Ferozepur News
ਦੇਵਗਨ ਹੋਮਿਓਪੈਥਿਕ ਕਲੀਨਿਕ ਵਿਖੇ ਹੋਮਿਓਪੈਥਿਕ ਪ੍ਰਣਾਲੀ ਦੇ ਦੇ ਜਨਮ ਦਾਤਾ ਡਾ. ਸੈਮਅਲ ਹਨੇਮਨ ਦਾ ਜਨਮ ਦਿਨ ਮਨਾਇਆ
ਦੇਵਗਨ ਹੋਮਿਓਪੈਥਿਕ ਕਲੀਨਿਕ ਵਿਖੇ ਹੋਮਿਓਪੈਥਿਕ ਪ੍ਰਣਾਲੀ ਦੇ ਦੇ ਜਨਮ ਦਾਤਾ ਡਾ. ਸੈਮਅਲ ਹਨੇਮਨ ਦਾ ਜਨਮ ਦਿਨ ਮਨਾਇਆ
ਫਿਰੋਜ਼ਪੁਰ 12 ਅਪ੍ਰੈਲ 2024 : ਦੇਵਗਨ ਹੋਮਿਓਪੈਥਿਕ ਕਲੀਨਿਕ ਗਿਲਕੋ ਵਿਓ ਮਾਰਕਿਟ ਸਤੀਏਵਾਲਾ ਬਾਈਪਾਸ ਫਿਰੋਜਪੁਰ ਵਿਖੇ
ਹੋਮਿਓਪੈਥੀ ਦੇ ਜਨਮ ਦਾਤਾ ਡਾ. ਸੈਮਅਲ ਹਨੇਮਨ ਦੇ 270ਵਾਂ ਜਨਮ ਦਿਵਸ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਦੇਵਗਨ ਹੋਮਿਓਪੈਥਿਕ ਕਲੀਨਿਕ ਦੇ ਡਾ. ਧੀਰਜ ਦੇਵਗਨ ਬੀ.ਐਚ.ਐਮ.ਐਸ, ਐਮ ਏ ਸਾਈਕਾਲੋਜੀ ਵਲੋ ਡਾ. ਹਨੇਮਨ ਦੀ ਤਸਵੀਰ ‘ਤੇ ਫੁੱਲ ਮਲਾਵਾਂ ਭੇਟ ਕਰਕੇ ਸਰਧਾਂਜਲੀ ਅਰਪਿਤ ਕੀਤੀ।
ਇਸ ਮੌਕੇ ਡਾ. ਧੀਰਜ ਨੇ ਦੱਸਿਆ ਕਿ ਡਾ: ਸੈਮਅਲ ਹਨੇਮਨ ਦਾ ਜਨਮ 10 ਅਪ੍ਰੈਲ 1755 ਨੂੰ ਜਰਮਨ ਦੇਸ਼ ਦੇ ਪਿੰਡ ਮੀਸਨ ਵਿੱਚ ਬਹੁਤ ਹੀ ਗਰੀਬ ਪਰਿਵਾਰ ਵਿਚ ਹੋਇਆ ਸੀ 24 ਸਾਲ ਉਮਰ ਵਿੱਚ ਮੈਡੀਕਲ ਸਾਇੰਸ ਦੀ ਡਿਗਰੀ ਐਮ.ਡੀ. ਕਰ ਲਈ । ਉਨ੍ਹਾਂ ਵਲੋ ਹੋਮਿਓਪੈਥੀ ਤੇ ਕਈ ਕਿਤਾਬਾਂ ਲਿਖੀਆ ਗਈਆ । ਹੋਮਿਓਪੈਥੀ ਨਿਯਮ ਅਨੁਸਾਰ ਦਵਾਈ ਰੋਗ ਅਤੇ ਰੋਗੀ ਨਾਲੋ ਵਧੇਰੇ ਸ਼ਕਤੀਸਾਲੀ ਹੋਣੀ ਚਾਹੀਦੀ ਹੈ । ਡਾ: ਸੈਮਅਲ ਹਨੇਮਨ 2 ਜੁਲਾਈ 1843 ਨੂੰ ਪੈਰਿਸ ਵਿਖੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ । ਉਨ੍ਹਾਂ ਦੀ ਯਾਦਗਾਰ ਵਜੋ ਜਰਮਨ ਦੇ ਲਿਪਜਿਕ ਸਹਿਰ ਵਿਖੇ ਬੁੱਤ ਲੱਗਾ ਹੋਇਆ ਹੈ ਜਿਸ ਕੋਲੋ ਲੋਕ ਸਿਰ ਝੁਕਾ ਕੇ ਲੰਘਦੇ ਹਨ ਡਾ: ਹਨੇਮਨ ਦੀ ਖੋਜ ਦੁਨੀਆ ਅੰਦਰ ਮਿਸਾਲ ਬਣ ਚੁੱਕੀ ਹੈ । ਵਰਲਡ ਹੈਲਥ ਆਰਗੇਨਾਈਜੇਸ਼ਨ ਮੁਤਾਬਿਕ ਹੋਮਿਓਪੈਥੀ ਦੂਜੀ ਵੱਡੀ ਪ੍ਰਣਾਲੀ ਹੈ ਜੋ ਸੰਸਾਰ ਦੇ 82 ਦੇਸ਼ਾਂ ਵਿੱਚ ਹੋਮਿੳਪੈਥੀ ਦੀ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਸੁੱਭ ਮੌਕੇ ਤੇ ਦੇਵਗਨ ਹੋਮਿਓ ਕਲੀਨਿਕ ਵਿਖੇ ਫ਼ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਲਗਭਗ 70 ਦੇ ਕਰੀਬ ਮਰੀਜ਼ਾ ਨੂੰ ਮੁਫਤ ਦਵਾਈਆ ਵੰਡੀਆ ਗਈਆ ਅਤੇ ਅਤੇ ਲੋਕਾ ਨੂੰ ਹੋਮੀਓਪੈਥਿਕ ਦਵਾਇਆ ਪ੍ਰਯੋਗ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਡਾ. ਧੀਰਜ ਦੇਵਗਨ ਨੇ ਡਾ: ਸੈਮਅਲ ਹਨੇਮਨ ਨੂੰ ਸ਼ਰਧਾਜ਼ਲੀ ਦਿੰਦੀਆਂ ਦੱਸਿਆ ਗਿਆ ਕਿ ਹੋਮਿਓਪੈਥਿਕ ਦਵਾਈ ਦੀ ਵਰਤੋ ਨਾਲ ਕੋਈ ਸਾਈਡ ਇਫੈਕਟ ਨਹੀ ਹੁੰਦਾ ਹੈ ਅਤੇ ਹਰ ਬਿਮਾਰੀ ਦਾ ਇਲਾਜ ਸੰਭਵ ਹੈ ਅਤੇ ਬਿਮਾਰੀ ਜੜ੍ਹ ਤੋ ਖਤਮ ਕੀਤੀ ਜਾਂਦੀ ਹੈ । ਇਹ ਦਿਨ ਵਰਲਡ ਹੋਮਿਓਪੈਥਿਕ ਦਿਵਸ ਵਜੋ ਹਰ ਸਾਲ ਮਨਾਇਆ ਜਾਂਦਾ ਹੈ।