ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਦੇ ਯੂਥ ਵੈਲਫੇਅਰ ਵਿਭਾਗ ਵੱਲੋਂ ਟੇਲੈਂਟ ਹੰਟ ਪ੍ਰੋਗਰਾਮ ਦਾ ਆਯੋਜਨ
ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਦੇ ਯੂਥ ਵੈਲਫੇਅਰ ਵਿਭਾਗ ਵੱਲੋਂ ਟੇਲੈਂਟ ਹੰਟ ਪ੍ਰੋਗਰਾਮ ਦਾ ਆਯੋਜਨ
ਫਿਰੋਜ਼ਪੁਰ, 24-8-2024: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਦੇ ਯੂਥ ਵੈਲਫੇਅਰ ਵਿਭਾਗ ਵੱਲੋਂ ਟੇਲੈਂਟ ਹੰਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਕੋਰਸਾਂ ਦੇ 125 ਦੇ ਕਰੀਬ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ।
ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਦਾ ਏ+ ਗ੍ਰੇਡ ਪ੍ਰਾਪਤ ਦੇਵ ਸਮਾਜ ਕਾਲਜ ਕਾਲਜ ਫਿਰੋਜ਼ਪੁਰ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਅਤੇ ਪ੍ਰਿੰਸੀਪਲ ਡਾ. ਸੰਗੀਤਾ ਪ੍ਰਿੰਸੀਪਲ ਦੀ ਅਗਵਾਈ ਵਿੱਚ ਕਾਲਜ ਦੇ ਆਡੀਟੋਰੀਅਮ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੁਆਰਾ ਗਿੱਧਾ, ਸੰਗੀਤ, ਡਾਂਸ, ਰੰਗ-ਮੰਚ, ਲੇਟਰੇਰੀ ਆਇਟਮਜ਼, ਕੁਇੰਜ, ਵਨ-ਐਕਟ ਪਲੇਅ, ਸਕਿੱਟ, ਮਾਇਮ, ਮਮਿਕਰੀ, ਭੰਡ, ਹਿਸਟ੍ਰੋਨਿਕਸ, ਗੁੱਡੀਆਂ ਪਟੋਲੇ, ਰੱਸਾ ਵੱਟਣਾ ਆਦਿ ਨਾਲ ਸੰਬੰਧਿਤ ਪੇਸ਼ਕਾਰੀਆਂ ਕੀਤੀਆ ਗਈਆ । ਇਸ ਦੇ ਨਾਲ ਹੋਮ ਸਾਇੰਸ ਵਿਭਾਗ ਅਤੇ ਫੈਸ਼ਨ ਡਿਜਾਇਨਿੰਗ ਵਿਭਾਗ ਦੁਆਰਾ ਰੰਗੋਲੀ ਐਂਡ ਕਨੀਟਿਗ, ਪੱਖੀ ਮੇਕਿੰਗ, ਬਾਗ, ਫੁਲਕਾਰੀ, ਦਸੁੱਤੀ, ਕਰੋਚਿਟ ਵਰਕ, ਮਹਿੰਦੀ, ਫਾਇਨ ਆਰਟਸ ਵਿਭਾਗ ਦੁਆਰਾ ਪੋਸਟਰ ਮੇਕਿੰਗ, ਕਾਰਟੂਨਿੰਗ, ਕਲੇਅ ਮਾਡਲਿੰਗ, ਸਟਿੱਲ ਲਾਇਫ ਡਰਾਇੰਗ, ਓਨ ਦ ਸਪਾਟ ਪੰਟਿੰਗ, ਫੋਟੋਗ੍ਰਾਫੀ ਇੰਸਟਾਲੇਸ਼ਨ, ਮਿੱਟੀ ਦੇ ਖਿਡੋਣੇ ਸੰਬੰਧਿਤ ਪੇਸ਼ਕਾਰੀਆਂ ਕੀਤੀਆਂ ਗਈਆ । ਇਸ ਦੇ ਨਾਲ ਸੰਗੀਤ ਵਿਭਾਗ ਦੁਆਰਾ ਫੋਕ ਸੋਂਗ,ਗੀਤ ਗਜ਼ਲ ਦੀਆਂ ਪੇਸ਼ਕਾਰੀਆਂ ਕੀਤੀਆ ਗਈ ।
ਇਸ ਪ੍ਰੋਗਰਾਮ ਨੂੰ ਉਲੀਕਣ ਦਾ ਮਕਸਦ ਵਿਦਿਆਰਥੀਆਂ ਦੇ ਟੇਲੈਂਟ ਨੂੰ ਉਜਾਗਰ ਕਰਨਾ ਰਿਹਾ ਅਤੇ ਕਾਲਜ ਵਿਦਿਆਰਥਣਾਂ ਦੇ ਵਿਅਕਤੀਤਵ ਵਿਕਾਸ ਦੇ ਲਈ ਸਿੱਖਿਆ ਦੇ ਨਾਲ ਨਾਲ ਸੱਭਿਆਚਾਰਕ ਗਤਿਵਿਧੀਆਂ ਵਿੱਚ ਪ੍ਰਤਿਭਾਗੀ ਲਈ ਪ੍ਰੇਰਿਤ ਕਰਨਾ ਸੀ । ਵਿਦਿਆਰਥਣਾਂ ਨੇ ਆਪਣੀ ਰੁਚੀ ਅਨੁਸਾਰ ਆਪਣੇ ਅੰਦਰਲੇ ਛੁਪੇ ਕਲਾਕਾਰ ਨੂੰ ਰੰਗ ਮੰਚ ਤੇ ਬੜੇ ਹੀ ਉਤਸ਼ਾਹ ਨਾਲ ਪੇਸ਼ ਕੀਤਾ । ਇਸ ਮੌਕੇ ਬੋਲਦਿਆਂ ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਨੇ ਕਿਹਾ ਕਿ ਕਾਲਜ ਪੱਧਰ ਤੇ ਮੰਚ ਮੁਹੱਈਆ ਕਰਵਾ ਕੇ ਵਿਦਿਆਰਥੀਆਂ ਦੇ ਵਿਕਅਤੀਤਵ ਨੂੰ ਹੋਰ ਨਿਖਾਰਣਾਂ ਸਾਡਾ ਅਹਿਮ ਮਨੋਰਥ ਹੈ, ਤਾਂ ਜੋ ਸਿੱਖਿਆਂ ਦੇ ਨਾਲ ਉਹਨਾਂ ਦਾ ਬਹੁਪੱਖੀ ਵਿਕਾਸ ਹੋ ਸਕੇ ਅਤੇ ਉਹ ਜਿੰਦਗੀ ਵਿੱਚ ਉਤਸ਼ਾਹ ਤੇ ਹਿੰਮਤ ਨਾਲ ਅੱਗੇ ਵਧਦੇ ਰਹਿਣ । ਇਸ ਮੌਕੇ ਮੈਡਮ ਪਲਵਿੰਦਰ ਕੌਰ, ਡੀਨ ਯੂਥ ਵੈਲਫੇਅਰ ਅਤੇ ਉਹਨਾਂ ਦੀ ਪੂਰੀ ਟੀਮ ਦੁਆਰਾ ਪੂਰੀ ਮਿਹਨਤ ਸਦਕਾ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ ਗਿਆ । ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਨੇ ਆਪਣੀਆ ਸ਼ੁੱਭ ਕਾਮਨਾਵਾਂ ਦਿੱਤੀਆ ।