ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਅਤੇ ਰੋਟਰੀ ਕਲੱਬ ਫਿਰੋਜਪੁਰ ਕੈਂਟ ਦੇ ਸਹਿਯੋਗ ਨਾਲ ਦੰਦਾਂ ਦਾ ਮੁਫਤ ਜਾਂਚ ਕੈਂਪ ਦ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਅਤੇ ਰੋਟਰੀ ਕਲੱਬ ਫਿਰੋਜਪੁਰ ਕੈਂਟ ਦੇ ਸਹਿਯੋਗ ਨਾਲ ਦੰਦਾਂ ਦਾ ਮੁਫਤ ਜਾਂਚ ਕੈਂਪ ਦ ਆਯੋਜਨ
ਫ਼ਿਰੋਜ਼ਪੁਰ, 15.3.2023: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਰੈੱਡ ਕਰਾਸ ਕਲੱਬ ਅਤੇ ਰੈੱਡ ਰਿਬਨ ਕਲੱਬ ਵੱਲੋਂ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਦੇ ਸਹਿਯੋਗ ਨਾਲ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਟੀਮ ਦੀ ਅਗਵਾਈ ਸੀਨੀਅਰ ਡੈਂਟਲ ਸਰਜਨ ਡਾ. ਸੁਖਵਿੰਦਰ ਸਿੰਘ ਅਤੇ ਡਾ. ਦਿਲਜੋਤ ਕੌਰ ਦੇ ਨਾਲ 6 ਇੰਟਰਨ ਡਾਕਟਰਾਂ ਨੇ ਵਿਦਿਆਰਥੀਆਂ ਦਾ ਡੈਂਟਲ ਚੈਕਅੱਪ ਕੀਤਾ।
ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਦੰਦਾਂ ਦੀ ਮੁੱਢਲੀ ਸਿਹਤ ਸਬੰਧੀ ਸਿੱਖਿਆ ਪ੍ਰਦਾਨ ਕਰਨਾ ਅਤੇ ਦੰਦਾਂ ਦੀ ਸਫਾਈ ਰੱਖਣ ਲਈ ਪ੍ਰੇਰਿਤ ਕਰਨਾ ਸੀ। ਇਹ ਕੈਂਪ ਨੌਜਵਾਨ ਪੀੜ੍ਹੀ ਵਿੱਚ ਦੰਦਾਂ ਦੀ ਸਿਹਤ ਪ੍ਰਤੀ ਪ੍ਰੇਰਿਤ ਕਰਨ ਅਤੇ ਦੰਦਾਂ ਦੀ ਸਫਾਈ ਨੂੰ ਸਰਗਰਮ ਕਰਨ ਲਈ ਵਿਧੀ ਦੀ ਪਛਾਣ ਕਰਨ ਲਈ ਲਗਾਇਆ ਗਿਆ। ਜਿਸ ਵਿੱਚ ਰੋਟਰੀ ਕਲੱਬ ਦੇ ਪ੍ਰਧਾਨ ਸੁਖਦੇਵ ਸ਼ਰਮਾ, ਸੈਕਟਰੀ ਦੀਪਕ ਨਰੂਲਾ, ਪ੍ਰੌਜੈਕਟ ਚੇਅਰਮੈਨ ਕਮਲ ਸ਼ਰਮਾ, ਸਾਬਕਾ ਪ੍ਰਧਾਨ ਅਸ਼ੋਕ ਬਹਿਲ, ਸ਼੍ਰੀ ਹਰਵਿੰਦਰ ਘਈ, ਸਾਬਕਾ ਪ੍ਰਧਾਨ ਨੇ ਸ਼ਿਰਕਤ ਕੀਤੀ । ਕੈਂਪ ਦੇ ਅੰਤ ਵਿੱਚ ਰੋਟਰੀ ਕਲੱਬ ਫਿਰੋਜਪੁਰ ਕੈਂਟ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਿੰਸੀਪਲ ਡਾ. ਸੰਗੀਤਾ ਅਤੇ ਕੈਂਪ ਵਿੱਚ ਪਹੁੰਚੇ ਉਪਰੋਕਤ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ ।
ਇਸ ਸਿੱਖਿਆਦਾਇਕ ਅਤੇ ਪ੍ਰੇਰਨਾਦਾਇਕ ਦੰਦਾਂ ਦੇ ਸਿਹਤ ਕੈਂਪ ਤੋਂ ਲਗਭਗ 100 ਕਾਲਜ ਦੇ ਵਿਦਿਆਰਥੀਆਂ ਨੇ ਲਾਭ ਉਠਾਇਆ। ਜਿਨ੍ਹਾਂ 100 ਵਿਦਿਆਰਥੀਆਂ ਦੀ ਜਾਂਚ ਕੀਤੀ ਗਈ, ਉਨ੍ਹਾਂ ਵਿੱਚੋਂ 65 ਨੂੰ ਦੰਦਾਂ ਦੇ ਰੋਗਾਂ ਲਈ ਇਲਾਜ ਦੀ ਲੋੜ ਸੀ। ਲਗਭਗ ਸਾਰੇ ਵਿਦਿਆਰਥੀਆਂ ਨੂੰ ਮੂੰਹ ਦੀ ਸਹੀ ਸਫਾਈ ਬਣਾਈ ਰੱਖਣ ਲਈ ਸਲਾਹ ਅਤੇ ਮਾਰਗਦਰਸ਼ਨ ਕੀਤਾ ਗਿਆ । ਡਾ. ਸੰਗੀਤਾ ਪ੍ਰਿੰਸੀਪਲ ਨੇ ਪ੍ਰੋਗਰਾਮ ਦੇ ਆਯੋਜਕ ਡਾ. ਸਾਨੀਆ ਗਿੱਲ, ਮੈਡਮ ਨੇਹਾ ਨੂੰ ਸਫਲ ਆਯੋਜਨ ਤੇ ਵਧਾਈ ਦਿੱਤੀ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।