ਦੇਵ ਸਮਾਜ ਕਾਲਜ ਫ਼ਾਰ ਵੂਮੈਨ ਵਿੱਚ ਕਾਊਂਸਲਿੰਗ ਸੈਲ “ਪ੍ਰਾਮਰਸ਼** ਦੀ ਸਥਾਪਨਾ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਵਿੱਚ ਕਾਊਂਸਲਿੰਗ ਸੈਲ “ਪ੍ਰਾਮਰਸ਼** ਦੀ ਸਥਾਪਨਾ
Ferozepur, 5.4.2021: ਦੇਵ ਸਮਾਜ ਕਾਲਜ ਫਾਰ ਵੂਮੈਨ ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਦੀ ਯੋਗ ਅਗਵਾਈ ਵਿਚ ਅਕਾਦਮਿਕ ਖੇਤਰ ਵਿੱਚ ਆਏ ਦਿਨ ਬੁਲੰਦੀ ਦੀਆਂ ਸਿਖਰਾਂ ਛੋਹ ਰਿਹਾ ਹੈ ।ਇਸੇ ਕੜੀ ਤਹਿਤ ਕਾਲਜ ਵਿੱਚ ਕਾਉਂਸਲਿੰਗ ਸੈਲ ਪ੍ਰਾਮਰਸ਼ ਦੀ ਸਥਾਪਨਾ ਕੀਤੀ ਗਈ । ਜਿਸ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨਾਲ ਸੰਬੰਧਿਤ ਮਾਹਿਰਾਂ ਦੁਆਰਾ ਸੁਝਾਵ ਦਿੱਤੇ ਜਾਣਗੇ। ਮਿਤੀ 5 ਅਪ੍ਰੈਲ 2021 ਨੂੰ ਇੱਕ ਵੈਬ ਪ੍ਰੋਗਰਾਮ ਦਾ ਆਯੋਜਨ ਹੋਇਆ ਜਿਸ ਦਾ ਵਿਸ਼ਾ ‘ਲਾਈਫ਼ ਇਜ ਬਿਊਟੀਫੁੱਲ ਈਵਨ ਇੰਨ ਕੋਵਿਡ ਟਾਇਮ* ਸੀ । ਇਸ ਵੈਬ ਪ੍ਰੋਗਰਾਮ ਦੇ ਮੁੱਖ ਵਕਤਾ ਵਜੋਂ ਡਾ. ਜਸਵੀਰ ਰਿਸ਼ੀ, ਕਾਰਜਕਾਰੀ ਵਾਈਸ ਚਾਂਸਲਰ ਡੀ.ਏ.ਵੀ. ਯੂਨੀਵਰਸਿਟੀ ਜਲੰਧਰ, ਨੇ ਸ਼ਿਰਕਤ ਕੀਤੀ।
ਉਨ੍ਹਾਂ ਨੇ ਉਕਤ ਵਿਸ਼ੇ ਤੇ ਬੜੇ ਹੀ ਖੂਬਸੂਰਤ ਢੰਗ ਨਾਲ ਪੀ.ਪੀ.ਟੀ. ਪ੍ਰਜ਼ੈਂਟੇਸ਼ਨ ਦੁਆਰਾ ਆਪਣੇ ਵਿਚਾਰ ਰੱਖੇ। ਉਹਨਾਂ ਨੇ ਪ੍ਰਸਿੱਧ ਮਨੋਵਿਗਿਆਨਕ ਡਾ. ਵਿਕਟਰ ਫ੍ਰੈਂਕਲ ਦੀ ਲੋਗੋ ਥੈਰੇਪੀ, ਡਾ. ਸਲਿੰਗਮੈਨ ਦੀ ਪੋਜ਼ਟਿਵ ਸਾਇਕੋਲੋਜੀ ਅਤੇ ਮਾਇਕਲ ਐਂਜਲੋਂ ਇਟਾਲਨ ਮੂਰਤੀਕਾਰ ਦੀ ਉਦਾਹਰਨਾਂ ਦਿੰਦਿਆਂ ਹੋਇਆ ਵਿਦਿਆਰਥੀਆਂ ਨੂੰ ਇਕ ਲਘੂ ਫਿਲਮ ਦਿਖਾ ਕੇ ਬੁਰੇ ਹਾਲਾਤਾਂ ਵਿੱਚ ਵੀ ਸਕਰਾਤਮਿਕ ਰਹਿਣ ਦੇ ਤਰੀਕੇ ਸਿਖਾਏ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਕਿਸੇ ਮੁਸ਼ਕਿਲ ਦੌਰ ਵਿੱਚ ਸਾਡਾ ਆਸ਼ਾਵਾਦੀ ਰਹਿਣਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜ਼ਿੰਦਗੀ ਦਾ ਕੋਈ ਨਾ ਕੋਈ ਮਕਸਦ ਹੋਣਾ ਚਾਹੀਦਾ ਹੈ । ਸਾਨੂੰ ਜ਼ਿੰਦਗੀ ਵਿੱਚ ਆਪਣੀਆ ਮੁਸ਼ਕਿਲਾਂ ਨੂੰ ਦੇਖਕੇ ਘਬਰਾਉਣਾ ਨਹੀ ਚਾਹੀਦਾ, ਬਲਕਿ ਜੋ ਕੁਝ ਸਾਨੂੰ ਜਿੰਦਗੀ ਵਿੱਚ ਮਿਲਿਆ ਹੈ,ਉਸਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਛੋਟੇ ਅਤੇ ਵੱਡੇ ਸਭ ਲਈ ਸਾਡੇ ਮਨਾਂ ਅੰਦਰ ਸ਼ੁਕਰਾਨੇ ਦੀ ਭਾਵਨਾ ਹੋਣੀ ਚਾਹੀਦੀ ਹੈ, ਨਾਲ ਹੀ ਉਹਨਾਂ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਤਨਾਵ ਅਸਫ਼ਲਤਾਵਾਂ ਦੇ ਨਾਲ ਲੜਣ ਦੇ ਲਈ ਸਾਡੇ ਅੰਦਰ ਐਂਟੀਬੋਡੀਜ਼ ਦਾ ਨਿਰਮਾਣ ਕਰਦਾ ਹੈ।
ਇਸ ਵੈਬੀਨਾਰ ਦੇ ਦੂਸਰੇ ਵਕਤਾਂ ਮਿਸ. ਹਰਨੂਰ ਕੌਰ ਸ਼ੇਖੋ ਸਨ। ਜਿਨ੍ਹਾਂ ਨੇ ਆਪਣੇ ਵਿਖਿਆਨ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇ ਉਹਨਾਂ ਨੂੰ ਨਵੇਂ—ਨਵੇਂ ਕਿੱਤੇ ਅਤੇ ਆਦਤਾਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ ਅਤੇ ਉਹਨਾਂ ਨੂੰ ਸ਼ੋਸ਼ਲ ਮੀਡੀਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਅਤੇ ਜ਼ਿੰਦਗੀ ਵਿੱਚ ਅਨੁਸ਼ਾਸ਼ਨ ਲਿਆਉਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਦੋਨਾਂ ਬੁਲਾਰਿਆਂ ਨੇ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਤਸੱਲੀਬਖਸ਼ ਜਵਾਬ ਦਿੱਤੇ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਲਗਾਤਾਰ ਹੁੰਦੇ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਕਿ ਕੋਵਿਡ ਕਾਲ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਉੱਤੇ ਵਿਸ਼ੇਸ਼ ਤੋਰ ਤੇ ਧਿਆਨ ਦਿੱਤਾ ਜਾ ਸਕੇ।
ਉਹਨਾਂ ਨੇ ਕਾਲਜ ਦੇ ਸਥਾਪਿਤ ਇਸ ਕੌਂਸਲਿੰਗ ਸੈਲ “ਪ੍ਰਾਮਰਸ਼** ਦੇ ਇੰਚਾਰਜ ਅਤੇ ਐਨ.ਐਸ.ਐਸ ਵਿੰਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਸਪਨਾ ਬਧਵਾਰ ਨੂੰ ਪੋ੍ਰਗਰਾਮ ਦੇ ਸਫ਼ਲ ਆਯੋਜਨ ਉੱਤੇ ਮੁਬਾਰਕਬਾਦ ਦਿੱਤੀ।
ਸ਼੍ਰੀ ਨਿਰਮਲ ਸਿੰਘ ਢਿੱਲੋਂ ਚੇਅਰਮੈਨ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਨੇ ਇਸ ਮੌਕੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।