ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿੱਚ ਵਿਸ਼ਵ ਪੱਧਰੀ ਖੇਡ ਦਿਵਸ ਮਨਾਇਆ ਗਿਆ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿੱਚ ਵਿਸ਼ਵ ਪੱਧਰੀ ਖੇਡ ਦਿਵਸ ਮਨਾਇਆ ਗਿਆ
ਫਿਰੋਜ਼ਪੁਰ, 3.8.2023: ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਦਾ ਏ+ ਗ੍ਰੇਡ ਪ੍ਰਾਪਤ ਦੇਵ ਸਮਾਜ ਕਾਲਜ ਕਾਲਜ ਫਿਰੋਜ਼ਪੁਰ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਅਤੇ ਪ੍ਰਿੰਸੀਪਲ ਡਾ. ਸੰਗੀਤਾ ਪ੍ਰਿੰਸੀਪਲ ਦੀ ਅਗਵਾਈ ਵਿੱਚ ਨਿਰੰਤਰ ਅਗਰਸਰ ਹੈ। ਇਸ ਲੜੀ ਤਹਿਤ ਕਾਲਜ ਦੇ ਸਰੀਰਿਕ ਸਿੱਖਿਆ ਅਤੇ ਖੇਡ ਵਿਭਾਗ ਵੱਲੋਂ ਵਿਸ਼ਵ ਪੱਧਰੀ ਖੇਡ ਦਿਵਸ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਵਿਸ਼ੇਸ਼ ਨੂੰ ਸਮਰਿਪਤ ਕਰਕੇ ਮਨਾਇਆ ਗਿਆ । ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਇਸ ਦਿਨ ਦੇ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਦਿਆਂ ਕਿਹਾ ਕਿ ਦੁਨੀਆਂ ਭਰ ਵਿੱਚ ਹਾਕੀ ਦੇ ਜਾਦੂਗਰ ਦੇ ਨਾਮ ਤੋ ਮਸ਼ਹੂਰ ਭਾਰਤ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਨੂੰ ਭਾਰਤ ਤੇ ਉਲੰਪਿਕ ਖੇਡਾਂ ਵਿੱਚ ਸੋਨ ਤਗਮਾ ਜਿਤਾਇਆ ਹੈ।
ਇਸ ਕਾਲਜ ਵਿੱਚ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਵਿਦਿਆਰਥੀਆਂ ਦੇ ਨਾਲ-ਨਾਲ ਲੋਕਾਂ ਵਿੱਚ ਵੀ ਖੇਡ ਭਾਵਨਾ ਵਿਕਸਤ ਕਰਨਾ ਅਤੇ ਸਰੀਰਿਕ ਤੰਦਰੁਸਤੀ ਲਈ ਜਾਗਰੂਕ ਕਰਨਾ ਹੈ । ਵਿਸ਼ਵੀਕਰਨ ਦੇ ਦੋਰ ਵਿੱਚ ਹਰ ਚੀਜ ਵਿੱਚ ਵਾਪਰ ਰਿਹਾ ਪਰਿਵਰਤਨ ਜਿੱਥੇ ਸਾਡੀ ਸਰੀਰਿਕ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ ਉੱਥੇ ਸਾਡੀ ਕਾਰਜ ਕੁਸ਼ਲਤਾ ਨੂੰ ਵੀ ਮੱਠਾ ਪਾ ਦਿੰਦਾ ਹੈ। ਜਿਸ ਕਰਕੇ ਅਸੀ ਜਿੰਦਗੀ ਦੀ ਦੋੜ ਵਿੱਚ ਪਿੱਛੇ ਰਹਿ ਜਾਂਦੇ ਹਾਂ। ਇਸੇ ਲਈ ਖੇਡਾ ਰੋਜਾਨਾ ਜੀਵਨ ਵਿੱਚ ਸਰੀਰਿਕ ਤੌਰ ਤੇ ਚੁਸਤੀ ਫੁਰਤੀ ਲਈ ਅਹਿਮ ਰੋਲ ਅਦਾ ਕਰਦੀਆ ਹਨ । ਇਸ ਮੌਕੇ ਵਿਭਾਗ ਦੀਆਂ ਵਿਦਿਆਰਥਣਾਂ ਵੱਲੋ ਕੋਮਲਪ੍ਰੀਤ ਕੌਰ, ਪੁਰਨੀਮਾ, ਰੀਆ, ਹਰਵਿੰਦਰ, ਮਨਪ੍ਰੀਤ ਕੌਰ ਨੇ ਆਪਣੇ ਭਾਸ਼ਣਾ ਰਾਹੀ ਖੇਡਾਂ ਦੇ ਮਹੱਤਵ ਅਤੇ ਸਰੀਰਿਕ ਤੰਦਰੁਸਤੀ ਬਾਰੇ ਵਿਚਾਰ ਪ੍ਰਗਟ ਕੀਤੇ ।
ਵਿਭਾਗੀ ਮੁਖੀ ਸ. ਪਲਵਿੰਦਰ ਸਿੰਘ ਵੱਲੋ ਮੇਜਰ ਧਿਆਨ ਚੰਦ ਦੇ ਜੀਵਨ ਬਾਰੇ ਜਾਣਕਾਰੀ ਮਹੁੱਈਆ ਕਰਵਾਉਂਦਿਆ ਕਿਹਾ ਕਿ ਖੇਡਾਂ ਵਿੱਚ ਰੁਚੀ ਨਾ ਹੋਣ ਦੇ ਬਾਵਜੂਦ ਵੀ ਉਹ ਖੇਡ ਜਗਤ ਦਾ ਚਮਕਦਾ ਸਿਤਾਰਾ ਬਣੇ । ਉਹਨਾਂ ਦੀ ਜੀਵਨੀ ਸਿਰਫ ਖਿਡਾਰੀਆਂ ਲਈ ਹੀ ਨਹੀ ਬਲਕਿ ਆਮ ਲੋਕਾ ਲਈ ਵੀ ਪ੍ਰੇਰਨਾ ਸਰੋਤ ਹੈ। ਇਸ ਮੌਕੇ ਵਿਭਾਗੀ ਅਧਿਆਪਕ ਡਾ. ਕੁਲਬੀਰ ਸਿੰਘ, ਸ਼੍ਰੀ ਵੇਦ ਪ੍ਰਕਾਸ਼ ਹਾਜਿਰ ਰਹੇ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।