ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਵਿਦਿਆਰਥੀਆਂ ਵੱਲੋਂ ਕੱਢੀ ਗਈ ‘ਨਸ਼ਾ ਵਿਰੋਧੀ ਜਾਗਰੂਕਤ ਰੈਲੀ’ ਦਾ ਕੀਤਾ ਗਿਆ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਐਨ.ਸੀ.ਸੀ. ਯੂਨਿਟ ਅਤੇ ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਕੱਢੀ ਗਈ ‘ਨਸ਼ਾ ਵਿਰੋਧੀ ਜਾਗਰੂਕਤ ਰੈਲੀ’ ਦਾ ਕੀਤਾ ਗਿਆ ਆਯੋਜਨ
ਫਿਰੋਜਪੁਰ , 31-1-2025: ਦੇਵ ਸਮਾਜ ਕਾਲਜ ਫਾਰ ਵੁਮੇਨ ਫਿਰੋਜਪੁਰ ਆਪਣੀ ਉੱਚੀ ਸਿੱਖਿਆ ਅਤੇ ਸਮਾਜਿਕ ਗਤੀਵਿਧੀਆਂ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੇ ਉਚਿਤ ਮਾਰਗ ਦਰਸ਼ਨ ਹੇਠ ਲਗਾਤਾਰ ਤਰੱਕੀ ਦੇ ਮਾਰਗ ਤੇ ਅਗਸਰ ਹੈ। ਇਸੇ ਲ਼ੜੀ ਤਹਿਤ ਕਾਲਜ ਦੇ ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਅਤੇ ਕਰਨਲ ਸੁਨੀਲ ਕੁਮਾਰ ਕਮਾਂਡਸਿੰਗ ਅਫਸਰ, 5 ਪੰਜਾਬ ਗਰਲਜ ਬਟਾਲੀਅਨ, ਐਨ.ਸੀ.ਸੀ. ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਕਾਲਜ ਦੀ ਐਨ.ਸੀ.ਸੀ. ਯੂਨਿਟ ਦੇ ਵਿਦਿਆਰਥਣਾਂ ਦੇ ਉੱਦਮ ਸਦਕਾ ਨਸ਼ਾ ਵਿਰੋਧੀ ਪੋਸਟਰ ਤਿਆਰ ਕੀਤੇ ਗਏ ਜਿਨ੍ਹਾਂ ਨੂੰ ਰੈਲੀ ਦੌਰਾਨ ਪ੍ਰਦਰਸ਼ਿਤ ਕੀਤਾ ਗਿਆ । ਇਹ ਰੈਲੀ ਕਾਲਜ ਗੇਟ ਤੋਂ ਸ਼ੁਰੂ ਹੋ ਕੇ ਬਾਂਸੀ ਗੇਟ ਤੋ ਬਜ਼ਾਰ ਵਿੱਚ ਦੀ ਹੁੰਦੀ ਹੋਈ ਮੁੜ ਪਰਤੀ । ਰੈਲੀ ਦੌਰਾਨ ਬਜ਼ਾਰ ਵਿੱਚ ਵਿਦਿਆਰਥਣਾਂ ਨੇ ਨਸ਼ਾ ਛੱਡੋ, ਕੌਹੜ ਵੱਢੋ ਨਾਮੀ ਨਾਅਰੇ ਵੀ ਲਗਾਏ । ਇਸ ਮੌਕੇ ਡੀਨ ਅਕਾਦਮਿਕ ਡਾ. ਵੰਦਨਾ ਗੁਪਤਾ ਅਤੇ ਸਮੂਹ ਪੰਜਾਬੀ ਵਿਭਾਗ ਦੇ ਅਧਿਆਪਕ ਸਹਿਬਾਨ ਰੈਲੀ ਦੌਰਾਨ ਹਾਜ਼ਰ ਸਨ। ਇਸ ਮੌਕੇ ਲੈਫਟੀਨੈਟ ਡਾ. ਪਰਮਵੀਰ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦਿਆ ਕਿਹਾ ਕਿ ਸਮੇਂ-ਸਮੇਂ ਤੇ ਪੰਜਾਬ ਤੇ ਮਾਰੂ ਹਨੇਰੀਆਂ ਝੁੱਲਦੀਆਂ ਰਹੀਆ ਹਨ ਜਿਸ ਪੰਜਾਬੀਆਂ ਨੇ ਇੱਕਜੁੱਟ ਹੋ ਕੇ ਬਹਾਦਰੀ ਨਾਲ ਸਾਹਮਣਾ ਕੀਤਾ ਹੈ, ਉਸ ਤਰ੍ਹਾਂ ਅਸੀ ਨਸ਼ਿਆਂ ਦੀ ਕਾਲੀ-ਬੋਲੀ ਹਨੇਰੀ ਤੋਂ ਪੰਜਾਬ ਨੂੰ ਬਚਾਉਣਾ ਹੈ। ਸਾਨੂੰ ਸਭ ਨੂੰ ਇਸ ਪ੍ਰਤੀ ਜਾਗਰੂਕ ਹੋ ਕੇ ਸਮਾਜ ਨੂੰ ਚੇਤੰਨ ਕਰਨਾ ਚਾਹੀਦਾ ਹੈ।
ਡਾ. ਸੰਗੀਤਾ, ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਨਸ਼ੇ ਦੇ ਵਿਰੁੱਧ ਜਾਗਰੂਕਤਾ ਰੈਲੀ ਕੱਢਣ ਵਿੱਚ ਆਪਣੀ ਵੱਧ ਤੋਂ ਵੱਧ ਭਾਗੀਦਾਰੀ ਦਿਖਾਉਣ ਲਈ ਸਲਾਹਿਆ ਅਤੇ ਭਵਿੱਖ ਵਿੱਚ ਕਾਲਜ ਵਿੱਚ ਹੋਣ ਵਾਲੀਆਂ ਇਹੋ ਜਿਹੀਆਂ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