ਦੀ ਪੰਜਾਬ ਰਾਜ ਜ਼ਿਲ•ਾ ਡੀ. ਸੀ. ਦਫਤਰ ਕਰਮਚਾਰੀ ਐਸੋਸੀਏਸ਼ਨ ਦੀ ਮੀਟਿੰਗ ਹੋਈ
ਫਿਰੋਜ਼ਪੁਰ 16 ਮਾਰਚ (ਏ. ਸੀ. ਚਾਵਲਾ) : ਦਫਤਰ ਡਿਪਟੀ ਕਮਿਸ਼ਨਰ ਜ਼ਿਲ•ਾ ਫਿਰੋਜ਼ਪੁਰ ਦੇ ਸਮੂਹ ਕਰਮਚਾਰੀਆਂ ਦੀ ਮੀਟਿੰਗ ਵਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪ੍ਰਧਾਨ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਜ਼ਿਲ•ਾ ਫਿਰੋਜ਼ਪੁਰ ਦੇ ਦਫਤਰ ਡਿਪਟੀ ਕਮਿਸ਼ਨਰ, ਸਮੂਹ ਉਪ ਮੰਡਲ ਦਫਤਰ, ਸਮੂਹ ਤਹਿਸੀਲ ਅਤੇ ਸਮੂਹ ਸਬ ਤਹਿਸੀਲ ਦਫਤਰਾਂ ਦੇ ਸਮੂਹ ਮੁਲਾਜ਼ਮਾਂ ਵਿਚ ਪੁਲਸ ਪ੍ਰਸਾਸ਼ਨ ਵਿਰੁੱਧ ਕਾਫੀ ਰੋਸ ਪੈਦਾ ਹੋ ਗਿਆ ਹੈ ਕਿ ਉਨ•ਾਂ ਵਲੋਂ ਇਸ ਦਫਤਰ ਦੇ ਕਰਮਚਾਰੀ ਮਨੋਜ ਖੱਟੜ ਜੂਨੀਅਰ ਸਹਾਇਕ ਨੂੰ ਗੈਰ ਕਾਨੂੰਨੀ ਤਰੀਕੇ ਨਾਲ 13 ਮਾਰਚ 2015 ਨੂੰ ਉਸ ਦੇ ਘਰ ਤੋਂ ਲੈ ਕੇ ਗਏ ਸਨ ਅਤੇ ਹੁਣ ਉਸ ਦੇ ਵਿਰੁੱਧ ਤਫਤੀਸ਼ ਲਈ ਐਫ. ਆਈ. ਆਰ. ਦਰਜ ਕਰ ਦਿੱਤੀ ਗਈ ਹੈ। ਜਦਕਿ ਇਸ ਦੀ ਇਨਕੁਆਰੀ ਪਹਿਲਾ ਡਿਪਟੀ ਦਫਤਰ ਦੇ ਕਿਸੇ ਅਧਿਕਾਰੀ ਤੋਂ ਕਰਵਾਉਣੀ ਚਾਹੀਦੀ ਸੀ, ਪਰ ਅਜਿਹਾ ਨਾ ਕੀਤਾ ਗਿਆ ਹੈ। ਡੀ. ਸੀ. ਦਫਤਰ ਕਰਮਚਾਰੀ ਐਸੋਸੀਏਸ਼ਨ ਜ਼ਿਲ•ਾ ਫਿਰੋਜ਼ਪੁਰ ਵਲੋਂ ਮੰਗ ਕੀਤੀ ਜਾਂਦੀ ਹੈ ਕਿ ਮਨੋਜ ਖੱਟੜ ਜੂਨੀਅਰ ਸਹਾਇਕ ਵਿਰੁੱਧ ਕੀਤੀ ਗਈ ਐਫ. ਆਈ. ਆਰ ਰੱਦ ਕੀਤੀ ਜਾਵੇ। ਉਨ•ਾਂ ਆਖਿਆ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਸਮੁਹ ਕਰਮਚਾਰੀ ਅੱਜ ਦੁਪਹਿਰ ਤੋਂ ਬਾਅਦ ਕਲਮ ਛੋੜ ਹੜਤਾਲ ਤੇ ਚਲੇ ਜਾਣਗੇ ਅਤੇ ਮਾਮਲਾ ਸੂਬਾ ਪੱਧਰ ਤੇ ਉਠਾਇਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਜੋਗਿੰਦਰ ਕੁਮਾਰ ਸੂਬਾ ਜਨਰਲ ਸਕੱਤਰ, ਸੰਦੀਪ ਸਿੰਘ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਸੋਨੂੰ, ਸ਼੍ਰੀਮਤੀ ਰਾਜਵਿੰਦਰ ਕੌਰ, ਵਿਸ਼ਾਲ ਮਹਿਤਾ, ਨਰੇਸ਼ ਹਾਂਡਾ ਅਤੇ ਹੋਰ ਕਰਮਚਾਰੀ ਹਾਜ਼ਰ ਸਨ।