ਦੇਵ ਸਮਾਜ ਕਾਲਜ ਫ਼ਾਰ ਵੂਮੈਨ : ‘ਹਾਓ ਜੈਂਡਰ ਮੈਟਰਸ : ਇਕੁਐਲਟੀ ਐਂਡ ਨਿਯੁਟਰੇਲੇਟੀ’ ਵਿਸ਼ੇ ਤੇ ਵੈਬੀਨਾਰ ਆਯੋਜਿਤ ਕੀਤਾ ਗਿਆ
ਦੇਵ ਸਮਾਜ ਕਾਲਜ ਫ਼ਾਰ ਵੂਮੈਨ : ‘ਹਾਓ ਜੈਂਡਰ ਮੈਟਰਸ : ਇਕੁਐਲਟੀ ਐਂਡ ਨਿਯੁਟਰੇਲੇਟੀ’ ਵਿਸ਼ੇ ਤੇ ਵੈਬੀਨਾਰ ਆਯੋਜਿਤ ਕੀਤਾ ਗਿਆ
ਫ਼ਿਰੋਜ਼ਪੁਰ, 4.11.2022: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਕਾਲਜ ਦੇ ਚੇਅਰਮੈਨ ਸ: ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ ਛਾਇਆ ਅਤੇ ਡਾ. ਸੰਗੀਤਾ ਦੇ ਕੁਸ਼ਲ ਦਿਸ਼ਾ ਨਿਰਦੇਸ਼ਣ ਹੇਠ ਕਾਲਜ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਵੱਧ ਰਿਹਾ ਹੈ |
ਇਸੇ ਕੜੀ ਵਿੱਚ ਵੈਬੀਨਾਰ ਸਮਾਜ ਸਾਸ਼ਤਰ ਵਿਭਾਗ ਵੱਲੋਂ ‘ਹਾਓ ਜੈਂਡਰ ਮੈਟਰਸ : ਇਕੁਐਲਟੀ ਐਂਡ ਨਿਯੁਟਰੇਲੇਟੀ’ ਵਿਸ਼ੇ ਤੇ ਵੈਬੀਨਾਰ ਆਯੋਜਿਤ ਕੀਤਾ ਗਿਆ । ਵੈਬੀਨਾਰ ਦੇ ਮੁੱਖ ਬੁਲਾਰੇ ਡਾ. ਜਗਦੀਸ਼ ਮਹਿਤਾ, ਅਸਿਸਟੈਂਟ ਪ੍ਰੋਫੈਸਰ, ਸਮਾਜ ਸਾਸ਼ਤਰ ਵਿਭਾਗ, ਡੀ.ਏ.ਵੀ ਕਾਲਜ,ਚੰਡੀਗੜ੍ਹ ਨੇ ਸ਼ਿਰਕਤ ਕੀਤੀ । ਡਾ. ਸੰਗੀਤਾ, ਕਾਰਜਕਾਰੀ ਪ੍ਰਿੰਸੀਪਲ ਨੇ ਡਾ. ਜਗਦੀਸ਼ ਮਹਿਤਾ ਦਾ ਸਵਾਗਤ ਕਰਦਿਆ ਕਿਹਾ ਕਿ ਇਹ ਜਿਹੋ ਵਿਸ਼ਿਆ ਤੇ ਖੁੱਲ ਕੇ ਗੱਲ ਕਰਨੀ ਅੱਜ ਦੇ ਸਮੇਂ ਵਿੱਚ ਜਰੂਰੀ ਹੈ।
