ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੇ ਜੋਲੋਜੀ ਵਿਭਾਗ ਦੁਆਰਾ ਇੱਕ ਰੋਜ਼ਾ ਗੈਸਟ ਲੈਕਚਰ ਦਾ ਆਯੋਜਨ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੇ ਜੋਲੋਜੀ ਵਿਭਾਗ ਦੁਆਰਾ ਇੱਕ ਰੋਜ਼ਾ ਗੈਸਟ ਲੈਕਚਰ ਦਾ ਆਯੋਜਨ
ਫਿਰੋਜ਼ਪੁਰ, 0.6.2021: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਪ੍ਰਿੰੰਸੀਪਲ ਡਾ. ਰਮਨੀਤਾ ਸ਼ਾਰਦਾ ਦੇ ਕੁਸ਼ਲ ਨਿਰਦੇਸ਼ਨ ਵਿੱਚ ਅਕਾਦਮਿਕ ਗਤੀਵਿਧੀਆਂ ਦੇ ਨਾਲ ਨਾਲ ਸਮਾਜਿਕ ਗਤੀਵਿਧੀਆਂ ਦੇ ਰਾਹ ਤੇ ਵੀ ਅਗਰਸਰ ਹੈ। ਇਸੇ ਕੜੀ ਤਹਿਤ ਕਾਲਜ ਦੇ ਜੋਲੋਜੀ ਵਿਭਾਗ ਨੇ ‘ਕੀੜਿ੍ਹਆ ਦੇ ਵਿੱਚ ਸਮਾਜਿਕ ਜੀਵਨ’ ਵਿਸ਼ੇ ਤੇ ਇੱਕ ਰੋਜ਼ਾ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਵਕਤਾ ਦੇ ਰੂਪ ਵਿੱਚ ਡਾ. ਰਾਧਿਕਾ ਸ਼ਰਮਾ, ਜੀਵ ਵਿਗਿਆਨ ਵਿਭਾਗ, ਸਹਾਇਕ ਪ੍ਰੋਫੈਸਰ ਸੀ.ਐਸ.ਕੇ.ਐਚ.ਪੀ.ਕੇ.ਵੀ. ਪਾਲਮਪੁਰ ਨੇ ਸਿ਼ਰਕਤ ਕੀਤੀ। ਉਹਨਾਂ ਨੇ ਆਪਣੇ ਵਿਖਿਆਨ ਵਿੱਚ ਸਮਾਜਿਕ ਕੀੜਿ੍ਹਆਂ ਦੀਆਂ ਕਈ ਪ੍ਰਜਾਤੀਆਂ ਦੱਸਦਿਆਂ ਇਨ੍ਹਾਂ ਦੀਆਂ ਸੰਰਚਨਾਂ ਕਾਰਜ ਅਤੇ ਵਿਵਹਾਰ ਤੇ ਚਾਨਣਾ ਪਾਇਆ। ਉਹਨਾਂ ਦੱਸਿਆ ਪ੍ਰਮੁੱਖ ਪ੍ਰਜਨਣ ਅਤੇ ਬਾਂਜ ਹਨ। ਡਾ. ਰਾਧਿਕਾ ਨੇ ਆਪਣੇ ਵਿਵਹਾਰ ਵਿੱਚ ਮਧੂ ਮੱਖੀਆਂ ਦੇ ਸਮਾਜਿਕ ਵਿਵਹਾਰ ਬਾਰੇ ਦੱਸਿਆ ਕਿਹਾ ਕਿ ਕਿਵੇਂ ਉਹ ਮਿਲ ਕੇ ਆਪਣਾ ਭੋਜਨ ਇੱਕਠਾ ਕਰਦੀਆਂ ਹਨ ਅਤੇ ਇੱਕ ਦੂਸਰੇ ਨੂੰ ਆਪਣਾ ਸੰਦੇਸ਼ ਦਿੰਦੀਆ ਹਨ। ਉਹਨਾਂ ਨੇ ਲਕੜੀ ਨੂੰ ਖਾਣ ਵਾਲੀ ਸਿਓਖ ਬਾਰੇ ਗੱਲ ਕਰਦਿਆ ਕਿਹਾ ਕਿ ਉਸਨੂੰ ਘੁਣ ਵੀ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਸੰਰਚਨਾ ਬਾਰੇ ਵਿਸਤਾਵਰਪੂਰਵਕ ਸਮਝਾਇਆ। ਵਿਦਿਆਰਥਣਾਂ ਨੇ ਵਿਖਿਆਨ ਨਾਲ ਸਬੰਧਿਤ ਪ੍ਰਸ਼ਨ ਪੁੱਛੇ ਅਤੇ ਵਕਤਾ ਨੇ ਤਸੱਲੀ ਬਖਸ਼ ਉੱਤਰ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਗੈਸਟ ਲੈਕਚਰ ਵਿੱਚ ਪ੍ਰਬੰਧਕ ਦੀ ਭੂਮਿਕਾ ਡਾ. ਰਮਨੀਕ ਕੌਰ ਨੇ ਨਿਭਾਈ ਅਤੇ ਸੰਚਾਲਕ ਦੀ ਭੂਮਿਕਾ ਵਿਦਿਆਰਥਣ ਲਵਲੀਨ, ਬੀ.ਐਸ.ਸੀ. ਭਾਗ ਪਹਿਲਾ ਨੇ ਨਿਭਾਈ। ਇਸ ਮੌਕੇ ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਨੇ ਜ਼ੋਲੋਜੀ ਵਿਭਾਗ ਦੇ ਮੁਖੀ ਡਾ. ਮੋਕਸ਼ੀ, ਗੈਸਟ ਲੈਕਚਰ ਪ੍ਰਬੰਧਕ ਡਾ. ਰਮਨੀਕ ਅਤੇ ਵਿਭਾਗ ਦੇ ਹੋਰ ਅਧਿਆਪਕਾਂ ਨੂੰ ਵੈਬੀਨਾਰ ਦੇ ਸਫ਼ਲ ਸੰਚਾਲਨ ਲਈ ਵਧਾਈ ਦਿੱਤੀ।ਸ਼੍ਰੀ ਨਿਰਮਲ ਸਿੰਘ ਢਿੱਲੋਂ, ਚੇਅਰਮੈਨ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਨੇ ਵਿਭਾਗ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।