ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿਖੇ ਸਵੱਛਤਾ ਪਖਵਾੜਾ ਮੁਹਿੰਮ ਤਹਿਤ ਸਾਇਬਰ ਸੁਰੱਖਿਆ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿਖੇ ਸਵੱਛਤਾ ਪਖਵਾੜਾ ਮੁਹਿੰਮ ਤਹਿਤ ਸਾਇਬਰ ਸੁਰੱਖਿਆ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ
ਫਿਰੋਜ਼ਪੁਰ, ਅਗਸਤ 7, 2024: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇੱਕ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ (ਸੈਕਟਰੀ, ਦੇਵ ਸਮਾਜ) ਦੀ ਯੋਗ ਅਗਵਾਈ ਅਧੀਨ ਇਹ ਸੰਸਥਾ ਕਾਰਜਸ਼ੀਲ ਹੈ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਦੀ ਰਹਿਨੁਮਾਈ ਅਧੀਨ ਇਸ ਸੰਸਥਾ ਵਿੱਚ ਵਿਦਿਆਰਥਣਾਂ ਦੇ ਬੌਧਿਕ ਵਿਕਾਸ ਹਿੱਤ ਅਕਾਦਮਿਕ ਗਤੀਵਿਧੀਆਂ ਨਿਰੰਤਰ ਜਾਰੀ ਹਨ। ਇਸੇ ਲੜੀ ਵਿੱਚ ਕਾਲਜ ਦੇ ਐਨ.ਐਸ.ਐਸ ਵਿੰਗ ਦੁਆਰਾ ਪੋਸਟ ਗ੍ਰੇਜੂਏਟ ਅਰਥ ਸ਼ਾਸ਼ਤਰ ਵਿਭਾਗ ਦੇ ਸਹਿਯੋਗ ਨਾਲ 1 ਅਗਸਤ ਤੋਂ 15 ਅਗਸਤ, 2024 ਤੱਕ ਨੈਸ਼ਨਲ ਐਜੂਟਰੱਸਟ ਆਫ ਇੰਡੀਆਂ ਦੇ 30 ਦਿਨਾਂ ਵਾਤਾਵਰਣ ਚੁਣੌਤੀ ਬੈਨਰ ਹੇਠ 6 ਅਗਸਤ, 2024 ਨੂੰ ਸਵੱਛਤਾ ਪਖਵਾੜਾ ਪ੍ਰੋਗਰਾਮ ਦੇ ਤਹਿਤ, UBA ਸੈੱਲ ਦੇ ਸਹਿਯੋਗ ਨਾਲ ਕਾਲਜ ਦੀ ਕੰਪਿਊਟਰ ਸਾਇੰਸ ਲੈਬ ਵਿੱਚ 7 ਅਗਸਤ, 2024 ਨੂੰ ਇੱਕ ਸਾਈਬਰ ਸੁਰੱਖਿਆ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ। ਸ੍ਰੀ ਰਾਜੇਸ਼ ਸਚਦੇਵਾ, ਸਹਾਇਕ ਪ੍ਰੋਫੈਸਰ ਕੰਪਿਊਟਰ ਸਾਇੰਸ ਵਿਭਾਗ, ਕੌਆਰਡੀਨੇਟਰ, ਯੂ.ਬੀ.ਏ ਸੈੱਲ ਨੇ ਤਕਨਾਲੋਜੀ ਦੇ ਅਜੋਕੇ ਯੁੱਗ ਵਿੱਚ ਸਾਈਬਰ ਸੁਰੱਖਿਆ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਵਿਦਿਆਰਥਣਾਂ ਵਿੱਚ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਨੂੰ ਵਧਾਇਆ ਤਾਂ ਜੋ ਉਨ੍ਹਾਂ ਦੇ ਡਿਜੀਟਲ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ। ਇਸ ਸੈਮੀਨਾਰ ਵਿੱਚ ਵਿਦਿਆਰਥਣਾਂ ਨੇ ਹੁੰਮ-ਹੁੰਮਾ ਕੇ ਭਾਗ ਲਿਆ।
ਡਾ. ਸੰਗੀਤਾ ਸ਼ਰਮਾ, ਪ੍ਰਿੰਸੀਪਲ ਨੇ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਤੇ ਡਾ. ਕੁਲਬੀਰ, ਡੀਨ, ਆਉਟਰੀਚ, ਮੈਡਮ ਰੁਪਿੰਦਰਜੀਤ ਕੌਰ, ਪ੍ਰੋਗਰਾਮ ਅਫਸਰ, ਐਨ.ਐਸ.ਐਸ ਵਿੰਗ, ਸ਼੍ਰੀ ਰਜੇਸ਼ ਸਚਦੇਵਾ, ਕੋਆਰਡੀਨੇਟਰ, ਯੂ.ਬੀ.ਏ. ਸੈਲ ਨੂੰ ਵਧਾਈ ਦਿੱਤੀ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।