ਡਾ. ਜਗਦੀਸ਼ ਮਹਿਤਾ ਨੇ ਵਿਸ਼ੇ ਤੇ ਚਾਨਣਾ ਪਾਉਦਿਆਂ ਸਭ ਤੋਂ ਪਹਿਲਾਂ ਵਿਦਿਆਰਥਣਾਂ ਨੂੰ ਲਿੰਗ, ਫੈਮਾਇਨ ਅਤੇ ਮੈਸਕੁਲਾਇਨ ਸ਼ਬਦਾਂ ਨਾਲ ਜਾਣੂ ਕਰਵਾਇਆ। ਉਹਨਾਂ ਲਿੰਗ ਦੀ ਸਮਾਜਿਕ ਉਤਪੱਤੀ, ਪਿੱਤਰਮੁਖੀ ਸਮਾਜਿਕ ਸੰਰਚਨਾਂ ਅਤੇ ਕਿੱਤਾਮੁਖੀ ਸੈਕਸ ਏਗਰੀਗੇਸ਼ਨ ਵਰਗੀਆਂ ਧਾਰਨਾਵਾਂ ਨੂੰ ਲਿੰਗਕ ਭੇਦਭਾਵ ਦਾ ਜਿੰਮੇਵਾਰ ਠਹਿਰਾਇਆ । ਉਹਨਾੰ ਕਿਹਾ ਕਿ ਇਹ ਭੇਦਭਾਵ ਸਿਰਫ ਔਰਤਾ ਨਾਲ ਹੀ ਨਹੀ ਬਲਕਿ ਮਰਦਾਂ ਨਾਲ ਵੀ ਕੀਤਾ ਜਾਂਦਾ ਹੈ । ਦੇਖਿਆ ਜਾਵੇ ਤਾਂ ਜ਼ਿਆਦਾਤਰ ਮਰਦਾਂ ਨੂੰ ਦਿਲ ਦੇ ਦੌਰੇ ਦਾ ਸਾਹਮਣਾ ਇਸ ਲਈ ਕਰਨਾ ਪੈਂਦਾ ਹੈ ਕਿ ਕਿਉਂਕਿ ਉਹ ਸਮਾਜ ਦੁਆਰਾ ਲਾਈਆ ਰੋਕਾਂ ਕਾਰਨ ਭਾਵਨਾਵਾ ਦਾ ਪ੍ਰਗਟਾਵਾ ਨਹੀ ਕਰ ਸਕਦੇ ।
ਦਿੱਲੀ ਐਨ ਜੀ ਓ ਦੇ ਅਧਿਐਨ ਅਨੁਸਾਰ ਸਾਰੇ ਦਰਜ ਕੇਸਾਂ ਵਿੱਚੋਂ 95% ਕੇਸਾ ਵਿੱਚ ਲਿੰਗ ਸਮਾਨਤਾ ਲਈ ਬਣਾਏ ਗਏ ਕਾਨੂੰਨ ਬਹੁਤੇ ਫਲਦਾਇਕ ਸਿੱਧ ਨਹੀਂ ਹੋ ਰਹੇ ਹਨ । ਉਦਾਹਰਨ ਦੇ ਤੌਰ ਤੇ ਦਾਜ ਵਰਗੇ ਕਾਨੂੰਨ ਕੁੜੀਆਂ ਦੇ ਹੱਕ ਵਿੱਚ ਭੁਗਤਦੇ ਹਨ । ਇਸ ਲਈ ਲਿੰਗ ਨਿਰਪੱਖਤਾ ਲਈ ਬਣਾਏ ਗਏ ਕਾਨੂੰਨਾਂ ਅਤੇ ਨੀਤੀਆਂ ਵਿੱਚ ਸੋਧ ਹੋਣੀ ਜਰੂਰੀ ਹੈ । ਤਾਂ ਜੋ ਸਮਾਜ ਦੀਆ ਇਹ ਦੋਨੋ ਮੁੱਖ ਧਿਰਾਂ ਸਮਾਜਿਕ ਲਿੰਗਕ ਭੇਦਭਾਵ ਦਾ ਸ਼ਿਕਾਰ ਨਾ ਹੋਣ ।
ਉਹਨਾਂ ਉੱਤਰੀ ਅਤੇ ਦੱਖਣ ਭਾਰਤ ਵਿੱਚ ਲਿੰਗ ਅਨੁਪਾਤ ਦੀ ਅਸਮਾਨਤਾ ਦੇ ਪ੍ਰਭਾਵਾਂ ਬਾਰੇ ਵਿਦਿਆਰਥਣਾਂ ਦੇ ਸ਼ੰਕਿਆਂ ਨੂੰ ਵੀ ਨਵਿਰਤ ਕੀਤਾ। ਡਾ. ਬਲਜਿੰਦਰ ਕੌਰ ਨੇ ਵੈਬੀਨਾਰ ਵਿੱਚ ਸੰਚਾਲਕ ਦੀ ਭੂਮਿਕਾ ਨਿਭਾਈ । ਇਸ ਮੌਕੇ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਵਿਦਿਆਰਥਣਾਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।