ਦੇਵ ਸਮਾਜ ਕਾਲਜ ਫ਼ਾਰ ਵੂਮੈਨ ੋਚ ਹਾਂਗਕਾਂਗ ਤੋ ਪਹੁੰਚੀ ਸਾਬਕਾ ਵਿਦਿਆਰਥਣ ਨੇ ਕੀਤਾ ਦੌਰਾ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ੋਚ ਹਾਂਗਕਾਂਗ ਤੋ ਪਹੁੰਚੀ ਸਾਬਕਾ ਵਿਦਿਆਰਥਣ ਨੇ ਕੀਤਾ ਦੌਰਾ
ਫ਼ਿਰੋਜ਼ਪੁਰ, 13.12.2022: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਰਹਿਨੁਮਾਈ ਅਤੇ ਡਾ। ਸੰਗੀਤਾ, ਕਾਰਜਕਾਰੀ ਪ੍ਰਿੰਸੀਪਲ ਦੇ ਉਚਿਤ ਮਾਰਗਦਰਸ਼ਨ ਹੇਠ ਕਾਲਜ ਲਗਾਤਾਰ ਤਰੱਕੀ ਦੇ ਰਾਹ ੋਤੇ ਚੱਲ ਰਿਹਾ ਹੈ ਫ਼ 1934 ਤੋਂ ਸਰਹੱਦੀ ਖੇਤਰ ਵਿੱਚ ਸਥਿਤ ਇਹ ਕਾਲਜ ਲੜਕੀਆਂ ਦੀ ਸਿੱਖਿਆ ਅਤੇ ਸਸ਼ਕਤੀਕਰਨ ਲਈ ਲਗਾਤਾਰ ਯਤਨਸ਼ੀਲ ਹੈ। ਦੇਵ ਸਮਾਜ ਕਾਲਜ ਆਧੁਨਿਕਤਾ ਅਤੇ ਪਰੰਪਰਾ ਦਾ ਇੱਕ ਸ਼ਾਨਦਾਰ ਸੁਮੇਲ ਹੈ ਅਤੇ ਇੱਕ ਅਮੀਰ ਇਤਿਹਾਸ ਦੇ ਨਾਲ ਉੱਤਰੀ ਭਾਰਤ ਦੀ ਇੱਕ ਪ੍ਰਮੁੱਖ ਵਿਦਿਅਕ ਸੰਸਥਾ ਹੈ। ਇਥੌ ਦੇ ਪੜ੍ਹੇ ਵਿਦਿਆਰਥੀ ਦੇਸ਼ਾੑਵਿਦੇਸ਼ਾ ਵਿੱਚ ਵੀ ਕਾਲਜ ਦਾ ਨਾਮ ਰੌਸ਼ਨ ਕਰ ਰਹੇ ਹਨ।
ਇਸੇ ਲੜੀ ਵਿੱਚ ਹਾਂਗਕਾਂਗ ਵਿੱਚ ਰਹਿਣ ਵਾਲੀ ਵਿਦਿਆਰਥਣ ਰਮਿੰਦਰ ਕੌਰ ਨੇ ਕਾਲਜ ਦਾ ਦੌਰਾ ਕੀਤਾ । ਇਸ ਮੌਕੇ ਡਾ। ਸੰਗੀਤਾ, ਪ੍ਰਿੰਸੀਪਲ ਨੇ ਉਹਨਾਂ ਦਾ ਹਾਰਦਿਕ ਸਵਾਗਤ ਕਰਦੇ ਉਹਨਾਂ ਨੂੰ ਸਨਮਾਨਿਤ ਕੀਤਾ । ਗੱਲਬਾਤ ਦੇ ਦੌਰਾਨ ਵਿਦਿਆਰਥਣ ਰਮਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੜ੍ਹਾਈ 1996 ਸੰਨ੍ਹ ਵਿੱਚ ਪੂਰੀ ਕੀਤੀ ਸੀ ਅਤੇ ਅੱਜ ਉਹ ਹਾਂਗਕਾਂਗ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅੰਗਰੇਜੀ ਦੇ ਅਧਿਆਪਕ ਹਨ । ਉਨ੍ਹਾਂ ਨੇ ਇਸ ਪ੍ਰਾਪਤੀ ਦਾ ਸਿਹਰਾ ਕਾਲਜ ਨੂੰ ਦਿੰਦਿਆ ਕਿਹਾ ਕਿ ਅੱਜ ਉਹ ਜੌ ਵੀ ਹਨ ਉਹ ਸਭ ਕਾਲਜ ਦੀ ਹੀ ਦੇਣ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਕਰਵਾਏ ਯੂਥ ਫੈਸਟੀਵਲ ਵਿੱਚ ਉਹ ਹਿੱਸਾ ਲੈਦੇ ਰਹੇ ਅਤੇ ਕਾਫੀ ਮੁਹਾਰਤ ਹਾਸਿਲ ਕੀਤੀ। ਉਸ ਨਾਲ ਪੁਹੰਚੀਆਂ ਕਾਲਜ ਦੀਆਂ ਸਹੇਲੀਆਂ ਪ੍ਰੀਤ ਕੌਰ, ਅਮਨ ਢਿੱਲੋਂ, ਸ਼ੁਸ਼ਮਾਂ ਅਤੇ ਮੈਡਮ ਪਲਵਿੰਦਰ ਕੌਰ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜਾ ਕੀਤਾ ।
ਜ਼ਿਕਰਯੌਗ ਹੈ ਕਿ ਉਹਨਾਂ ਨੇ ਇੱਕ ਬੱਚੇ ਦੀ ਪੂਰੀ ਪੜ੍ਹਾਈ ਦਾ ਖਰਚਾ ਹਰ ਸਾਲ ਚੁੱਕਣ ਲਈ ਵੀ ਕਿਹਾ । ਇਸ ਮੌਕੇ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।