ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੇ ਪੋਸਟ—ਗ੍ਰੇਜੂਏਸ਼ਨ ਪੰਜਾਬੀ ਵਿਭਾਗ ਅਤੇ ਸੰਗੀਤ ਵਿਭਾਗ ਦੁਆਰਾ ‘ਸੂਫੀਆਨਾ ਕਲਾਮ* ਵਿਸ਼ੇ ਤੇ ਵੈਬੀਨਾਰ ਦਾ ਆਯੋਜਨ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੇ ਪੋਸਟ—ਗ੍ਰੇਜੂਏਸ਼ਨ ਪੰਜਾਬੀ ਵਿਭਾਗ ਅਤੇ ਸੰਗੀਤ ਵਿਭਾਗ ਦੁਆਰਾ ‘ਸੂਫੀਆਨਾ ਕਲਾਮ* ਵਿਸ਼ੇ ਤੇ ਵੈਬੀਨਾਰ ਦਾ ਆਯੋਜਨ
ਫਿਰੋਜ਼ਪੁਰ , 11.6.2021: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਪ੍ਰਿੰੰਸੀਪਲ ਡਾ. ਰਮਨੀਤਾ ਸ਼ਾਰਦਾ ਦੇ ਕੁਸ਼ਲ ਨਿਰਦੇਸ਼ਨ ਵਿੱਚ ਅਕਾਦਮਿਕ ਗਤੀਵਿਧੀਆਂ ਦੇ ਨਾਲ ਨਾਲ ਸਮਾਜਿਕ ਗਤੀਵਿਧੀਆਂ ਦੇ ਰਾਹ ਤੇ ਵੀ ਅਗਰਸਰ ਹੈ। ਇਸੇ ਕੜੀ ਤਹਿਤ ਕਾਲਜ ਦੇ ਪੋਸਟ—ਗ੍ਰੇਜੂਏਸ਼ਨ ਪੰਜਾਬੀ ਵਿਭਾਗ ਅਤੇ ਸੰਗੀਤ ਵਿਭਾਗ ਦੁਆਰਾ ‘ਸੂਫੀਆਨਾ ਕਲਾਮ* ਵਿਸ਼ੇ ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਵਕਤਾ ਦੇ ਰੂਪ ਵਿੱਚ ਆਪਣੇ ਗਾਇਕੀ ਦਾ ਲੋਹਾ ਮਨਵਾ ਚੁੱਕੇ ਸੂਫੀ ਅਤੇ ਲੋਕਗਾਇਕ ਪਦਮਸ਼੍ਰੀ ਸ਼੍ਰੀ ਹੰਸ ਰਾਜ ਹੰਸ ਜੀ ਨੇ ਸਿ਼ਰਕਤ ਕੀਤੀ।
ਇਸ ਵੈਬੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸੂਫੀ ਕਲਾਮ ਦੇ ਇਤਿਹਾਸਕ ਪਿਛੋਕੜ ਅਤੇ ਨਿਕਾਸ—ਵਿਕਾਸ ਤੋਂ ਜਾਣੂ ਕਰਵਾਉਣਾ ਰਿਹਾ। ਉਹਨਾਂ ਆਪਣੇ ਕਲਾਸੀਕਲ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਬਾਰੇ ਦੱਸਦਿਆ ਕਿਹਾ ਕਿ ਸੂਫੀ ਤਬੀਅਤ ਵਾਲੇ ਗਾਇਕਾਂ ਨੇ ਸੂਫੀਆਂ ਦੇ ਕਲਾਮ ਨੂੰ ਰੂਹ ਦਾ ਰੱਜ ਬਣਾਇਆ ਅਤੇ ਜ਼ਿੰਦਜਾਨ ਨਾਲ ਵਜਦ ‘ਚ ਆ ਕੇ ਗਾਇਆ। ਉਹਨਾਂ ਕਿਹਾ ਕਿ ਸੂਫੀ ਗਾਇਕੀ ਅਜਿਹੀ ਗਾਇਕੀ ਹੈ ਜੋ ਰੱਬ ਦੇ ਨਾਲ—ਨਾਲ ਇਨਸਾਨੀਅਤ ਨੂੰ ਪਿਆਰ ਕਰਨ ਦੇ ਰਾਹ ਪਾਉਂਦੀ ਹੈ। ਸੂਫੀ ਹੋਣਾ ਆਮ ਗੱਲ ਨਹੀਂ।ਪਹੁੰਚਿਆ ਹੋਇਆ ਸਾਧਕ ਹੀ ਇਸ ਮਰਤਬੇ ਨੂੰ ਪ੍ਰਾਪਤ ਕਰ ਸਕਦਾ ਹੈ। ਆਪਣੇ ਆਪੇ ਨੂੰ ਖ਼ਤਮ ਕਰਕੇ, ਰੱਬੀ ਪ੍ਰੇਮ ਵਿੱਚ ਰੰਗ ਕੇ ਹੀ ਉਸਦੀ ਪ੍ਰੀਤ ਦੇ ਸੌਹਿਲੇ ਗਾਏ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਇਸ ਵੈਬੀਨਾਰ ਵਿੱਚ ਪ੍ਰਬੰਧਕ ਦੀ ਭੂਮਿਕਾ ਮੈਡਮ ਨਵਦੀਪ ਕੌਰ, ਮੁਖੀ ਪੰਜਾਬੀ ਵਿਭਾਗ ਅਤੇ ਡਾ. ਸੰਗੀਤਾ ਸ਼ਰਮਾ, ਸੰਗੀਤ ਵਿਭਾਗ ਨੇ, ਸੰਚਾਲਕ ਦੀ ਭੂਮਿਕਾ ਡਾ. ਪਰਮਵੀਰ ਕੌਰ ਨੇ ਨਿਭਾਈ। ਸੰਗੀਤ ਵਿਭਾਗ ਤੋਂ ਸ਼੍ਰੀ ਸੰਦੀਪ ਕੁਮਾਰ ਅਤੇ ਸ਼੍ਰੀ ਪ੍ਰਦੀਪ ਕੁਮਾਰ ਦਾ ਵੀ ਅਹਿਮ ਯੋਗਦਾਨ ਰਿਹਾ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਨੇ ਪ੍ਰਬੰਧਕਾਂ ਅਤੇ ਵਿਭਾਗ ਦੇ ਬਾਕੀ ਸਾਰੇ ਅਧਿਆਪਕਾਂ ਨੂੰ ਵੈਬੀਨਾਰ ਦੇ ਸਫ਼ਲ ਸੰਚਾਲਨ ਲਈ ਵਧਾਈ ਦਿੱਤੀ।ਸ਼੍ਰੀ ਨਿਰਮਲ ਸਿੰਘ ਢਿੱਲੋਂ, ਚੇਅਰਮੈਨ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਨੇ ਵਿਭਾਗ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।