ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਕਾਲਜ ਤੋਂ ਵਿਦਿਆਰਥਣ ਪਵਨਪ੍ਰੀਤ ਕੌਰ ਨੇ ਪਾਸ ਕੀਤੀ ਯੂ.ਜੀ.ਸੀ. ਨੈਟ ਪ੍ਰੀਖਿਆ
ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਕਾਲਜ ਤੋਂ ਵਿਦਿਆਰਥਣ ਪਵਨਪ੍ਰੀਤ ਕੌਰ ਨੇ ਪਾਸ ਕੀਤੀ ਯੂ.ਜੀ.ਸੀ. ਨੈਟ ਪ੍ਰੀਖਿਆ
ਫ਼ਿਰੋਜ਼ਪੁਰ , 22-1-2024: ਉੱਤਰੀ ਭਾਰਤ ਦੀ ਇੱਕ ਪ੍ਰਮੁੱਖ ਵਿਦਿਅਕ ਸੰਸਥਾ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਸੰਨ੍ਹ 1934 ਤੋਂ ਨਾਰੀ ਸਸ਼ਕਤੀਕਰਨ ਲਈ ਲਗਾਤਾਰ ਅਗਰਸਰ ਹੈ। | ਦੇਵ ਸਮਾਜ ਕਾਲਜ ਆਧੁਨਿਕਤਾ ਅਤੇ ਪਰੰਪਰਾ ਦਾ ਇੱਕ ਸ਼ਾਨਦਾਰ ਸੁਮੇਲ ਹੈ, ਜਿਸਦਾ ਇੱਕ ਅਮੀਰ ਇਤਿਹਾਸ ਹੈ।
ਕਾਲਜ ਚੇਅਰਮੈਨ ਸ੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੇ ਉਚਿਤ ਮਾਰਗ ਦਰਸ਼ਨ ਹੇਠ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੀ ਵਿਦਿਆਰਥਣ ਪਵਨਪ੍ਰੀਤ ਕੌਰ ਨੇ ਦਸੰਬਰ 2023 ਲਈ ਯੂ.ਜੀ.ਸੀ ਨੈਟ ਹੋਮ ਸਾਇੰਸ ਵਿਸ਼ੇ ਵਿੱਚ ਆਪਣੀ ਸਖਤ ਮਿਹਨਤ ਸਦਕਾ ਪਾਸ ਕੀਤਾ ।
ਕਾਲਜ ਦੇ ਹੋਮ ਸਾਇੰਸ ਵਿਭਾਗ ਦੇ ਮੁਖੀ ਡਾ. ਵੰਦਨਾ ਗੁਪਤਾ ਨੇ ਇਸ ਮੌਕੇ ਦੱਸਿਆ ਕਿ ਪਵਨਪ੍ਰੀਤ ਕੌਰ ਨੇ ਸੰਨ੍ਹ 2021 ਵਿੱਚ ਵੋਕੇਸ਼ਨਲ ਡਿਗਰੀ ਟੈਕਸ ਟਾਇਲ ਐਂਡ ਫੈਸ਼ਨ ਟੈਕਨੋਲੋਜੀ ਵਿੱਚੋਂ ਕੀਤੀ ਅਤੇ ਸੰਨ੍ਹ 2023 ਵਿੱਚ ਪੋਸਟ ਗ੍ਰੇਜੂਏਟ ਕੋਰਸ ਐਮ.ਐਸ.ਸੀ. ਫੈਸ਼ਨ ਡਿਜਾਇਨਿੰਗ ਵੀ ਕੀਤਾ । ਇਸ ਉੱਚ ਪ੍ਰਦਰਸ਼ਨ ਦੇ ਨਾਲ ਪਵਨਪ੍ਰੀਤ ਕੌਰ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਪੜ੍ਹਾਈ ਵਿੱਚ ਉੱਚ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆ ਦਾ ਹੀ ਨਹੀਂ ਸਗੋਂ ਕਾਲਜ ਦਾ ਨਾਮ ਵੀ ਰੋਸ਼ਨ ਕੀਤਾ ਹੈ।
ਪਵਨਪ੍ਰੀਤ ਕੌਰ ਨੇ ਐਮ.ਐਸ.ਸੀ. ਫੈਸ਼ਨ ਡਿਜਾਇੰਨਗ ਕਰਨ ਤੋਂ ਬਾਅਦ ਹੋਮ ਸਾਇੰਸ ਵਿਸ਼ੇ ਵਿੱਚ ਯੂ.ਜੀ.ਸੀ. ਨੈਟ ਪ੍ਰੀਖਿਆ ਪਾਸ ਕਰਕੇ ਕਾਬਿਲ ਵਿਦਿਆਰਥਣਾਂ ਵਿੱਚ ਆਪਣਾ ਨਾਮ ਦਰਜ਼ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਪਵਨਪ੍ਰੀਤ ਕੌਰ ਕਾਲਜ ਵਿੱਚ ਇੱਕ ਹੋਣਹਾਰ ਵਿਦਿਆਰਥਣ ਰਹੀ ਹੈ ਜਿਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਵਾਏ ਗਏ ਯੂਥ ਫੈਸਟੀਵਲ ਆਦਿ ਹੋਰ ਮੁਕਾਬਲਿਆਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕਰਦੀ ਰਹੀ ਹੈ।
ਕਾਲਜ ਪ੍ਰਿੰਸੀਪਲ ਨੇ ਵਿਦਿਆਰਥਣ ਪਵਨਪ੍ਰੀਤ ਕੌਰ ਨੂੰ ਯੂ.ਜੀ. ਨੈਟ, ਹੋਮ ਸਾਇੰਸ ਵਿਸ਼ੇ ਵਿੱਚ ਪਾਸ ਕਰਨ ਦੀ ਖੁਸ਼ੀ ਵਿੱਚ ਵਧਾਈ ਦਿੱਤੀ ਅਤੇ ਉਸਦੇ ਉਚੇਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਵਿਦਿਆਰਥਣ ਜਿਸ ਤਰ੍ਹਾ ਕਾਲਜ ਵਿੱਚ ਹੋਣ ਵਾਲੀ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੀ ਰਹੀ ਹੈ ਅਤੇ ਅਕਾਦਮਿਕ ਖੇਤਰ ਵਿੱਚ ਹੋਣ ਤੱਕ ਅੱਵਲ ਰਹੀ ਹੈ। ਸਾਡੀਆਂ ਦੁਆਵਾਂ ਇਸ ਵਿਦਿਆਰਥਣ ਦੇ ਨਾਲ ਹਨ ਕਿ ਭਵਿੱਖ ਵਿੱਚ ਵੀ ਉੱਚ ਮੁਕਾਮ ਹਾਸਿਲ ਕਰਦੀ ਰਹੇ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।