ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੇ ਲਾਇਬ੍ਰੇਰੀ ਵਿਭਾਗ ਦੁਆਰਾ ਰਾਸ਼ਟਰੀ ਵੈਬੀਨਾਰ ਦਾ ਆਯੋਜਨ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੇ ਲਾਇਬ੍ਰੇਰੀ ਵਿਭਾਗ ਦੁਆਰਾ ਰਾਸ਼ਟਰੀ ਵੈਬੀਨਾਰ ਦਾ ਆਯੋਜਨ
ਫਿਰੋਜ਼ਪੁਰ, 18.5.2021: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਪ੍ਰਿੰੰਸੀਪਲ ਡਾ ਰਮਨੀਤਾ ਸ਼ਾਰਦਾ ਦੀ ਯੋਗ ਅਗਵਾਈ ਵਿਚ ਵਿਭਿੰਨ ਅਕਾਦਮਿਕ ਗਤੀਵਿਧੀਆਂ ਵਿੱਚ ਨਿਰੰਤਰ ਗਤੀਸ਼ੀਲ ਹੈ। ਇਸੇ ਕੜੀ ਤਹਿਤ ਹਾਲ ਹੀ ਵਿਚ ਲਾਇਬਰੇਰੀ ਵਿਭਾਗ ਵੱਲੋਂ ਇਕ ਰੋਜ਼ਾ ਰਾਸ਼ਟਰੀ ਵੇੈਬੀਨਾਰ ਕਰਵਾਇਆ ਗਿਆ। ਜਿਸ ਦਾ ਮੁੱਖ ਵਿਸ਼ਾ “ਲਾਇਬਰੇਰੀ ਸਰਵਿਸ ਡਿਊਰਿੰਗ ਪੈੱਡਮਿਕ’’ ਸੀ।ਵੈਬੀਨਾਰ ਦਾ ਮੁੱਖ ਉਦੇਸ਼ ਮਹਾਂਮਾਰੀ ਦੇ ਸਮੇਂ ਲਾਇਬਰੇਰੀ ਉਪਭੋਗਤਾਵਾਂ ਅਤੇ ਲਾਇਬ੍ਰੇਰੀ ਸਟਾਫ ਨੂੰ ਆਉਣ ਵਾਲੀਆਂ ਸਮੱਸਿਆਵਾਂ ਨਾਲ ਰੂਬਰੂ ਕਰਵਾਉਣਾ ਅਤੇ ਇਨ੍ਹਾਂ ਵਿਰੋਧੀ ਪਰਿਸਥਿਤੀਆਂ ਵਿੱਚ ਸਹਾਇਕ ਲਾਇਬ੍ਰੇਰੀ ਸੇਵਾਵਾਂ ਬਾਰੇ ਜਾਗਰੂਕ ਹੋਣਾ ਸੀ। ਵੈਬੀਨਾਰ ਵਿਚ ਡਾ. ਤਰਿਸ਼ਨਜੀਤ ਕੌਰ ਪ੍ਰੋੋਫੈਸਰ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਵਕਤਾ ਦੇ ਰੂਪ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਵਿਚ ਜਦੋਂ ਤਮਾਮ ਸਿੱਖਿਆ ਸੰਸਥਾਵਾਂ ਬੰਦ ਹਨ ।