ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਪੰਜਾਬ ਦੀ ਰਵਾਇਤੀ ਕਲਾ ਫੁਲਕਾਰੀ ਕਢਾਈ ਤੇ ਇੱਕ ਸਫਲ ਹੁਨਰ-ਨਿਰਮਾਣ ਵਰਕਸ਼ਾਪ ਦਾ ਕਰਵਾਇਆ ਗਿਆ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਪੰਜਾਬ ਦੀ ਰਵਾਇਤੀ ਕਲਾ ਫੁਲਕਾਰੀ ਕਢਾਈ ਤੇ ਇੱਕ ਸਫਲ ਹੁਨਰ-ਨਿਰਮਾਣ ਵਰਕਸ਼ਾਪ ਦਾ ਕਰਵਾਇਆ ਗਿਆ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਇਸ ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਅਤੇ ਪ੍ਰਿੰਸੀਪਲ ਡਾ. ਸੰਗੀਤਾ ਪ੍ਰਿੰਸੀਪਲ ਦੀ ਅਗਵਾਈ ਵਿੱਚ ਨਿਰੰਤਰ ਤਰੱਕੀ ਕਰ ਰਿਹਾ ਹੈ । ਇਸੇ ਲੜੀ ਤਹਿਤ ਕਾਲਜ ਦੇ ਪੋਸਟ ਗ੍ਰੇਜੂਏਟ ਫੈਸ਼ਨ ਡਿਜਾਇਨਿੰਗ ਵਿਭਾਗ ਦੁਆਰਾ 16 ਸਤੰਬਰ 2024 ਨੂੰ ਕਾਲਜ ਦੇ ਇੰਟਰਪਰੀਨਿਓਰਸ਼ਿਪ ਡਵੈਲਪਮੈਂਟ ਸੈਲ ਅਤੇ ਦ ਅਰਨ ਵਾਇਲ ਯੂ ਲਰਨ ਸੈਲ ਦੇ ਸਹਿਯੋਗ ਨਾਲ ਪੰਜਾਬ ਦੀ ਰਵਾਇਤੀ ਕਲਾ ਫੁਲਕਾਰੀ ਕਢਾਈ ਤੇ ਇੱਕ ਸਫਲ ਹੁਨਰ-ਨਿਰਮਾਣ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ । ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਉਤਸ਼ਾਹਿਤ ਕਰਨਾ ਸੀ ਅਤੇ ਨਾਲ ਹੀ ਪ੍ਰਤੀਯੋਗੀਆਂ ਨੂੰ ਨਿੱਜੀ ਉੱਦਮਾਂ ਲਈ ਵਿਹਾਰਕ ਸੂਝ ਤੇ ਹੁਨਰ ਨਾਲ ਭਰਪੂਰ ਕਰਨਾ ਸੀ। ਇਸ ਸਮਾਰੋਹ ਵਿੱਚ ਹਾਜ਼ਰ ਵਿਦਿਆਰਥੀਆਂ ਤੇ ਪ੍ਰਤੀਯੋਗੀਆਂ ਨੇ ਫੁਲਕਾਰੀ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਚਰਚਾ ਕਰਦਿਆ,
ਇਸ ਨਾਲ ਸਬੰਧਿਤ ਬੁਨਿਆਦੀ ਤਕਨੀਕਾਂ, ਦਸਤਕਾਰੀ ਅਤੇ ਕਢਾਈ ਦੇ ਹੁਨਰ ਨੂੰ ਕਾਰੋਬਾਰੀ ਆਰਥਿਕਤਾ ਨਾਲ ਜੋੜ ਕੇ ਅੱਗੇ ਵਧਣ ਦੀ ਮੱਲ ਤੋਰੀ । ਇਸ ਚਰਚਾ ਦੀ ਅਗਵਾਈ ‘ਫੈਸ਼ਨ ਡਿਜਾਇਨਿੰਗ ਵਿਭਾਗ ਦੇ ਸਹਾਇਕ ਡਾ. ਖੁਸ਼ਵਿੰਦਰ ਕੌਰ ਗਿੱਲ ਨੇ ਕੀਤੀ ।
ਪ੍ਰਤੀਯੋਗੀਆਂ ਵੱਲੋਂ ਹੈਂਡ-ਆਨ ਟ੍ਰੇਨਿੰਗ ਸੈਸ਼ਨ ਦੌਰਾਨ ਪਰੰਪਰਿਕ ਨਮੂਨੇ ਬਣਾਉਣ ਵੱਲ ਧਿਆਨ ਕੇਂਦ੍ਰਿਤ ਕੀਤਾ ਗਿਆ । ਉਹਨਾਂ ਫੁਲਕਾਰੀ ਦੇ ਟੁਕੜਿਆਂ ਨੂੰ ਤਿਆਰ ਕਰਨ ਦੀ ਪ੍ਰੀਕ੍ਰਿਆ ਦਾ ਅਨੁਭਵ ਪ੍ਰਾਪਤ ਕਰ ਸਕਣ । ਇਸ ਸਮਾਰੋਹ ਵਿੱਚ ਮੌਕੇ ਤੇ ਹਾਜ਼ਰ ਵਿਦਿਆਰਥੀਆਂ ਅਤੇ ਪ੍ਰਤੀਯੋਗੀਆਂ ਨੇ ਵਿਹਾਰਕ ਸਿਖਲਾਈ ਪ੍ਰਤੀ ਉਤਸ਼ਾਹ ਪ੍ਰਗਟਾਉਂਦਿਆ ਮਾਰਕੀਟ ਰੁਝਾਨਾਂ ਅਤੇ ਬ੍ਰਾਡਿੰਗ ਬਾਰੇ ਪ੍ਰਾਪਤ ਜਾਣਕਾਰੀ ਨੂੰ ਸਲਾਹਿਆ ।
ਜਿਕਰਯੋਗ ਹੈ ਕਿ ਇਸ ਵਰਕਸ਼ਾਪ ਨੇ ਨਾ ਸਿਰਫ ਹੁਨਰ ਵਿਕਾਸ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ, ਸਗੋਂ ਪ੍ਰਤੀਯੋਗੀਆਂ ਨੂੰ ਪਰੰਪਰਿਕ ਸ਼ਿਲਪਕਾਰੀ ਵਿੱਚ ਉੱਦਮੀ ਤਰੀਕਿਆਂ ਦੀ ਖੋਜ ਕਰਨ ਲਈ ਵੀ ਪ੍ਰੇਰਿਆ । ਇਸ ਵਰਕਸ਼ਾਪ ‘ਚ ਕਾਲਜ ਦੇ ਪ੍ਰਿੰਸੀਪਲ ਡਾ. ਸੰਗੀਤਾ ਨੇ ਕਿਹਾ ਕਿ ਵਿਰਾਸਤ ਨੂੰ ਆਧੁਨਿਕ ਤੇ ਆਰਥਿਕ ਮੌਕਿਆ ਨਾਲ ਜੋੜਨ ਲਈ ਅਜਿਹੀਆਂ ਪਹਿਲ ਕਦਮੀਆਂ ਦਾ ਆਯੋਜਨ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਅਖੀਰ ਉਨ੍ਹਾਂ ਵਿਭਾਗ ਦੇ ਮੁਖੀ ਵਿਦਿਆਰਥੀਆਂ ਤੇ ਪ੍ਰਤੀਯੋਗੀਆਂ ਨੂੰ ਨਿਵੇਕਲਾ ਉਪਰਾਲੇ ਵਧਾਈ ਦਿੱਤੀ। ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।