
ਫਿਰੋਜ਼ਪੁਰ 18 ਅਪ੍ਰੈਲ(ਏ.ਸੀ.ਚਾਵਲਾ) ਗੁਰੂਹਰਸਹਾਏ ਦੇ ਪਿੰਡ ਪਿੰਡੀ ਦੇ ਖੇਤਾਂ 'ਚ ਇੱਕ ਨੌਜਵਾਨ ਵੱਲੋਂ ਦਰਖ਼ਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਇਸ ਘਟਨਾ ਸਥਾਨ ਵਾਲੀ ਜਗ•ਾ ਕੋਲ ਕੋਈ ਧਾਰਮਿਕ ਜਗ•ਾ ਹੈ, ਜਦੋਂ ਕੋਈ ਵਿਅਕਤੀ ਉਸ ਜਗ•ਾ 'ਤੇ ਗਿਆ ਤਾਂ ਉਸਨੇ ਦਰਖ਼ਤ ਨਾਲ ਇੱਕ ਵਿਅਕਤੀ ਨੂੰ ਲਮਕਿਆ ਵੇਖਿਆ ਤਾਂ ਉਸਨੇ ਖੇਤ ਦੇ ਮਾਲਕ ਤੇ ਹੋਰ ਲੋਕਾਂ ਨੂੰ ਇਸ ਬਾਰੇ ਦੱਸਿਆ, ਜਿਸ 'ਤੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਥਾਣਾ ਮੁਖੀ ਛਿੰਦਰ ਸਿੰਘ ਗੁਰੂਹਰਸਹਾਏ, ਗੋਲੂ ਕਾ ਮੋੜ ਚੌਂਕੀ ਇੰਚਾਰਜ ਪੁਲਿਸ ਪਾਰਟੀ ਸਮੇਤ ਪਹੁੰਚੇ, ਜਿਨ•ਾਂ ਨੇ ਅਗਲੀ ਕਾਰਵਾਈ ਆਰੰਭ ਦਿੱਤੀ । ਮ੍ਰਿਤਕ ਦੀ ਪਹਿਚਾਣ ਜਸਵਿੰਦਰ ਸਿੰਘ (28) ਪੁੱਤਰ ਹੇਮ ਰਾਜ ਪਿੰਡ ਮਾਨ ਥਾਣਾ ਲੰਬੀ ਜ਼ਿਲ•ਾ ਸ਼੍ਰੀ ਮੁਕਤਸਰ ਵਜੋਂ ਹੋਈ ਹੈ। ਮੌਕੇ 'ਤੇ ਮ੍ਰਿਤਕ ਦੇ ਵਾਰਿਸ ਵੀ ਪਹੁੰਚ ਗਏ, ਜਿਨ•ਾਂ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਲੱਕੜ ਦਾ ਕੰਮ ਕਰਨ ਵਾਲਾ ਮਿਸਤਰੀ ਹੈ ਤੇ ਬੀਤੇ ਕੱਲ• ਤੋਂ ਲਾਪਤਾ ਸੀ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।