ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿਚ ਇੰਜੀਨੀਅਰਸ ਡੇਅ ਦੇ ਮੌਕੇ ਤੇ ਕੀਤਾ ਗਿਆ ਸੈਮੀਨਾਰ ਦਾ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿਚ ਇੰਜੀਨੀਅਰਸ ਡੇਅ ਦੇ ਮੌਕੇ ਤੇ ਕੀਤਾ ਗਿਆ ਸੈਮੀਨਾਰ ਦਾ ਆਯੋਜਨ
ਫਿਰੋਜ਼ਪੁਰ , 15.9.2021: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਪ੍ਰਿੰਸੀਪਲ ਡਾ ਰਮਨੀਤਾ ਸ਼ਾਰਦਾ ਦੀ ਯੋਗ ਅਗਵਾਈ ਵਿਚ ਵਿਭਿੰਨ ਗਤੀਵਿਧੀਆਂ ਵਿੱਚ ਨਿਰੰਤਰ ਅਗਰਸਰ ਹੈ ।ਇਸੇ ਕੜੀ ਤਹਿਤ ਕਾਲਜ ਵਿੱਚ ਮਿਤੀ 15 ਸਤੰਬਰ 2021 ਨੂੰ ਇੰਜੀਨੀਅਰਜ਼ ਡੇਅ ਦੇ ਮੌਕੇ ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਦਾ ਮੁੱਖ ਵਿਸ਼ਾ ਸਾਇੰਸ ਅਬਾਊਟ ਨੋਜ਼ ;ਇੰਜੀਨੀਅਰਿੰਗ ਇਜ ਅਬਾਊਟ ਡੂਇੰਗ ਸੀ।
ਜਿਸ ਵਿੱਚ ਮੁੱਖ ਵਕਤਾ ਦੇ ਰੂਪ ਵਿੱਚ ਸ੍ਰੀਮਤੀ ਏਕਤਾ ਉੱਪਲ ਸੀ ਜੀ ਐਮ ਫ਼ਿਰੋਜ਼ਪੁਰ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਵਖਿਆਨ ਵਿਚ ਭਾਰਤ ਸਰਕਾਰ ਦੁਆਰਾ ਆਈ ਟੀ ਦੇ ਵਿਦਿਆਰਥੀਆਂ ਲਈ ਯੋਜਨਾ NALSA ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੇ ਬਾਰੇ ਵਿਚ ਵਿਸਥਾਰ ਪੂਰਵਕ ਦੱਸਿਆ ਅਤੇ ਨਾਲ ਹੀ ਉਨ੍ਹਾਂ ਨੇ ਸਾਈਬਰ ਲਾਅ ਲਈ ਟੈਕਨਾਲੋਜੀ ਦੇ ਬਾਰੇ ਵਿਚ ਵੀ ਜਾਣਕਾਰੀ ਦਿੱਤੀ ।ਉਨ੍ਹਾਂ ਨੇ ਕਿਹਾ 15ਸਤੰਬਰ ਨੂੰ ਹਰ ਸਾਲ ਮਹਾਨ ਅਤੇ ਪ੍ਰਸਿੱਧ ਇੰਜੀਨੀਅਰ ਵਿਸ਼ੇਸ ਵਿਸ਼ਵੇਸ਼ਵਰਈਆ ਦੇ ਜਨਮ ਦਿਵਸ ਦੇ ਮੌਕੇ ਤੇ ਇਹ ਦਿਨ ਮਨਾਇਆ ਜਾਂਦਾ ਹੈ ।ਉਨ੍ਹਾਂ ਨੇ ਕਿਹਾ ਕਿ ਵਿਸ਼ਵੇਸ਼ਵਰਈਆ ਆਪਣੀਆਂ ਮਹਾਨ ਉਪਲੱਬਧੀਆਂ ਲਈ ਜਾਣੇ ਜਾਂਦੇ ਹਨ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਰਮਨੀਤਾ ਸ਼ਾਰਦਾ ਨੇ ਇੰਜਨੀਅਰ ਡੇਅ ਤੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਮੁੱਖ ਮਹਿਮਾਨ ਸ੍ਰੀਮਤੀ ਏਕਤਾ ਉੱਪਲ ਜੀ ਦਾ ਧੰਨਵਾਦ ਕੀਤਾ। ਸ੍ਰੀ ਨਿਰਮਲ ਸਿੰਘ ਢਿੱਲੋਂ ਚੇਅਰਮੈਨ ਦੇਵ ਸਮਾਜ ਕਾਲਜ ਫਾਰ ਵੋਮੈਨ ਨੇ ਇਸ ਮੌਕੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।