ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਨੇ ਈ-ਸਰੋਤ ਦੀ ਵਰਤੋਂ ਵਿੱਚ ਤੀਜੀ ਵਾਰ ਦੇਸ਼ ਭਰ ਵਿੱਚ 10ਵਾਂ ਸਥਾਨ ਹਾਸਲ ਕੀਤਾ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਨੇ ਈ-ਸਰੋਤ ਦੀ ਵਰਤੋਂ ਵਿੱਚ ਤੀਜੀ ਵਾਰ ਦੇਸ਼ ਭਰ ਵਿੱਚ 10ਵਾਂ ਸਥਾਨ ਹਾਸਲ ਕੀਤਾ
ਫ਼ਿਰੋਜ਼ਪੁਰ, 4-10-2024: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਨੇ ਈ-ਸਰੋਤਾਂ ਦੀ ਵਰਤੋਂ ਵਿੱਚ ਤੀਜੀ ਵਾਰ ਦੇਸ਼ ਭਰ ਵਿੱਚ 10ਵਾਂ ਸਥਾਨ ਹਾਸਲ ਕਰਕੇ ਆਪਣੀ ਸਫ਼ਲਤਾ ਦਾ ਸਬੂਤ ਦਿੱਤਾ ਹੈ। ਐਨਫਲਬਿਨੇਟ ਐਨ-ਲਿਸਟ ਪ੍ਰੋਗਰਾਮ ਦੀ ਮਹੀਨੇ ਦੀ ਜਾਰੀ ਟਾਪ-10 ਉਪਯੋਗਕਰਤਾਂ ਕਾਲਜਾਂ ਵਿੱਚੋ ਦੇਵ ਸਮਾਜ ਕਾਲਜ ਉੱਤਰੀ ਭਾਰਤ ਦਾ ਇਕਲੌਤਾ ਕਾਲਜ ਹੈ। ਐਨ-ਲਿਸਟ ਦਾ ਸੰਚਾਲਨ ਐਨਫਿਲਬਨੈਟ (ਇਨਫੋਰਮੇਸ਼ਨ ਐਂਡ ਲਾਇਬ੍ਰੇਰੀ ਨੈਟਵਰਕ) ਗਾਂਧੀਨਗਰ, ਗੁਜਰਾਤ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ ਅਤੇ 6 ਹਜ਼ਾਰ ਤੋਂ ਵੱਧ ਈ-ਜਰਨਲਾਂ ਅਤੇ 6 ਲੱਖ ਤੋਂ ਵੱਧ ਈ-ਕਿਤਾਬਾਂ ਦੇ ਲਈ ਉਪਯੋਗ ਕਰਤਾਂ ਨੂੰ ਪਹੁੰਚ ਪ੍ਰਦਾਨ ਕਰਦਾ ਹੈ। ਇਸ ਪ੍ਰੋਗਰਾਮ ਰਾਹੀਂ ਉਪਭੋਗਤਾ ਕਾਲਜ ਦੇ ਨਾਲ-ਨਾਲ ਘਰ ਵਿੱਚ ਵੀ ਵੱਖ-ਵੱਖ ਕਿਸਮਾਂ ਦੇ ਅਧਿਐਨ ਸਮੱਗਰੀ ਤੱਕ ਪਹੁੰਚ ਕਰ ਸਕਦੇ ਹਨ।
ਇਸ ਸਮੇਂ ਦੇਵ ਸਮਾਜ ਕਾਲਜ ਦੇ 120 ਤੋਂ ਵੱਧ ਅਧਿਆਪਕ ਅਤੇ ਵਿਦਿਆਰਥੀ ਇਸ ਸਹੂਲਤ ਦੀ ਵਰਤੋਂ ਕਰ ਰਹੇ ਹਨ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਇਸ ਸਫ਼ਲਤਾ ਤੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।
ਉਨ੍ਹਾਂ ਕਾਲਜ ਦੇ ਲਾਇਬ੍ਰੇਰੀ ਵਿਭਾਗ ਦੇ ਇੰਚਾਰਜ ਡਾ. ਸੰਧਿਆ ਅਵਸਥੀ ਅਤੇ ਮੈਡਮ ਅਲਕਾ ਅਤੇ ਲਾਇਬ੍ਰੇਰੀ ਦੇ ਸਮੂਹ ਸਟਾਫ਼ ਨੂੰ ਐਨ-ਲਿਸਟ ਪ੍ਰੋਗਰਾਮ ਦੇ ਸਫ਼ਲ ਆਯੋਜਨ ਤੇ ਵਧਾਈ ਦਿੱਤੀ ।