ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਸਾਧਨ ਮੰਦਿਰ ਵਿਖੇ ਦੇਵ ਸਮਾਜ ਦੇ ਸੰਸਥਾਪਕ ਪਰਮ ਪੂਜਨੀਕ ਭਗਵਾਨ ਦੇਵਾਤਮਾ ਜੀ ਦੇ 172ਵੇਂ ਜਨਮ ਦਿਵਸ ਮੌਕੇ ਦੋ ਰੋਜ਼ਾ ਮੀਟਿੰਗ ਦਾ ਆਯੋਜਨ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਸਾਧਨ ਮੰਦਿਰ ਵਿਖੇ ਦੇਵ ਸਮਾਜ ਦੇ ਸੰਸਥਾਪਕ ਪਰਮ ਪੂਜਨੀਕ ਭਗਵਾਨ ਦੇਵਾਤਮਾ ਜੀ ਦੇ 172ਵੇਂ ਜਨਮ ਦਿਵਸ ਮੌਕੇ ਦੋ ਰੋਜ਼ਾ ਮੀਟਿੰਗ ਦਾ ਆਯੋਜਨ
ਫ਼ਿਰੋਜ਼ਪੁਰ, 24.11.2022: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਅਤੇ ਡਾ. ਸੰਗੀਤਾ, ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਦੀ ਰਹਿਨੁਮਾਈ ਹੇਠ ਕਾਲਜ ਲਗਾਤਾਰ ਤਰੱਕੀ ਦੇ ਰਾਹ ‘ਤੇ ਚੱਲ ਰਿਹਾ ਹੈ | 1934 ਤੋਂ ਸਰਹੱਦੀ ਖੇਤਰ ਵਿੱਚ ਸਥਿਤ ਇਹ ਕਾਲਜ ਲੜਕੀਆਂ ਦੀ ਸਿੱਖਿਆ ਅਤੇ ਸਸ਼ਕਤੀਕਰਨ ਲਈ ਲਗਾਤਾਰ ਯਤਨਸ਼ੀਲ ਹੈ। ਦੇਵ ਸਮਾਜ ਕਾਲਜ ਆਧੁਨਿਕਤਾ ਅਤੇ ਪਰੰਪਰਾ ਦਾ ਇੱਕ ਸ਼ਾਨਦਾਰ ਸੁਮੇਲ ਹੈ ਅਤੇ ਇੱਕ ਅਮੀਰ ਇਤਿਹਾਸ ਦੇ ਨਾਲ ਉੱਤਰੀ ਭਾਰਤ ਦੀ ਇੱਕ ਪ੍ਰਮੁੱਖ ਵਿਦਿਅਕ ਸੰਸਥਾ ਹੈ।
ਮਿਤੀ 22-23 ਨਵੰਬਰ, 2022 ਨੂੰ ਦੇਵ ਸਮਾਜ ਦੇ ਸੰਸਥਾਪਕ, ਪਰਮ ਪੂਜਨੀਕ ਭਗਵਾਨ ਦੇਵਾਤਮਾ ਦੀ 172ਵੇਂ ਜਨਮ ਮਹੋਤਸਵ ਦੇ ਮੌਕੇ ‘ਤੇ ਦੋ ਰੋਜ਼ਾ ਸਭਾ ਦਾ ਆਯਜੋਨ ਕੀਤਾ ਗਿਆ। ਇਹ ਸਭਾ ਜਨਮ ਉਤਸਵ ਦੇ ਸ਼ੁਰੂਆਤੀ ਦਿਨਾਂ ਦੇ ਮੌਕੇ ‘ਤੇ ਆਯੋਜਿਤ ਕੀਤੀ ਗਈ ਸੀ। ਸਭਾ ਦੇਵ ਸਮਾਜ ਪ੍ਰਬੰਧਕ ਕਮੇਟੀ ਦੇ ਮੈਂਬਰ ਮੈਡਮ ਸੁਨੀਤਾ ਰੰਗਬੁੱਲਾ ਸਭਾ ਦੇ ਸਭਾਪਤੀ ਸਨ। ਸਭਾ ਦੀ ਸ਼ੁਰੂਆਤ ਸਤਿਕਾਰਯੋਗ ਪਰਮ ਪੂਜਨੀਕ ਭਗਵਾਨ ਦੇਵਾਤਮਾ ਦੇ ਭਜਨ ਧੰਨ ਤੁਮ ਹੋ ਧੰਨ, ਤੁਮ ਹੋ ਦੇ ਗਾਇਨ ਨਾਲ ਕੀਤਾ ਗਿਆ । ਮੀਟਿੰਗ ਦੇ ਪਹਿਲੇ ਦਿਨ ਸ਼੍ਰੀਮਤੀ ਸੁਨੀਤਾ ਰੰਗਬੁੱਲਾ ਜੀ ਨੇ ਬਹੁਤ ਹੀ ਉਤਸ਼ਾਹ ਨਾਲ ਸਭਾ ਦੀ ਸਾਰਥਿਕ ਸ਼ੁਰੂਆਤ ਕੀਤੀ ਅਤੇ ਭਗਵਾਨ ਦੇਵਤਾਮਾ ਦੇ ਜਨਮ ਅਤੇ ਜੀਵਨ ਬਾਰੇ ਦੱਸਿਆ।
ਮੀਟਿੰਗ ਦੇ ਦੂਜੇ ਦਿਨ ਦੇਵ ਸਮਾਜ ਦੀਆਂ ਚਾਰੋਂ ਵਿੱਦਿਅਕ ਸੰਸਥਾਵਾਂ ਦੇ ਅਧਿਆਪਕਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਭਜਨ ਗਾਏ।
ਵਰਨਣਯੋਗ ਹੈ ਕਿ ਇਸ ਮੀਟਿੰਗ ਵਿੱਚ ਦੇਵ ਸਮਾਜ ਫਿਰੋਜ਼ਪੁਰ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਐਡਵੋਕੇਟ ਸ੍ਰੀ ਅਜੇ ਬੱਤਾ, ਕਾਲਜ ਮੈਨੇਜਮੈਂਟ, ਚਾਰੋਂ ਵਿਦਿਅਕ ਅਦਾਰਿਆਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਨੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।