ਦਿਵਯ ਜਯੋਤੀ ਸੰਸਥਾਨ ਵਲੋਂ ਫਿਰੋਜ਼ਪੁਰ ਆਸ਼ਰਮ ਵਿਖੇ ਵਿਸ਼ਵ ਜਲ ਦਿਵਸ ਮਨਾਇਆ
ਫਿਰੋਜ਼ਪੁਰ 24 ਮਾਰਚ (ਏ. ਸੀ. ਚਾਵਲਾ) : ਦਿਵਯ ਜਯੋਤੀ ਸੰਸਥਾਨ ਦੇ ਤੱਤਵਧਾਨ ਫਿਰੋਜ਼ਪੁਰ ਆਸ਼ਰਮ ਵਿਖੇ ਵਿਸ਼ਵ ਜਲ ਦਿਵਸ ਮਨਾਇਆ ਗਿਆ। ਇਸ ਵਿਚ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯ ਸਾਧਵੀ ਸ਼ੁਸ਼ਰੀ ਸੁਮੰਦਾ ਭਾਰਤੀ ਨੇ ਆਪਣੇ ਪ੍ਰਵਚਨਾ ਵਿਚ ਜਲ ਦੇ ਮਹੱਤਵ ਉਤੇ ਪ੍ਰਕਾਸ਼ ਪਾਉਂਦੇ ਕਿਹਾ ਕਿ ਜਲ ਹੀ ਜੀਵਨ ਹੈ। ਪਰ ਇਹ ਜਾਣਦੇ ਹੋਏ ਵੀ ਮਨੁੱਖ ਜਲ ਦੀ ਕੀਮਤ ਨੂੰ ਨਹੀਂ ਸਮਝ ਪਾਉਂਦਾ। ਜਿਸ ਧੀਰਜ ਅਤੇ ਸਹਿਣਸ਼ੀਲਤਾ ਨਾਲ ਸਾਨੂੰ ਜਲ ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਉਹ ਧੀਰਜ ਨਾਲ ਨਹੀਂ ਕਰ ਰਹੇ। ਜਾਣੇ ਅਣਜਾਣੇ ਵਿਚ ਹੀ ਪਰ ਅਸੀਂ ਬਹੁਤ ਸਾਰਾ ਜਲ ਐਵੇਂ ਹੀ ਰੋੜ ਦਿੰਦੇ ਹਾਂ। ਇਸ ਦਾ ਕਾਰਨ ਦੱਸਦੇ ਹੋਏ ਸਾਧਵੀ ਨੇ ਕਿਹਾ ਕਿ ਮਾਨਵ ਦੀ ਸੋਚ ਅਤੇ ਕਾਰਜਪ੍ਰਣਾਲੀ ਤੋਂ ਪ੍ਰਕਿਤੀ ਵਿਚ ਅਸੰਤੁਲਨ ਪੈਦਾ ਹੋ ਚੁੱਕਾ ਹੈ। ਵਾਤਾਵਰਨ ਸੁਰੱਖਣ ਦੀ ਇਕ ਮਨੁੱਖ ਘੜੀ ਮਨੁੱਖ ਹੈ, ਪਰ ਮਾਨਵ ਹੀ ਵਾਤਾਵਰਨ ਵਿਚ ਹੋ ਰਹੇ ਨੁਕਸਾਨ ਤੋਂ ਅਣਧਿਰਾ ਹੈ। ਉਨ•ਾਂ ਨੇ ਕੁਝ ਤੱਥਾਂ 'ਤੇ ਰੋਸ਼ਨੀ ਪਾਉਂਦੇ ਕਿਹਾ ਕਿ ਹਰ 20 ਸੈਕਿੰਡ ਵਿਚ ਇਕ ਬੱਚਾ ਮੌਤ ਨੂੰ ਪ੍ਰਾਪਤ ਹੋ ਜਾਂਦਾ ਹੈ, ਜਿਸ ਦਾ ਕਾਰਨ ਸਿਰਫ ਤੇ ਸਿਰਫ ਜਲ ਤੋਂ ਸਬੰਧਤ ਰੋਗਾਂ ਨੂੰ ਦੱਸਿਆ ਗਿਆ ਹੈ। ਉਨ•ਾਂ ਨੇ ਕਿਹਾ ਕਿ ਹਰ 5 ਵਿਚੋਂ ਇਕ ਵਿਅਕਤੀ ਨੂੰ ਸਾਫ ਸੁਥਰਾ ਪਾਣੀ ਨਹੀਂ ਮਿਲਦਾ। ਜਲ ਪੂਜਨ ਯੋਗ ਹੈ, ਪਰ ਹਰ ਰੋਜ਼ ਕਰੀਬ 20 ਲੱਖ ਟਨ ਦੂਸ਼ਿਤ ਜਲ ਸਾਡੀਆਂ ਪਵਿੱਤਰ ਨਦੀਆਂ ਵਿਚ ਰੋੜ ਦਿੱਤਾ ਜਾਂਦਾ ਹੈ। ਇਸ ਮੌਕੇ ਸੰਸਥਾਨ ਵਲੋਂ ਪਾਣੀ ਦੀ ਬਚਤ ਕਰਨ ਲਈ ਵਿਸ਼ੇਸ਼ ਰੂਪ ਵਿਚ ਹਦਾਇਤਾਂ ਵੀ ਦਿੱਤੀਆਂ।