ਲਾਇਬ੍ਰੇਰੀ ਮੁਖੀ ਅਤੇ ਹੋਰ ਲਾਇਬਰੇਰੀ ਸਟਾਫ਼ ਦੀ ਜਿ਼ੰਮੇਵਾਰੀ ਹੋਰ ਵੱਧ ਜਾਂਦੀ ਹੈ । ਉਨ੍ਹਾਂ ਨੇ ਵਿਭਿੰਨ ਆਨਲਾਈਨ ਸ਼ਰੋਤਾ ਦਾ ਉਪਯੋਗ ਕਰ ਕੇ ਉਪਭੋਗਤਾਵਾਂ ਤੱਕ ਵਿਭਿੰਨ ਲਾਇਬਰੇਰੀ ਸੇਵਾਵਾਂ ਉਪਲਬਧ ਕਰਵਾਉਣੀਆਂ ਜ਼ਰੂਰੀ ਹਨ। ਡਾ ਤਰਿਸ਼ਨਜੀਤ ਕੌਰ ਵਿਭਿੰਨ ਫਰੀ ਆਨਲਾਈਨ ਸ਼ਰੋਤਾ ਦੇ ਬਾਰੇ ਵੀ ਪ੍ਰਤੀਭਾਗੀਆਂ ਨੂੰ ਜਾਣਕਾਰੀ ਮਹੁੁਈਆ ਕਰਵਾਈ।ਇਸ ਰਾਸ਼ਟਰੀ ਵੈਬੀਨਾਰ ਵਿੱਚ 200 ਤੋਂ ਵੱਧ ਪ੍ਰਤਿਭਾਗੀਆਂ ਨੇ ਹਿੱਸਾ ਲਿਆ। ਇਸ ਮੌਕੇ ਵੈਬੀਨਾਰ ਤੇ ਪ੍ਰਬੰਧਕ ਦੀ ਭੂਮਿਕਾ ਮਿਸਟਰ ਅਨੂਪ ਸਿੰਘ ਲਾਇਬ੍ਰੇਰੀਅਨ ਦੀ ਅਤੇ ਸੰਚਾਲਕ ਦੀ ਭੂਮਿਕਾ ਮੈਡਮ ਅਲਕਾ ਲਾਂਬਾ, ਇੰਚਾਰਜ ਸਾਇੰਸ ਲਾਇਬ੍ਰੇਰੀ ਨੇ ਨਿਭਾਈ । ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਨੇ ਵੈਬੀਨਾਰ ਦੇ ਸਫਲ ਆਯੋਜਨ ਤੇ ਲਾਇਬਰੇਰੀ ਵਿਭਾਗ ਦੇ ਮੁਖੀ ਮਿਸਟਰ ਅਨੂਪ ਸਿੰਘ ਅਤੇ ਬਾਕੀ ਸਾਰੇ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਸ੍ਰ਼ੀ ਨਿਰਮਲ ਸਿੰਘ ਢਿੱਲੋਂ, ਚੇਅਰਮੈਨ ਦੇਵ ਸਮਾਜ ਕਾਲਜ ਫਾਰ ਵੂਮੈਨ ਨੇ ਵਿਭਾਗ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਪ੍ਰਿੰੰਸੀਪਲ ਡਾ ਰਮਨੀਤਾ ਸ਼ਾਰਦਾ ਦੀ ਯੋਗ ਅਗਵਾਈ ਵਿਚ ਵਿਭਿੰਨ ਅਕਾਦਮਿਕ ਗਤੀਵਿਧੀਆਂ ਵਿੱਚ ਨਿਰੰਤਰ ਗਤੀਸ਼ੀਲ ਹੈ। ਇਸੇ ਕੜੀ ਤਹਿਤ ਹਾਲ ਹੀ ਵਿਚ ਲਾਇਬਰੇਰੀ ਵਿਭਾਗ ਵੱਲੋਂ ਇਕ ਰੋਜ਼ਾ ਰਾਸ਼ਟਰੀ ਵੇੈਬੀਨਾਰ ਕਰਵਾਇਆ ਗਿਆ। ਜਿਸ ਦਾ ਮੁੱਖ ਵਿਸ਼ਾ “ਲਾਇਬਰੇਰੀ ਸਰਵਿਸ ਡਿਊਰਿੰਗ ਪੈੱਡਮਿਕ’’ ਸੀ।