Ferozepur News

ਦਿਸ਼ਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਗੇ ਕਿ ਪਿੱਪਲ ਵੱਲੋਂ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਸਮਾਰੋਹ

ਦਿਸ਼ਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਗੇ ਕਿ ਪਿੱਪਲ ਵੱਲੋਂ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਸਮਾਰੋਹ

ਦਿਸ਼ਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਗੇ ਕਿ ਪਿੱਪਲ ਵੱਲੋਂ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਸਮਾਰੋਹ

ਫੀਰੋਜ਼ਪੁਰ, ਫਰਵਰੀ, 1, 2023: ਬੀਤੇ ਦਿਨ ਨੂੰ ਪਿੰਡ ਬੱਗੇ ਕੇ ਪਿੱਪਲ ਵਿੱਖੇ ਸਥਿਤ ਦਿਸ਼ਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ SDM ਫਿਰੋਜ਼ਪੁਰ ਸ ਰਣਜੀਤ ਸਿੰਘ ਭੁੱਲਰ ਮੁੱਖ ਮਹਿਮਾਨ ਵਜੋਂ ਉਪਸਥਿਤ ਰਹੇ। ਇਸ ਸਮਾਰੋਹ ਵਿਚ ਸਕੂਲ ਦੇ ਸਾਰੇ ਬੱਚਿਆ ਨੇ ਵੱਧ ਚੜ ਕੇ ਹਿੱਸਾ ਲਿਆ। ਸਕੂਲ ਸਟਾਫ ਵੱਲੋਂ ਬੱਚਿਆ ਰਾਹੀਂ ਸਮਾਜ ਦੇ ਵੱਖ ਵੱਖ ਵਰਗਾਂ ਵਿੱਚ ਚਲ ਰਹੀਆਂ ਕੁਰੀਤੀਆਂ ਨੂੰ ਨਾਟਕਾਂ ਅਤੇ ਸਕਿਟਾਂ ਰਾਹੀਂ ਪੇਸ਼ ਕੀਤਾ ਜਿਸ ਨੂੰ ਆਏ ਹੋਏ ਇਲਾਕਾ ਨਿਵਾਸੀਆ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ।

ਇਸ ਦੇ ਨਾਲ ਪਿਛਲੇ ਸੈਸ਼ਨ ਵਿੱਚ ਵਧੀਆ ਅੰਕ ਲੈਣ ਵਾਲੇ ਬੱਚਿਆ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸਰਦਾਰ ਰਣਜੀਤ ਸਿੰਘ ਭੁੱਲਰ ਵੱਲੋਂ ਆਪਣੇ ਸੰਬੋਧਨ ਵਿੱਚ ਸਾਰੇ ਹੀ ਫੰਕਸ਼ਨ ਦੀ ਸਲਾਹਣਾ ਕੀਤੀ। ਅਤੇ ਖੁਸ਼ੀ ਜ਼ਾਹਰ ਕੀਤੀ ਕਿ ਵਾਕਿਆ ਹੀ ਸਕੂਲ ਆਪਣੇ ਨਾਮ ਮੁਤਾਬਿਕ ਬੱਚਿਆਂ ਨੂੰ ਸਹੀ ਦਿਸ਼ਾ ਦੇ ਰਿਹਾ ਹੈ। ਅਤੇ ਉਨ੍ਹਾਂ ਕਿਹਾ ਕਿ ਅੱਜ ਬਹੁਤ ਲੋੜ ਹੈ ਕਿ ਬੱਚਿਆਂ ਨੂੰ ਸਮਾਜ ਵਿੱਚ ਵੱਧ ਰਹੀਆਂ ਕੁਰੀਤੀਆਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਕਿ ਭਵਿੱਖ ਵਿੱਚ ਉਹ ਚੰਗੇ ਸ਼ਹਿਰੀ ਬਣ ਸਕਣ।। ਮੁੱਖ ਮਹਿਮਾਨ ਨੇ ਇਨਾਮ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਬਚਿਆ ਨੂੰ ਅਗਲੇ ਸਾਲ ਹੋਰ ਮਿਹਨਤ ਕਰਕੇ ਅੱਗੇ ਆਉਣ ਦੀ ਪ੍ਰੇਰਨਾ ਦਿੱਤੀ।

