ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੇ ਆਈ.ਕਿਉ.ਏ.ਸੀ ਸੈਲ ਵੱਲੋਂ ਸੱਤ ਰੋਜ਼ਾ ਆਨਲਾਇਨ ਵਰਕਸ਼ਾਪ ਦਾ ਆਯੋਜਨ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੇ ਆਈ.ਕਿਉ.ਏ.ਸੀ ਸੈਲ ਵੱਲੋਂ ਸੱਤ ਰੋਜ਼ਾ ਆਨਲਾਇਨ ਵਰਕਸ਼ਾਪ ਦਾ ਆਯੋਜਨ
ਫਿਰੋਜ਼ਪੁਰ, 25.5.2021: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸ਼ਹਿਰ ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਦੀ ਕੁਸ਼ਲ ਅਗਵਾਈ ਵਿਚ ਵਿਭਿੰਨ ਅਕਾਦਮਿਕ ਗਤੀਵਿਧੀਆਂ ਵਿੱਚ ਅਗਰਸਰ ਹੈ। ਇਸੇ ਕੜੀ ਤਹਿਤ ਕਾਲਜ ਦੇ ਆਈ.ਕਿਉ.ਏ.ਸੀ. ਸੈਲ ਦੁਆਰਾ “ਪਲੈਨਿੰਗ ਪ੍ਰੇਪਰੇਸ਼ਨ ਐਂਡ ਐਗਸੀਕਿਉਸ਼ਨ ਆਫ਼ ਮੂਕਸ” ਵਿਸ਼ੇ ਤੇ ਸੱਤ ਰੋਜ਼ਾ ਆਨਲਾਇਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਵਕਤਾ ਦੇ ਤੌਰ ਤੇ ਸ਼੍ਰੀ ਤਜਿੰਦਰ ਸਿੰਘ ਸ਼ਰਮਾ ਪ੍ਰਡਿਊਸਰ ਇਨ ਐਜੂਕੇਸ਼ਨ, ਮਲਟੀਮੀਡੀਆਂ, ਰਿਸਰਚ ਸੈਂਟਰ (ਸਰਪ੍ਰਸਤੀ ਐਮ.ਓ.ਈ. ਭਾਰਤ ਸਰਕਾਰ) ਪੰਜਾਬ ਯੂਨੀਵਰਸਿਟੀ, ਪਟਿਆਲਾ ਨੇ ਸਿ਼ਰਕਤ ਕੀਤੀ। ਇਸ ਵਿਸ਼ੇ ਦੀ ਜਾਣਕਾਰੀ ਦਿੰਦਿਆਂ ਉਹਨਾਂ ਨੇ ਸਵਾਇਮ ਅਤੇ ਸਵਾਇਮ ਪ੍ਰਭਾ ਦੇ ਡਿਜ਼ੀਟਲ ਵਰਡ ਬਾਰੇ ਸਮਝਾਇਆ । ਉਹਨਾਂ ਮੂਕ ਨੂੰ ਡਿਵੈਲਪ ਕਰਨ ਦੇ ਪੱਧਰ, ਪੜ੍ਹਾਅ ਅਤੇ ਭਾਗਾਂ ਬਾਰੇ ਵਿਸਥਾਰਪੂਰਵਕ ਦੱਸਦਿਆ ਕਿਹਾ ਕਿ ਮੂਕ ਚਾਰ ਭਾਗਾ ਵਿੱਚ ਵੰਡਿਆ ਹੁੰਦਾ ਹੈ । ਮੂਕਸ ਪਰਪੋਜ਼ਲ ਬਣਾਉਣ ਸੰਬੰਧੀ ਹਦਾਇਤਾਂ ਦਿੰਦਿਆ ਕਿਹਾ ਕਿ ਇਸ ਵਿੱਚ ਵੀਡਿਓ ਪ੍ਰੇਜ਼ਟੇਸ਼ਨ, ਟੈਕਸਟ ਐਕਸਚੇਜ਼, ਰੇਲੇਟਿਡ ਡਾਕੂਮੈਂਟਸ, ਸਬੰਧਿਤ ਰੈਫਰੈਂਸ, ਲੈਕਚਰ, ਪੇਪਰ ਜਰਨਲ, ਇਕਸਪ੍ਰੇਸ਼ਨ ਆਫ਼ ਇੰਟਰਸਟ ਫਾਰਮ, ਹਫ਼ਤਾ ਅਤੇ ਦਿਨਵਾਰੀ ਮੂਕ ਪ੍ਰਪੋਜ਼ਲ, ਸੈਂਪਲ ਵੀਡਿਓ 3—5 ਮਿੰਟ, ਸੈਂਪਲ ਸਪ੍ਰਿਕਟ, ਕਨਸੈਂਟ ਲੈਟਰ ਜਾਂ ਡੇਕਲਾਰੇਸ਼ਨ ਲੈਟਰ ਇਹਨਾਂ ਚੀਜ਼ਾ ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸਮੱਸਿਆਵਾਂ ਅਤੇ ਸਮਾਧਾਨ ਨੂੰ ਕੂਇੰਜ, ਅਸਾਇਨਮੈਂਟ ਅਤੇ ਐਮ.ਸੀ.ਕਿਉ. ਰਾਹੀਂ ਹੱਲ ਕਰਨ ਬਾਰੇ ਸੁਝਾਵ ਵੀ ਦਿੱਤੇ।
ਡਾ. ਰਮਨੀਤਾ ਸ਼ਾਰਦਾ ਨੇ ਇਸ ਮੂਕਸ ਕੋਰਸ ਵਰਕਸ਼ਾਪ ਵਿੱਚ ਅਧਿਆਪਕਾਂ ਦੀ ਭਾਗੇਦਾਰੀ ਅਤੇ ਉਹਨਾਂ ਅੰਦਰਲੇ ਉਤਸ਼ਾਹ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਧਿਆਪਕ ਮੂਕਸ ਰਾਹੀਂ ਆਪਣੇ ਆਪ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਲਿਜਾ ਸਕਦੇ ਹਨ। ਉਹਨਾਂ ਆਈ.ਕਿਉ.ਏ.ਸੀ. ਸੈਲ ਦੇ ਕੋਆਰਡੀਨੇਟਰ ਡਾ. ਨਿਸ਼ਾਤ ਜੁਨੇਜਾ ਅਤੇ ਡਾ. ਅਮਿਤ ਕੁਮਾਰ, ਡੀਨ ਅਕਾਦਮਿਕ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਇਸ ਵਰਕਸ਼ਾਪ ਦੇ ਸਫ਼ਲ ਆਯੋਜਨ ਤੇ ਮੁਬਾਰਕਬਾਦ ਦਿੱਤੀ। ਸ੍ਰੀ ਨਿਰਮਲ ਸਿੰਘ ਢਿੱਲੋਂ, ਚੇਅਰਮੈਨ, ਦੇਵ ਸਮਾਜ ਕਾਲਜ ਫਾਰ ਵੂਮੈਨ ਨੇ ਇਸ ਮੌਕੇ ਆਈ.ਕਿਉ.ਏ.ਸੀ. ਸੈਲ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ।