ਦੁਖੀ ਕਿਸਾਨਾਂ ਨੇ ਫਿਰ ਕੀਤਾ ਪਾਵਰਕਾਮ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ
ਫਿਰੋਜ਼ਪੁਰ 14 ਫਰਵਰੀ (ਏ.ਸੀ.ਚਾਵਲਾ): ਪਾਵਰਕਾਮ ਵਲੋਂ ਟਿਊਬਵੈਲਾਂ ਦੇ ਚਾਲੂ ਕੁਨੈਕਸ਼ਨ ਕੱਟਣ ਪ੍ਰਤੀ ਕਰਮਚਾਰੀਆਂ ਅਤੇ ਕਿਸਾਨਾਂ ਵਿਚਾਲੇ ਰੇੜਕਾ ਅਜੇ ਵੀ ਜਾਰੀ ਹੈ। ਜਿਸ ਦੀ ਮੁਖਾਲਫਿਤ ਕਰਦੇ ਹੋਏ ਪਿੰਡ ਨਾਗਰ ਸਿੰਘ ਵਾਲੇ ਦੇ ਕਿਸਾਨਾਂ ਨੇ ਸਥਾਨਕ ਸਬ-ਡਿਵਿਜ਼ਨ ਦੇ ਬਾਹਰ ਆਪਣੇ ਹੱਥ ਖੜ•ੇ ਕਰਕੇ ਆਪਣਾ ਰੋਸ ਜਿਤਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਨਾਗਰ ਵਾਲੇ ਝੁੱਗੇ ਦੇ ਕਿਸਾਨਾਂ ਪਿਆਰਾ ਸਿੰਘ, ਬੇਅੰਤ ਸਿੰਘ, ਗੁਰਦੀਪ ਸਿੰਘ, ਸ਼ੇਰ ਸਿੰਘ, ਹੀਰਾ ਲਾਲ, ਦਲੀਪ ਸਿੰਘ, ਪੂਰਨ ਸਿੰਘ, ਪਿਆਰਾ ਲਾਲ, ਕੱਕਾ ਸਿੰਘ, ਬਲਵੰਤ ਸਿੰਘ, ਰੂਪ ਸਿੰਘ ਅਤੇ ਦੌਲਤ ਸਿੰਘ ਨੇ ਦੱਸਿਆ ਹੈ ਕਿ ਪਿੰਡ ਲੱਖਾ ਸਿੰਘ ਵਾਲੇ ਦੇ ਕਿਸਾਨਾਂ ਨੂੰ ਪਾਵਰਕਾਮ ਵੱਲੋਂ ਖੱਜ਼ਲ-ਖੁਆਰ ਕਰਨ ਤੋਂ ਬਾਅਦ ਹੋਰ ਸਰਹੱਦੀ ਪਿੰਡਾਂ ਦੇ ਗਰੀਬ ਕਿਸਾਨਾਂ ਨੂੰ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਸਾਡੇ ਇਲਾਕੇ 'ਚ ਦਰਜ਼ਨ ਤੋਂ ਵੱਧ ਕਿਸਾਨਾਂ ਵੀ ਸੰਨ 1991 'ਚ ਅਪਲਾਈ ਕਰਕੇ ਕੁਨੈਕਸ਼ਨ ਹਾਸਲ ਕੀਤੇ ਸਨ ਪਰ ਪਿਛਲੇ ਦਿਨੀਂ ਪਾਵਰਕਾਮ ਦੇ ਕਰਮਚਾਰੀਆਂ ਨੇ ਕਿਸੇ ਅਦਾਲਤੀ ਕੇਸ ਦਾ ਹਵਾਲਾ ਦੇ ਕੇ ਕੁਝ ਕਿਸਾਨਾਂ ਦੇ ਕੁਨੈਕਸ਼ਨ ਕੱਟ ਦਿੱਤੇ ਹਨ। ਜਿਸ ਨਾਲ ਉਨ•ਾਂ ਦੀ ਖੇਤੀ ਪ੍ਰਭਾਵਿਤ ਹੋ ਰਹੀ ਹੈ। ਉਨ•ਾਂ ਪੰਜਾਬ-ਸਰਕਾਰ ਤੋਂ ਮੰਗ ਕੀਤੀ ਹੈ ਕਿ ਲੰਮੀ ਉਡੀਕ ਤੋਂ ਬਾਅਦ ਮਿਲੇ ਟਿਊਬਵੈੱਲ ਕੁਨੈਕਸ਼ਨ ਨਾ ਕੱਟੇ ਜਾਣ ਤਾਂ ਜੋ ਪਹਿਲਾਂ ਤੋਂ ਹੀ ਆਰਥਿਕ ਸੰਕਟ 'ਚ ਘਿਰੀ ਕਿਰਸਾਨੀ ਨੂੰ ਹੋਰ ਦਿੱਕਤ ਦਾ ਸਾਹਮਣਾ ਨਾ ਕਰਨਾਂ ਪਵੇ।