ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਕਰਮਚਾਰੀ ਡੀ. ਸੀ. ਦਫਤਰ ਸਾਹਮਣੇ ਦੇਣਗੇ ਧਰਨਾ
ਫਿਰੋਜ਼ਪੁਰ 26 ਮਾਰਚ (ਏ. ਸੀ. ਚਾਵਲਾ): ਦੀ ਰੈਵੀਨਿਊ ਪਟਵਾਰ ਯੂਨੀਅਨ ਰਜਿ. ਪੰਜਾਬ ਵਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖਿਲਾਫ ਸ਼ੁਰੂ ਕੀਤੇ ਸੰਘਰਸ਼ ਦੇ ਦੂਜੇ ਪੜਾਅ ਵਲੋਂ 27 ਮਾਰਚ 2015 ਨੂੰ ਸਵੇਰੇ 11 ਵਜੇ ਤੋਂ 3 ਵਜੇ ਤੱਕ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਜਥੇਬੰਦੀ ਦੇ ਜ਼ਿਲ•ਾ ਪ੍ਰਧਾਨ ਹਰਮੀਤ ਵਿਦਿਆਰਥੀ, ਸੂਬਾ ਮੀਤ ਪ੍ਰਧਾਨ ਗੁਰਤੇਜ ਸਿੰਘ ਗਿੱਲ ਸੰਤੂਵਾਲਾ, ਸੰਤੋਖ ਸਿੰਘ ਤੱਖੀ, ਪ੍ਰੀਤਮ ਸਿੰਘ ਸੀਨੀ. ਮੀਤ ਪ੍ਰਧਾਨ, ਮੰਗਤ ਵਜੀਦਪੁਰ ਜਨਰਲ ਸਕੱਤਰ, ਜਸਬੀਰ ਸਿੰਘ ਸੈਣੀ ਫਿਰੋਜ਼ਪੁਰ, ਮੱਖਣ ਸਿੰਘ ਗੁਰੂਹਰਸਹਾਏ, ਜਗਜੀਤ ਸਿੰਘ ਜ਼ੀਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਟਵਾਰੀਆਂ ਦੀਆਂ ਮੰਗਾਂ ਨੂੰ ਗੱਲਬਾਤ ਦੀ ਮੇਜ਼ ਤੇ ਮੰਨ ਕੇ ਲਾਗੂ ਕਰਨ ਤੋਂ ਟਾਲ ਮਟੋਲ ਕੀਤੀ ਜਾ ਰਹੀ ਹੈ। ਉਨ•ਾਂ ਆਖਿਆ ਕਿ 1230 ਪਟਵਾਰੀਆਂ ਦੀ ਭਰਤੀ ਨੂੰ ਕੈਬਨਿਟ ਦੀ ਮਨਜ਼ੂਰੀ ਮਿਲਣ ਦੇ ਬਾਵਜੂਦ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾ ਰਿਹਾ। ਉਨ•ਾਂ ਆਖਿਆ ਕਿ ਤਰੱਕੀ ਦੇ ਨਿਗੁਣੇ ਮੌਕੇ ਹੋਣ ਕਾਰਨ ਪਟਵਾਰੀਆਂ ਨੂ ਟਾਇਮ ਸਕੇਲ ਦਿੱਤਾ ਜਾਵੇ, ਵਿਭਾਗੀ ਪੜਤਾਲ ਤੋਂ ਬਿਨ•ਾ ਪੁਲਸ ਪਰਚੇ ਬੰਦ ਕੀਤੇ ਜਾਣ। ਉਨ•ਾਂ ਆਖਿਆ ਕਿ ਜੇਕਰ ਸਰਕਾਰ ਨੇ ਪਟਵਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।