ਦੇਵ ਸਮਾਜ ਕਾਲਜ ਫਾਰ ਵੂਮੈਨ ਦੇ ਐਨ.ਸੀ.ਸੀ. ਵਿੰਗ ਦੁਆਰਾ ਸਵੱਛਤਾ ਅਭਿਆਨ ਗਾਰਬੇਜ਼ ਫ੍ਰੀ ਇੰਡੀਆਂ ਦੇ ਅੰਤਰਗਤ ਕਲੀਨਲੀਨੈਸ ਡਰਾਇਵ ਚਲਾਈ ਗਈ
ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜੁਪਰ ਦੇ ਐਨ.ਸੀ.ਸੀ. ਵਿੰਗ ਦੁਆਰਾ ਸਵੱਛਤਾ ਅਭਿਆਨ (ਸਵੱਛਤਾ ਹੀ ਸੇਵਾ) ਗਾਰਬੇਜ਼ ਫ੍ਰੀ ਇੰਡੀਆਂ ਦੇ ਅੰਤਰਗਤ ਕਲੀਨਲੀਨੈਸ ਡਰਾਇਵ ਚਲਾਈ ਗਈ
ਫਿਰੋਜ਼ਪੁਰ , 26.9.2023: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਦੇਵ ਸਮਾਜ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਅਤੇ ਪ੍ਰਿੰਸੀਪਲ ਡਾ. ਸੰਗੀਤਾ ਪ੍ਰਿੰਸੀਪਲ ਦੀ ਅਗਵਾਈ ਵਿੱਚ ਨਿਰੰਤਰ ਤਰੱਕੀ ਕਰ ਰਿਹਾ ਹੈ।
ਇਸੇ ਲੜੀ ਤਹਿਤ ਕਾਲਜ ਦੇ ਐਨ.ਸੀ.ਸੀ ਵਿੰਗ ਵੱਲੋਂ ਕਰਨਲ ਰਾਜਬੀਰ ਸਿੰਘ ਸ਼ੇਰੋ ਕਮਾਡਿੰਗ ਅਫਸਰ 5 ਪੰਜਾਬ ਗਰਲਜ ਬਟਾਲੀਅਨ ਦੇ ਦਿਸ਼ਾ ਨਿਰਦੇਸ਼ ਵਿੱਚ ਸਵੱਛਤਾ ਅਭਿਆਨ (ਸਵੱਛਤਾ ਹੀ ਸੇਵਾ) ਗਾਰਬੇਜ਼ ਫ੍ਰੀ ਇੰਡੀਆਂ ਦੇ ਅੰਤਰਗਤ ਕਲੀਨਲੀਨੈਸ ਡਰਾਇਵ ਚਲਾਈ ਗਈ । ਜਿਸ ਵਿੱਚ ਦੇਵ ਸਮਾਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਆਸ-ਪਾਸ ਦਾ ਏਰੀਆ ਅਤੇ ਫਿਰੋਜਪੁਰ ਸ਼ਹਿਰ ਦੇ ਰੇਲਵੇ ਸ਼ਟੇਸ਼ਨ ਤੇ ਸਫਾਈ ਅਭਿਆਨ ਕੀਤਾ ਗਿਆ । ਇਸ ਮੌਕੇ ਲੈਫਟੀਨੈਂਟ ਡਾ. ਪਰਮਵੀਰ ਕੌਰ ਨੇ ਕੈਡਿਟਸ ਦੇ ‘ਸਵੱਛ ਭਾਰਤ’ ਵਿਸ਼ੇ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ।
ਇਸ ਮੌਕੇ ਡਾ. ਸੰਗੀਤਾ ਪ੍ਰਿੰਸੀਪਲ, ਦੇਵ ਸਮਾਜ ਕਾਲਜ ਨੇ ਬੋਲਦਿਆ ਕਿਹਾ ਕਿ ਸਰਕਾਰ ਦੁਆਰਾ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਚਲਾਈਆ ਇਹ ਸਾਰੀਆਂ ਡਰਾਇਵ ਮਨੁੱਖਤਾਂ ਦੇ ਭਲੇ ਲਈ ਹੀ ਹਨ। ਸਾਫ਼ ਸਵੱਛ ਵਾਤਾਵਰਣ ਹੀ ਸਾਨੂੰ ਬਿਮਾਰੀਆਂ ਤੋਂ ਮੁਕਤ ਰੱਖ ਸਕਦਾ ਹੈ। ਅਜਿਹੇ ਸਮਾਜਿਕ ਲੋਕ ਭਲਾਈ ਕਾਰਜਾਂ ਵਿੱਚ ਸਾਨੂੰ ਸਭ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਚਾਹੀਦਾ ਹੈ। ਉਹਨਾਂ ਲੈਫ਼ ਡਾ. ਪਰਮਵੀਰ ਕੌਰ ਅਤੇ ਸਾਰੇ ਕੈਡਿਟਸ ਨੂੰ ਇਸ ਸ਼ਲਾਘਾਯੋਗ ਗਤੀਵਿਧੀ ਲਈ ਵਧਾਈ ਦਿੱਤੀ ।
ਇਸ ਮੌਕੇ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆ ਸ਼ੁੱਭ ਕਾਮਨਾਵਾਂ ਦਿੱਤੀਆ ।