ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਨੇ ਈ-ਸਰੋਤ ਦੀ ਵਰਤੋਂ ਵਿੱਚ ਦੇਸ਼ ਭਰ ਵਿੱਚ 8ਵਾਂ ਸਥਾਨ ਹਾਸਲ ਕੀਤਾ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਨੇ ਈ-ਸਰੋਤ ਦੀ ਵਰਤੋਂ ਵਿੱਚ ਦੇਸ਼ ਭਰ ਵਿੱਚ 8ਵਾਂ ਸਥਾਨ ਹਾਸਲ ਕੀਤਾ
ਫਿਰੋਜ਼ਪੁਰ, ਫਰਵਰੀ 3, 2025: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇੱਕ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ-ਛਾਇਆ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਯੋਗ ਅਗਵਾਈ ਅਧੀਨ ਇਹ ਸੰਸਥਾ ਕਾਰਜਸ਼ੀਲ ਹੈ।
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਨੇ ਈ-ਸਰੋਤਾਂ ਦੀ ਵਰਤੋਂ ਵਿੱਚ ਚੌਥੀ ਵਾਰ ਦੇਸ਼ ਭਰ ਵਿੱਚ 8ਵਾਂ ਸਥਾਨ ਹਾਸਲ ਕਰਕੇ ਆਪਣੀ ਸਫ਼ਲਤਾ ਦਾ ਸਬੂਤ ਦਿੱਤਾ ਹੈ। ਐਨਫਲਬਿਨੇਟ ਐਨ-ਲਿਸਟ ਪ੍ਰੋਗਰਾਮ ਦੀ ਮਹੀਨੇ ਦੀ ਜਾਰੀ ਟਾਪ-10 ਉਪਯੋਗਕਰਤਾਂ ਕਾਲਜਾਂ ਵਿੱਚੋ ਦੇਵ ਸਮਾਜ ਕਾਲਜ ਉੱਤਰੀ ਭਾਰਤ ਦਾ ਇਕਲੌਤਾ ਕਾਲਜ ਹੈ। ਐਨ-ਲਿਸਟ ਦਾ ਸੰਚਾਲਨ ਐਨਫਿਲਬਨੈਟ (ਇਨਫੋਰਮੇਸ਼ਨ ਐਂਡ ਲਾਇਬ੍ਰੇਰੀ ਨੈਟਵਰਕ) ਗਾਂਧੀਨਗਰ, ਗੁਜਰਾਤ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ ਅਤੇ ਜੋ 6,000 ਤੋਂ ਵੱਧ ਈ-ਜਰਨਲਾਂ, ਐਨ.ਲਿਸਟ ਅਧੀਨ 1,99,500+ ਈ-ਕਿਤਾਬਾਂ ਅਤੇ ਐਨ.ਡੀ.ਐਲ ਰਾਹੀਂ 6 ਲੱਖ ਈ-ਕਿਤਾਬਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ।
ਇਸ ਪ੍ਰੋਗਰਾਮ ਰਾਹੀਂ ਉਪਭੋਗਤਾ ਕਾਲਜ ਦੇ ਨਾਲ-ਨਾਲ ਘਰ ਵਿੱਚ ਵੀ ਵੱਖ-ਵੱਖ ਕਿਸਮਾਂ ਦੇ ਅਧਿਐਨ ਸਮੱਗਰੀ ਤੱਕ ਪਹੁੰਚ ਕਰ ਸਕਦੇ ਹਨ। ਇਸ ਸਮੇਂ ਦੇਵ ਸਮਾਜ ਕਾਲਜ ਦੇ 120 ਤੋਂ ਵੱਧ ਅਧਿਆਪਕ ਅਤੇ ਵਿਦਿਆਰਥੀ ਇਸ ਸਹੂਲਤ ਦੀ ਵਰਤੋਂ ਕਰ ਰਹੇ ਹਨ।
ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਇਸ ਸਫ਼ਲਤਾ ਤੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਕਾਲਜ ਦੇ ਲਾਇਬ੍ਰੇਰੀ ਵਿਭਾਗ ਦੇ ਇੰਚਾਰਜ ਮੈਡਮ ਅਲਕਾ, ਡਾ. ਸੰਧਿਆ ਅਵਸਥੀ ਅਤੇ ਲਾਇਬ੍ਰੇਰੀ ਦੇ ਸਮੂਹ ਸਟਾਫ਼ ਨੂੰ ਐਨ-ਲਿਸਟ ਪ੍ਰੋਗਰਾਮ ਦੇ ਸਫ਼ਲ ਆਯੋਜਨ ਤੇ ਵਧਾਈ ਦਿੱਤੀ ।