ਵੈਬੀਨਾਰ ਦਾ ਮੁੱਖ ਉਦੇਸ਼ ਮਹਾਂਮਾਰੀ ਦੇ ਸਮੇਂ ਲਾਇਬਰੇਰੀ ਉਪਭੋਗਤਾਵਾਂ ਅਤੇ ਲਾਇਬ੍ਰੇਰੀ ਸਟਾਫ ਨੂੰ ਆਉਣ ਵਾਲੀਆਂ ਸਮੱਸਿਆਵਾਂ ਨਾਲ ਰੂਬਰੂ ਕਰਵਾਉਣਾ ਅਤੇ ਇਨ੍ਹਾਂ ਵਿਰੋਧੀ ਪਰਿਸਥਿਤੀਆਂ ਵਿੱਚ ਸਹਾਇਕ ਲਾਇਬ੍ਰੇਰੀ ਸੇਵਾਵਾਂ ਬਾਰੇ ਜਾਗਰੂਕ ਹੋਣਾ ਸੀ। ਵੈਬੀਨਾਰ ਵਿਚ ਡਾ. ਤਰਿਸ਼ਨਜੀਤ ਕੌਰ ਪ੍ਰੋੋਫੈਸਰ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਵਕਤਾ ਦੇ ਰੂਪ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਵਿਚ ਜਦੋਂ ਤਮਾਮ ਸਿੱਖਿਆ ਸੰਸਥਾਵਾਂ ਬੰਦ ਹਨ ।ਲਾਇਬ੍ਰੇਰੀ ਮੁਖੀ ਅਤੇ ਹੋਰ ਲਾਇਬਰੇਰੀ ਸਟਾਫ਼ ਦੀ ਜਿ਼ੰਮੇਵਾਰੀ ਹੋਰ ਵੱਧ ਜਾਂਦੀ ਹੈ । ਉਨ੍ਹਾਂ ਨੇ ਵਿਭਿੰਨ ਆਨਲਾਈਨ ਸ਼ਰੋਤਾ ਦਾ ਉਪਯੋਗ ਕਰ ਕੇ ਉਪਭੋਗਤਾਵਾਂ ਤੱਕ ਵਿਭਿੰਨ ਲਾਇਬਰੇਰੀ ਸੇਵਾਵਾਂ ਉਪਲਬਧ ਕਰਵਾਉਣੀਆਂ ਜ਼ਰੂਰੀ ਹਨ। ਡਾ ਤਰਿਸ਼ਨਜੀਤ ਕੌਰ ਵਿਭਿੰਨ ਫਰੀ ਆਨਲਾਈਨ ਸ਼ਰੋਤਾ ਦੇ ਬਾਰੇ ਵੀ ਪ੍ਰਤੀਭਾਗੀਆਂ ਨੂੰ ਜਾਣਕਾਰੀ ਮਹੁੁਈਆ ਕਰਵਾਈ।ਇਸ ਰਾਸ਼ਟਰੀ ਵੈਬੀਨਾਰ ਵਿੱਚ 200 ਤੋਂ ਵੱਧ ਪ੍ਰਤਿਭਾਗੀਆਂ ਨੇ ਹਿੱਸਾ ਲਿਆ। ਇਸ ਮੌਕੇ ਵੈਬੀਨਾਰ ਤੇ ਪ੍ਰਬੰਧਕ ਦੀ ਭੂਮਿਕਾ ਮਿਸਟਰ ਅਨੂਪ ਸਿੰਘ ਲਾਇਬ੍ਰੇਰੀਅਨ ਦੀ ਅਤੇ ਸੰਚਾਲਕ ਦੀ ਭੂਮਿਕਾ ਮੈਡਮ ਅਲਕਾ ਲਾਂਬਾ, ਇੰਚਾਰਜ ਸਾਇੰਸ ਲਾਇਬ੍ਰੇਰੀ ਨੇ ਨਿਭਾਈ । ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਨੇ ਵੈਬੀਨਾਰ ਦੇ ਸਫਲ ਆਯੋਜਨ ਤੇ ਲਾਇਬਰੇਰੀ ਵਿਭਾਗ ਦੇ ਮੁਖੀ ਮਿਸਟਰ ਅਨੂਪ ਸਿੰਘ ਅਤੇ ਬਾਕੀ ਸਾਰੇ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਸ੍ਰ਼ੀ ਨਿਰਮਲ ਸਿੰਘ ਢਿੱਲੋਂ, ਚੇਅਰਮੈਨ ਦੇਵ ਸਮਾਜ ਕਾਲਜ ਫਾਰ ਵੂਮੈਨ ਨੇ ਵਿਭਾਗ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