ਇਸ ਮੌਕੇ ਸਕੂਲ ਦੇ ਡਾਇਰੈਕਟਰ ਸਤਿੰਦਰ ਪਾਲ ਸਿੰਘ ਸੰਧੂ ਵੱਲੋਂ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿੱਚ ਪਿਛਲੇ ਸਾਲ ਵਿੱਚ ਸਕੂਲ ਵੱਲੋਂ ਪ੍ਰਾਪਤ ਕੀਤੀਆ ਉਪਲੱਬਧੀਆਂ ਬਾਰੇ ਜਾਣੂ ਕਰਵਾਇਆ ਗਿਆ। ਓਹਨਾ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਪੜ੍ਹਾਈ ਅਤੇ ਖੇਡਾਂ ਵਿੱਚ ਬਹੁਤ ਹੀ ਮੱਲਾ ਮਾਰੀਆ ਗਈਆਂ ਹਨ ਅਤੇ ਸਕੂਲ ਨੂੰ ਇਸ ਸਾਲ ਬੈਸਟ ਸਕੂਲ ਦਾ ਐਵਾਰਡ ਵੀ ਹਾਸਿਲ ਹੋਇਆ ਹੈ। ਅਤੇ ਉਨ੍ਹਾਂ ਨੇ ਇੱਕ ਵੈਬਸਾਈਟ ਵੀ ਲਾਂਚ ਕੀਤੀ ਜਿਸ ਰਾਹੀਂ ਵਿਦਿਆਰਥੀਆਂ ਦੇ ਮਾਪੇ ਸਕੂਲ ਵਿੱਚ ਚੱਲ ਰਹੀ ਹਰ ਗਤੀਵਿਧੀ ਨੂੰ ਜਾਣ ਸਕਦੇ ਹਨ। ਅਤੇ ਬੱਚਿਆਂ ਦੇ ਹੋਮਵਰਕ ਵੀ ਇਸ ਵੈਬਸਾਈਟ ਤੇ ਚੈਕ ਕਰ ਸਕਦੇ ਹਨ। ਇਸ ਨਾਲ ਸਕੂਲ ਅਤੇ ਮਾਪਿਆਂ ਵਿਚ ਤਾਲਮੇਲ ਵਧੇਗਾ।

ਸਕੂਲ ਦੀ ਪ੍ਰਿੰਸੀਪਲ ਪਿਮਰਦੀਪ ਕੌਰ ਸੰਧੂ ਵੱਲੋਂ ਸਮਾਰੋਹ ਦੀ ਕਾਮਯਾਬੀ ਦਾ ਸਿਹਰਾ ਸਟਾਫ਼ ਦੇ ਸਿਰ ਰੱਖਿਆ ਗਿਆ। ਉਨ੍ਹਾਂ ਨੇ ਸਕੂਲ ਦੇ ਅਧਿਆਪਕਾਂ ਨੂੰ ਚੰਗੀ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕਰਵਾਇਆ। ਇਸ ਮੌਕੇ ਸ ਜਗਜੀਤ ਸਿੰਘ ਸੰਧੂ( ਜਿਲਾ ਭਾਸ਼ਾ ਅਫ਼ਸਰ) , ਵਿਸ਼ੇਸ਼ ਮਹਿਮਾਨ ਜੀ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਪੰਜਾਬੀਆਂ ਵਿੱਚ ਵੱਧ ਰਹੇ ਪ੍ਰਵਾਸ ਦੇ ਰੁਝਾਨ ਦੇ ਮਾੜੇ ਸਿਟਿਆਂ ਤੋਂ ਜਾਣੂ ਕਰਵਾਇਆ।

ਇਸ ਮੌਕੇ ਤੇ ਸ੍ਰ ਜਸਵਿੰਦਰ ਸਿੰਘ ਸੰਧੂ, ਡਾ ਅੰਮ੍ਰਿਤਪਾਲ ਸੋਢੀ ਪ੍ਰਧਾਨ ਡਾਕਟਰ ਵਿੰਗ ਆਮ ਆਦਮੀ ਪਾਰਟੀ, ਚਮਕੌਰ ਸਿੰਘ ਢੀਂਡਸਾ, ਬਲਵੀਰ ਬਾਠ ਚੇਅਰਮੈਨ ਬਲਾਕ ਸੰਮਤੀ ਫਿਰੋਜ਼ਪੁਰ, ਇੰਦਰਪਾਲ ਸਿੰਘ ਮੈਨੇਜਰ ਗੁਰੂ ਰਾਮਦਾਸ ਸਕੂਲ,ਹਰਪ੍ਰੀਤ ਸਿੰਘ ਕੈਨੇਡਾ, ਹਰਦੇਵ ਸਿੰਘ ਸੰਧੂ ਮਹਿਮਾ, ਹਰਦੀਪ ਸਿੰਘ ਧਾਲੀਵਾਲ, ਪਰਮਜੀਤ ਸਿੰਘ ਜੰਮੂ ਆਦਿ ਵਿਸ਼ੇਸ਼ ਮਹਿਮਾਨ ਵਜੋਂ ਉਪਸਥਿਤ ਰਹੇ ।

Related Articles

Leave a Reply

Your email address will not be published. Required fields are marked *

Back to top button