ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਨਿਊਟਰਾਸਿਊਟੀਕਲਜ਼ ਅਤੇ ਫੰਕਸ਼ਨਲ ਫੂਡ: ਕੈਮਿਸਟਰੀ ਅਤੇ ਹੈਲਥ ਤੇ ਕਰਵਾਇਆ ਗਿਆ ਵੈਬੀਨਾਰ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਨਿਊਟਰਾਸਿਊਟੀਕਲਜ਼ ਅਤੇ ਫੰਕਸ਼ਨਲ ਫੂਡ: ਕੈਮਿਸਟਰੀ ਅਤੇ ਹੈਲਥ ਤੇ ਕਰਵਾਇਆ ਗਿਆ ਵੈਬੀਨਾਰ
ਫ਼ਿਰੋਜ਼ਪੁਰ, 1-3-2-24: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ ਛਾਇਆ ਅਤੇ ਡਾ. ਸੰਗੀਤਾ, ਕਾਰਜਕਾਰੀ ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਕਾਲਜ ਲਗਾਤਾਰ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਵੱਧ ਰਿਹਾ ਹੈ | 1934 ਤੋਂ ਕਾਲਜ ਨਾਰੀ ਸਸ਼ਕਤੀਕਰਨ ਲਈ ਲਗਾਤਾਰ ਯਤਨ ਕਰਦਾ ਆ ਰਿਹਾ ਹੈ। ਇਸ ਕਾਲਜ ਵਿੱਚ ਸਮਾਜਿਕ, ਅਕਾਦਮਿਕ ਅਤੇ ਸੱਭਿਆਚਾਰਕ ਖੇਤਰ ਨਾਲ ਸੰਬੰਧਿਤ ਗਤੀਵਿਧੀਆਂ ਚੱਲਦੀਆ ਰਹਿੰਦੀਆਂ ਹਨ। ਇਸੇ ਲੜੀ ਤਹਿਤ ਪੋਸਟ ਗ੍ਰੇਜੂਏਟ ਗ੍ਰਹਿ ਵਿਗਿਆਨ ਵਿਭਾਗ, ਪੋਸ਼ਣ ਅਤੇ ਆਹਾਰ ਵਿਗਿਆਨ ਵਿਭਾਗ ਅਤੇ ਕੈਮਿਸਟਰੀ ਵਿਭਾਗ ਨੇ 27 ਫਰਵਰੀ, 2024 ਨੂੰ ਨਿਊਟਰਾਸਿਊਟੀਕਲਜ਼ ਅਤੇ ਫੰਕਸ਼ਨਲ ਫੂਡ: ਕੈਮਿਸਟਰੀ ਅਤੇ ਹੈਲਥ ‘ਤੇ ਇੱਕ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ। ਵੈਬੀਨਾਰ ਵਿੱਚ ਲਗਭਗ 70 ਵਿਦਿਆਰਥੀਆਂ ਨੇ ਭਾਗ ਲਿਆ। ਇਸ ਵੈਬੀਨਾਰ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਸਿਹਤ ਸੰਬੰਧੀ ਜਾਣਕਾਰੀ ਮਹੁੱਈਆ ਕਰਵਾਉਣਾ ਸੀ । ਇਸ ਵੈਬੀਨਾਰ ਵਿੱਚ ਡਾ. ਨੀਰਾ ਰਾਘਵ, ਪ੍ਰੋਫੈਸਰ, ਕੈਮਿਸਟਰੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਨੇ ਮੁੱਖ ਵਕਤਾਂ ਵਜੋਂ ਸ਼ਿਰਕਤ ਕੀਤੀ । ਉਹਨਾਂ ਵਿਦਿਆਰਥਣਾਂ ਨਾਲ ਪੌਸ਼ਟਿਕ ਭੋਜਨ ਅਤੇ ਕਾਰਜਸ਼ੀਲ ਭੋਜਨ ਜਿਵੇਂ ਕਿ ਹਲਦੀ, ਪ੍ਰੋਬਾਇਓਟਿਕਸ, ਸ਼ਹਿਦ, ਸੋਇਆਬੀਨ ਦੇ ਸਿਹਤ ਸੰਬੰਧੀ ਲਾਭ, ਕਾਰਜਸ਼ੀਲ ਭੋਜਨਾਂ ਵਿੱਚ ਮੌਜੂਦ ਸੁਰੱਖਿਆਤਮਕ ਮਿਸ਼ਰਣ ਬਾਰੇ ਜਾਣਕਾਰੀ ਮੁਹੱਈਆ ਕਰਾਈ ਅਤੇ ਇਹ ਵੀ ਦੱਸਿਆ ਕਿ ਇਹ ਸੁਰੱਖਿਆਤਮਕ ਮਿਸ਼ਰਣ ਸਾਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਂਦੇ ਹਨ, ਅਨਾਜ, ਦਾਲਾਂ, ਫਲ਼ੀਦਾਰਾਂ, ਮੇਵੇ ਆਦਿ ਵਿੱਚ ਮੌਜੂਦ ਵੱਖ-ਵੱਖ ਪੌਸ਼ਟਿਕ ਤੱਤਾਂ ਜਿਵੇਂ ਕਿ ਆਕਸਲੇਟਸ, ਪ੍ਰੋਟੀਜ਼, ਲਿਪੇਸ ਆਦਿ ਬਾਰੇ ਅਤੇ ਐਂਟੀ-ਪੌਸ਼ਟਿਕ ਤੱਤਾਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਮਹੁੱਈਆ ਕਰਵਾਈ ।
ਡਾ.ਸੰਗੀਤਾ, ਪ੍ਰਿੰਸੀਪਲ ਨੇ ਇਸ ਸਮਾਗਮ ਦੇ ਸਫਲ ਆਯੋਜਨ ਤੇ ਪੋਸਟ ਗ੍ਰੇਜੂਏਟ ਗ੍ਰਹਿ ਵਿਗਿਆਨ ਵਿਭਾਗ ਦੇ ਮੁਖੀ ਡਾ. ਵੰਦਨਾ ਗੁਪਤਾ, ਪੋਸ਼ਣ ਅਤੇ ਆਹਾਰ ਵਿਗਿਆਨ ਵਿਭਾਗ ਦੇ ਮੁਖੀ ਮਿਸ ਸਿਮਰਤ, ਪੋਸਟ ਗ੍ਰੇਜੂਏਟ ਕਮਿਸਟਰੀ ਵਿਭਾਗ ਦੇ ਮੁਖੀ ਮਿਸ ਨੇਹਾ ਅਤੇ ਡਾ. ਹਰਲੀਨ ਨੂੰ ਵਧਾਈ ਦਿੱਤੀ । ਇਸਦੇ ਨਾਲ ਹੀ ਉਹਨਾਂ ਵਿਦਿਆਰਥਣਾਂ ਨੂੰ ਵੱਧ-ਚੜ੍ਹ ਕੇ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।