ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਦੇ ਜੀਵ ਵਿਗਿਆਨ ਵਿਭਾਗ ਵੱਲੋਂ “ਸਪੀਸੀਜ਼ ਐਂਡ ਕਲਾਈਮੇਟ ਚੇਂਜ” ਵਿਸ਼ੇ ਤੇ ਇੱਕ ਰੋਜਾ ਵੈਬੀਨਾਰ ਦਾ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਦੇ ਜੀਵ ਵਿਗਿਆਨ ਵਿਭਾਗ ਵੱਲੋਂ “ਸਪੀਸੀਜ਼ ਐਂਡ ਕਲਾਈਮੇਟ ਚੇਂਜ” ਵਿਸ਼ੇ ਤੇ ਇੱਕ ਰੋਜਾ ਵੈਬੀਨਾਰ ਦਾ ਆਯੋਜਨ
ਫਿਰੋਜ਼ਪੁਰ, 8.10.2022: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀ ਰਹਿਨੁਮਾਈ ਅਤੇ ਡਾ. ਸੰਗੀਤਾ, ਕਾਰਜਕਾਰੀ ਪ੍ਰਿੰਸੀਪਲ ਦੇ ਉਚਿਤ ਮਾਰਗਦਰਸ਼ਨ ਹੇਠ ਤਰੱਕੀ ਦੀ ਰਾਹ ਤੇ ਅਗਰਸਰ ਹੈ। ਇਸੇ ਲੜੀ ਵਿੱਚ ਪੋਸਟ-ਗ੍ਰੈਜੂਏਟ ਜੀਵ ਵਿਗਿਆਨ ਵਿਭਾਗ ਵੱਲੋਂ “ਸਪੀਸੀਜ਼ ਐਂਡ ਕਲਾਈਮੇਟ ਚੇਂਜ” ਵਿਸ਼ੇ ‘ਤੇ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬੀਨਾਰ ਵਿੱਚ ਡਾ. ਆਸ਼ਾ ਪੂਨੀਆ, ਸਹਾਇਕ ਪ੍ਰੋਫੈਸਰ, ਲਾਈਫ ਸਾਇੰਸਜ਼, ਚੌਧਰੀ ਬੰਸੀ ਲਾਲ ਯੂਨੀਵਰਸਿਟੀ, ਭਵਾਨੀ, ਨੇ ਮੁੱਖ ਵਕਤਾ ਵਜੋਂ ਭੂਮਿਕਾ ਨਿਭਾਈ ।
ਇਸ ਵਿਸ਼ੇ ਤੇ ਬੋਲਦਿਆ ਉਹਨਾ ਵਿਦਿਆਰਥੀਆਂ ਨਾਲ ਜਲਵਾਯੂ ਦੀ ਮਹੱਤਤਾ ਅਤੇ ਪ੍ਰਜਾਤੀਆਂ ਨਾਲ ਇਸ ਦੇ ਸਬੰਧਾਂ ਬਾਰੇ ਗੱਲ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਜੈਵ ਵਿਭਿੰਨਤਾ ਦੇ ਮਹੱਤਵ, ਇਸਦੇ ਨੁਕਸਾਨ ਦੇ ਪੈਟਰਨ ਅਤੇ ਇਸ ਉੱਤੇ ਨਿਰਭਰ ਮਨੁੱਖੀ ਹੋਂਦ ਬਾਰੇ ਜਾਗਰੂਕ ਕਰਵਾਇਆ ਅਤੇ ਨਾਲ ਹੀ ਜੈਵਿਕ ਵਿਭਿੰਨਤਾ ਦੀ ਸੰਭਾਲ ਦੇ ਸਬੰਧ ਵਿੱਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਸੰਮੇਲਨਾਂ ਦੇ ਸਬੰਧ ਵਿੱਚ ਜਾਣਕਾਰੀ ਪ੍ਰਦਾਨ ਕੀਤੀ। ਜੀਵ ਵਿਗਿਆਨ ਵਿਭਾਗ ਦੇ ਮੁਖੀ ਡਾ. ਮੋਕਸ਼ੀ ਨੇ ਕੋਆਰਡੀਨੇਟਰ, ਡਾ. ਰਮਨੀਕ ਕੌਰ ਨੇ ਕੋ-ਕੋਆਰਡੀਨੇਟਰ ਅਤੇ ਸ਼੍ਰੀਮਤੀ ਪ੍ਰਿਯਾਲ ਨੇ ਵੈਬੀਨਾਰ ਵਿੱਚ ਸੰਚਾਲਕ ਦੀ ਭੂਮਿਕਾ ਨਿਭਾਈ । ਜਿਸ ਵਿੱਚ ਅੰਡਰ-ਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਡਾ. ਸੰਗੀਤਾ, ਕਾਰਜਕਾਰੀ ਪ੍ਰਿੰਸੀਪਲ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਸ ਤਰ੍ਹਾਂ ਦੀ ਵਡਮੁੱਲੀ ਜਾਣਕਾਰੀ ਨਾਲ ਸੰਬੰਧਿਤ ਵੈਬੀਨਾਰ ਕਾਲਜ ਵਿੱਚ ਹੋਣੇ ਬਹੁਤ ਜਰੂਰੀ ਹਨ। ਉਹਨਾਂ ਨੇ ਵਿਭਾਗ ਨੂੰ ਵੈਬੀਨਾਰ ਦੇ ਸਫਲ ਆਯੋਜਨ ਤੇ ਵਧਾਈ ਦਿੱਤੀ । ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਇਸ ਮੌਕੇ ਵਿਦਿਆਰਥੀਆ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।