ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਸਿਹਤ ਅਤੇ ਸਰੀਰਕ ਸਿੱਖਿਆ ਵਿਭਾਗ ਦੁਆਰਾ ਵਰਕਸ਼ਾਪ ਦਾ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਸਿਹਤ ਅਤੇ ਸਰੀਰਕ ਸਿੱਖਿਆ ਵਿਭਾਗ ਦੁਆਰਾ ਵਰਕਸ਼ਾਪ ਦਾ ਆਯੋਜਨ
ਫਿਰੋਜ਼ਪੁਰ, 9.4.2021: ਦੇਵ ਸਮਾਜ ਕਾਲਜ ਫ਼ਾਰ ਵੂਮੈਂਨ, ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਦੀ ਕੁਸ਼ਲ ਅਗਵਾਈ ਹੇਠ ਸਿਹਤ ਅਤੇ ਸਰੀਰਕ ਸਿੱਖਿਆ ਵਿਭਾਗ ਵੱਲੋਂ ”ਯੋਗ ਅਤੇ ਮਹਿਲਾ ਸਵਾਸਥ” ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਵਰਕਸ਼ਾਪ ਨੂੰ ਆਯੋਜਿਤ ਕਰਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰ ਯੋਗ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਰਿਹਾ। ਇਸ ਵਰਕਸ਼ਾਪ ਵਿੱਚ ਮੁੱਖ ਵਕਤਾ ਦੇ ਰੂਪ ਵਿੱਚ ਡਾ. ਭਾਸਕਰ ਸ਼ੁਕਲਾ, ਹੇਮਵਤੀ ਨੰਦਨ ਬਹੁਗੁਣਾ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ, ਨੈਨੀ, ਪ੍ਰਯਾਗਰਾਜ, ਉੱਤਰ ਪ੍ਰਦੇਸ ਸ਼ਾਮਲ ਹੋਏ । ਆਪਣੇ ਵਖਿਆਨ ਦੌਰਾਨ ਡਾ. ਭਾਸਕਰ ਸ਼ੁਕਲਾ ਨੇ ਕਿਹਾ ਕਿ ਯੋਗ ਅਸਲ ਵਿੱਚ ਸਹੀ ਤਰੀਕੇ ਨਾਲ ਜਿਉਣ ਦਾ ਵਿਗਿਆਨ ਹੈ । ਜਿਸ ਨੂੰ ਦੈਨਿਕ ਜੀਵਨ ਵਿੱਚ ਸ਼ਾਮਲ ਕਰਨਾ ਅਜੋਕੇ ਸਮੇਂ ਦੀ ਅਹਿਮ ਲੋੜ ਹੈ । ਯੋਗ ਉਹ ਕਿਰਿਆ ਹੈ, ਜਿਸ ਨਾਲ ਆਤਮ ਅਨੁਸ਼ਾਸਨ ਅਤੇ ਆਤਮ ਨਿਯੰਤਰਨ ਵਿੱਚ ਮਦਦ ਮਿਲਦੀ ਹੈ । ਇਹ ਇਕ ਪ੍ਰਕਾਰ ਦੀ ਕਸਰਤ ਹੈ, ਜਿਸ ਦੇ ਨਿਯਮਤ ਅਭਿਆਸ ਨਾਲ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਤੰਦਰੁਸਤ ਰਿਹਾ ਜਾ ਸਕਦਾ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਨੇ ਕਿਹਾ ਕਿ ਇਸ ਵਰਕਸ਼ਾਪ ਦੇ ਮਾਧਿਅਮ ਨਾਲ ਕੋਵਿਡ-19 ਦੇ ਦੌਰ ਵਿੱਚ ਸਕਰਾਤਮਿਕ ਸਹਿਤ ਨੂੰ ਬੜਾਵਾ ਦਿੱਤਾ ਗਿਆ। ਵਿਹਾਰਿਕ ਪੱਧਰ ਤੇ ਯੋਗ ਸਰੀਰ, ਮਨ ਅਤੇ ਭਾਵਨਾਵਾਂ ਨੂੰ ਸੰਤੁਲਿਤ ਕਰਨ ਅਤੇ ਤਾਲਮੇਲ ਬਣਾਉਣ ਦਾ ਸਾਧਨ ਹੈ। ਜਦਿ ਯੋਗ ਨੂੰ ਰੋਜ਼ਮਰਾ ਦੀ ਜਿੰਦਗੀ ਦਾ ਹਿੱਸਾ ਬਣਾਇਆ ਜਾਵੇ ਤਾਂ ਇਹ ਦਵਾਈਆਂ ਦਾ ਦੂਸਰਾ ਵਿਕਲਪ ਹੋ ਸਕਦਾ ਹੈ। ਯੋਗ ਮਨੁੱਖ ਜਾਤੀ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਨਾਲ ਹੀ ਉਨ੍ਹਾਂ ਵਰਕਸ਼ਾਪ ਦੇ ਸਫ਼ਲ ਆਯੋਜਨ ਲਈ ਵਿਭਾਗ ਦੇ ਮੁੱਖੀ ਪ੍ਰੋ. ਪਲਵਿੰਦਰ ਸਿੰਘ ਨੂੰ ਬਤੌਰ ਪ੍ਰਬੰਧਕ, ਸ਼੍ਰੀ ਵੇਦ ਪ੍ਰਕਾਸ਼ ਨੂੰ ਸੰਚਾਲਕ ਦੇ ਤੌਰ ਤੇ ਮੁਬਾਰਕਬਾਦ ਦਿੱਤੀ। ਵਰਕਸ਼ਾਪ ਤੇ ਕਾਰਜ ਪ੍ਰਬੰਧਨ ਵਿੱਚ ਡਾ. ਕੁਲਬੀਰ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ। ਸ਼੍ਰੀ ਨਿਰਮਲ ਸਿੰਘ ਢਿਲੋ, ਚੇਅਰਮੈਨ ਦੇਵ ਸਮਾਜ ਕਾਲਜ ਨੇ ਸਮੂਹ ਵਿਭਾਗ ਨੂੰ ਮੁਬਾਰਕਬਾਦ ਦਿੱਤੀ।