ਦੀ ਰੈਵੀਨੀਊ ਪਟਵਾਰ ਯੂਨੀਅਨ (ਰਜ਼ਿ.) ਇਕਾਈ ਫ਼ਿਰੋਜ਼ਪੁਰ ਵਲੋਂ ਆਪਣੀ ਪਰੰਪਰਾ ਉੱਪਰ ਪਹਿਰਾ ਦਿੰਦਿਆਂ ਸਾਲ 2016 ਦੀ ਡਾਇਰੀ ਪ੍ਰਕਾਸ਼ਿਤ
ਫ਼ਿਰੋਜ਼ਪੁਰ 8 ਜਨਵਰੀ (ਏ.ਸੀ.ਚਾਵਲਾ) ਦੀ ਰੈਵੀਨੀਊ ਪਟਵਾਰ ਯੂਨੀਅਨ (ਰਜਿ.) ਇਕਾਈ ਫ਼ਿਰੋਜ਼ਪੁਰ ਵਲੋਂ ਆਪਣੀ ਪਰੰਪਰਾ ਉੱਪਰ ਪਹਿਰਾ ਦਿੰਦਿਆਂ ਸਾਲ 2016 ਦੀ ਡਾਇਰੀ ਪ੍ਰਕਾਸ਼ਿਤ ਕਰਵਾਈ ਗਈ, ਜਿਸ ਨੂੰ ਰਿਲੀਜ਼ ਕਰਨ ਦੀ ਰਸਮ ਇੰਜ਼ੀ.ਡੀ.ਪੀ.ਐਸ. ਖ਼ਰਬੰਦਾ ਨੇ ਅਦਾ ਕੀਤੀ। ਜਥੇਬੰਦੀ ਵਲੋਂ ਜਾਰੀ ਨਵੇਂ ਸਾਲ ਦਾ ਕੈਲੰਡਰ ਵੀ ਡਿਪਟੀ ਕਮਿਸ਼ਨਰ ਨੂੰ ਭੇਂਟ ਕੀਤਾ ਗਿਆ । ਪਟਵਾਰ ਯੂਨੀਅਨ ਨੂੰ ਮੁਬਾਰਕਬਾਦ ਦਿੰਦਿਆਂ ਇੰਜ਼ੀ.ਖ਼ਰਬੰਦਾ ਨੇ ਕਿਹਾ ਕਿ ਪਟਵਾਰੀ ਮਾਲ ਮਹਿਕਮੇ ਦਾ ਸਭ ਤੋਂ ਮਜ਼ਬੂਤ ਅੰਗ ਹੈ। ਇੰਜੀ. ਖਰਬੰਦਾ ਨੇ ਖ਼ਤਰਨਾਕ ਹੱਦ ਤੱਕ ਡਿੱਗ ਰਹੇ ਲਿੰਗ ਅਨੁਪਾਤ ਬਾਰੇ ਫ਼ਿਕਰਮੰਦੀ ਜ਼ਾਹਰ ਕਰਦਿਆਂ ਫ਼ਿਰੋਜ਼ਪੁਰ ਵਿਖ਼ੇ ਚੱਲ ਰਹੇ “ਬੇਟੀ ਬਚਾਉ ਬੇਟੀ ਪੜ•ਾਉ “ ਮੁਹਿੰਮ ਵਿੱਚ ਪਟਵਾਰ ਯੂਨੀਅਨ ਦੇ ਸਰਗਰਮ ਸਹਿਯੋਗ ਦੀ ਮੰਗ ਕੀਤੀ । ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਤੇਜ ਸਿੰਘ ਗਿੱਲ ਅਤੇ ਜ਼ਿਲ•ਾ ਪ੍ਰਧਾਨ ਹਰਮੀਤ ਵਿਦਿਆਰਥੀ ਨੇ ਯਕੀਨ ਦੁਆਇਆ ਕਿ ਸਮਾਜ ਸੇਵਾ ਦੇ ਇਸ ਪਵਿੱਤਰ ਕਾਰਜ ਲਈ ਜੱਥੇਬੰਦੀ ਵੱਲੋਂ ਪ੍ਰਸਾਸ਼ਨ ਨੂੰ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ । ਇਸ ਮੌਕੇ ਤੇ ਸੰਦੀਪ ਸਿੰਘ ਗੜ•ਾ ਐਸ.ਡੀ.ਐਮ., ਸੁਖਵਿੰਦਰ ਸਿੰਘ ਡੀ.ਆਰ.ਓ. ਪ੍ਰੀਤਮ ਸਿੰਘ, ਸਤਪਾਲ ਸਿੰਘ ਸ਼ਾਹਵਾਲਾ (ਸੀ.ਮੀਤ ਪ੍ਰਧਾਨ) ਸੰਤੋਖ ਸਿੰਘ ਤੱਖੀ (ਜ਼ਿਲ•ਾ ਜਨਰਲ ਸਕੱਤਰ) ਜਸਬੀਰ ਸਿੰਘ ਸੈਣੀ, ਮੱਖਣ ਸਿੰਘ (ਤਹਿਸੀਲ ਪ੍ਰਧਾਨ) ਗੁਰਦੀਪ ਸਿੰਘ, ਮਹਿੰਦਰਪਾਲ ਸਿੰਘ (ਤਹਿਸੀਲ ਜਨਰਲ ਸਕੱਤਰ), ਬਲਜਿੰਦਰ ਸਿੰਘ ਜੋਸਨ (ਸੀ.ਮੀਤ ਪ੍ਰਧਾਨ ਤਹਿਸੀਲ), ਰਾਕੇਸ਼ ਅਗਰਵਾਲ ਜ਼ਿਲ•ਾ ਮੀਤ ਪ੍ਰਧਾਨ, ਜਸਵਿੰਦਰ ਸਿੰਘ ਆਦਿ ਪਟਵਾਰੀ ਆਗੂ ਹਾਜ਼ਰ ਸਨ ।