ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਅੰਗਰੇਜੀ ਵਿਸ਼ੇ ਤੇ ਕਰਵਾਇਆ 3 ਦਿਨਾਂ ਦੇ ਪ੍ਰੋਗਰਾਮ ਦਾ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਅੰਗਰੇਜੀ ਵਿਸ਼ੇ ਤੇ ਕਰਵਾਇਆ 3 ਦਿਨਾਂ ਦੇ ਪ੍ਰੋਗਰਾਮ ਦਾ ਆਯੋਜਨ
ਫ਼ਿਰੋਜ਼ਪੁਰ, 3.10.2023: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਇੱਕ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ, ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੀ ਅਗਵਾਈ ਵਿੱਚ ਤਰੱਕੀ ਦੀ ਰਾਹ ਤੇ ਨਿਰੰਤਰ ਅੱਗੇ ਵੱਧ ਰਿਹਾ ਹੈ ।
ਇਸੇ ਲੜੀ ਤਹਿਤ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵੱਲੋਂ ਪਿਛਲੀ ਦਿਨੀ (ਰੇਦੇਸਵਿਊਜ਼ ਵਿਦ ਇੰਗਲਿਸ਼) ਅੰਗਰੇਜ਼ੀ ਦੇ ਨਾਲ 3 ਦਿਨਾਂ ਦੀ ਮੁਲਾਕਾਤ ਸੰਬੰਧੀ ਅਲੱਗ-ਅਲੱਗ ਗਤੀਵਿਧੀਆ ਕਰਵਾਈਆ ਗਈਆ । ਇਸ ਸਮਾਗਮ ਦਾ ਉਦੇਸ਼ ਵਿਦਿਆਰਥਣਾਂ ਦੀ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਵਿੱਚ ਰੁਚੀ ਵਧਾਉਣਾ ਅਤੇ ਉਹਨਾਂ ਦੇ ਮਨਾਂ ਵਿੱਚੋਂ ਅੰਗਰੇਜੀ ਭਾਸ਼ਾ ਪ੍ਰਤੀ ਡਰ ਦੀ ਭਾਵਨਾ ਨੂੰ ਦੂਰ ਕਰਨਾ ਸੀ, ਜੋ ਇਸ ਵਿਸ਼ੇ ਦੀ ਸ਼ਾਨ ਅਤੇ ਵਿਸ਼ਾਲਤਾ ਤੋਂ ਡਰਦੇ ਰਹਿੰਦੇ ਹਨ । ਇਸ ਪ੍ਰੋਗਰਾਮ ਦੇ ਦੌਰਾਨ ਰੇਦੇਸਿਵਊਜ ਵਿਦ ਇਗਲਿਸ਼ ਵਿਸ਼ੇ ਤੇ ਪਹਿਲੇ ਦਿਨ ਵਿਦਿਆਰਥਣਾਂ ਵੱਲੋਂ ਆਪਣੀਆਂ ਮਨਪਸੰਦ ਇਗਲਿਸ਼ ਕਿਤਾਬਾਂ ਇੱਕ-ਦੂਸਰੇ ਨਾਲ ਸ਼ੇਅਰ ਕੀਤੀਆਂ ਗਈਆ ਅਤੇ ਇਗਲਿਸ਼ ਦੇ ਹਵਾਲੇ (ਕੋਟਸ) ਦੇ ਪੋਸਟਰ ਤਿਆਰ ਕੀਤੇ ਗਏ । ਦੂਸਰੇ ਦਿਨ ਵਿਦਿਆਰਥਣਾਂ ਵੱਲੋਂ ਸਾਹਿਤ ਤੇ ਪੀ.ਪੀ.ਟੀ. ਪੇਸ਼ਕਾਰੀ, ਤਸਵੀਰ ਰਚਨਾ, ਕਵਿਜ ਮੁਕਾਬਲੇ ਆਦਿ ਕਰਵਾਏ ਗਏ । ਤੀਸਰੇ ਦਿਨ ਵਿਦਿਆਰਥਣਾਂ ਵੱਲੋਂ ਆਪਣੀ ਪਛਾਣ ਦੱਸਣ ਬਾਰੇ, ਰੋਲ ਪਲੇਅ, ਖੇਡਾਂ, ਅੰਗਰੇਜੀ ਗਾਣੇ ਆਦਿ ਮੁਕਾਬਲੇ ਕਰਵਾਏ ਗਏ । ਜਿਸ ਨਾਲ ਵਿਦਿਆਰਥਣਾਂ ਅੰਗਰੇਜੀ ਵਿਸ਼ੇ ਨਾਲ ਅਸਾਨੀ ਨਾਲ ਜੁੜ ਸਕਣ ।
ਇਸ ਮੌਕੇ ਡਾ. ਸੰਗੀਤਾ, ਪ੍ਰਿੰਸੀਪਲ ਨੇ ਅੰਗਰੇਜੀ ਵਿਭਾਗ ਦੇ ਸ਼ਲਾਘਾਯੋਗ ਉਪਰਾਲੇ ਲਈ ਵਿਭਾਗ ਦੇ ਮੁਖੀ ਡਾ. ਭੂਮਿਦਾ ਅਤੇ ਵਿਭਾਗ ਦੇ ਹੌਰ ਅਧਿਆਪਕਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਵਿਦਿਆਰਥਣਾਂ ‘ਚ ਅੰਗਰੇਜੀ ਭਾਸ਼ਾ ਨੂੰ ਲੈ ਕੇ ਡਰ ਅਕਸਰ ਹੀ ਦੇਖਿਆ ਗਿਆ ਹੈ ਅਤੇ ਉਹਨਾਂ ਲਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬਹੁਤ ਹੀ ਫਾਇਦੇਮੰਦ ਸਾਬਿਤ ਹੌਣਗੀਆਂ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