ਦਰਜਾਚਾਰ ਕਰਮਚਾਰੀਆਂ ਨੇ ਸਟੇਟ ਪੱਧਰ ਦੇ ਫੈਸਲੇ ਮੁਤਾਬਕ ਰੋਸ ਰੈਲੀ ਕੀਤੀ
ਫਿਰੋਜ਼ਪੁਰ 8 ਜੁਲਾਈ (ਏ.ਸੀ.ਚਾਵਲਾ) ਦਰਜਾਚਾਰ ਕਰਮਚਾਰੀਆਂ ਨੇ ਸਟੇਟ ਪੱਧਰ ਦੇ ਫੈਸਲੇ ਮੁਤਾਬਕ ਇਕ ਰੋਸ ਰੈਲੀ ਕੀਤੀ। ਜਿਸ ਦੀ ਪ੍ਰਧਾਨਗੀ ਸਾਥੀ ਕਾਲਾ ਸਿੰਘ ਪ੍ਰਧਾਨ, ਰਾਮ ਅਵਤਾਰ ਜ਼ਿਲ•ਾ ਜਨਰਲ ਸੱਕਤਰ, ਗਿਆਨ ਸਿੰਘ ਪ੍ਰਧਾਨ ਫਾਜ਼ਿਲਕਾ, ਫਰਾਂਸਿਸ ਭੱਟੀ ਚੇਅਰਮੈਨ ਅਤੇ ਰਾਮ ਪ੍ਰਸਾਦ ਹੈਲਥ ਕਲਾਸ ਫੋਰ ਯੂਨੀਅਨ ਨੇ ਕੀਤੀ। ਇਹ ਰੈਲੀ ਦਫਤਰ ਕੈਨਾਲ ਕਲੋਨੀ ਹੁੰਦੀ ਹੋਈ ਦਫਤਰ ਸਿਵਲ ਸਰਜਨ ਫਿਰੋਜਪੁਰ ਅਤੇ ਡੀ.ਸੀ ਦਫਤਰ ਪਹੁੰਚੀ। ਇਸ ਮੌਕੇ ਐਸ.ਈ. ਕੈਨਾਲ ਕਲੋਨੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਇਸ ਤੋਂ ਬਾਅਦ ਸਿਵਲ ਸਰਜਨ ਫਿਰੋਜਪੁਰ, ਜ਼ਿਲ•ਾ ਸਿੱਖਿਆ ਅਫਸਰ ਅਤੇ ਡੀ.ਸੀ ਸਾਹਿਬ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਇਸ ਰੈਲੀ ਵਿਚ ਵੱਖ-ਵੱਖ ਵਿਭਾਗ ਦੇ ਦਰਜਾ-4 ਸਾਥੀਆਂ ਨੇ ਹਿੱਸਾ ਲਿਆ। ਜਿਸ ਵਿਚ ਰਾਜ ਕੁਮਾਰ ਪਬਲਿਕ ਹੈਲਥ, ਡੀ.ਐਫ.ਸੀ ਦਫਤਰ ਤੋਂ ਪ੍ਰਵੀਨ ਕੁਮਾਰ, ਜ਼ਿਲ•ਾ ਆਬਕਾਰੀ ਤੋਂ ਦੇਵ ਰਾਜ, ਸੁਰਿੰਦਰ ਭੰਡਾਰੀ, ਪਰਮਿੰਦਰ ਪੱਮੀ, ਪੀ.ਡਬਲਯੂ.ਡੀ ਦਫਤਰ ਤੋ ਜਸਵਿੰਦਰ ਸਿੰਘ ਦਫਤਰ ਸਿਵਲ ਸਰਜਨ ਤੋਂ ਸੁਖਦੇਵ ਯਾਦਵ ਪ੍ਰਧਾਨ, ਭੁਪਿੰਦਰ ਸੋਨੀ, ਡਰਾਇਵਰ ਯੂਨੀਅਨ ਦੇ ਪ੍ਰਧਾਨ ਗੁਰਦੇਵ ਸਿੰਘ ਅਤੇ ਸਿਖਿਆ ਪ੍ਰੋਵਾਇਡਰ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਜਸਵੀਰ ਸਿੰਘ ਨੇ ਹਿੱਸਾ ਲਿਆ। ਜੱਥੇਬੰਦੀ ਮੰਗ ਕਰਦੀ ਹੈ ਕਿ 2 ਸਾਲ ਦੇ ਪਰਖ ਅਧੀਨ ਸਮੇਂ ਦੌਰਾਨ ਬੇਸਿਕ ਪੇ ਦੇਣ ਦਾ ਫੈਸਲਾ ਰੱਦ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਡੀ.ਏ ਦਾ ਬਣਦਾ ਬਕਾਇਆ ਤੁਰੰਤ ਦਿੱਤਾ ਜਾਵੇ, ਕੱਚੇ ਮੁਲਾਜਮ ਪੱਕੇ ਕੇਤੇ ਜਾਣ, ਦਰਜਾ-4 ਕਰਮਚਾਰੀਆ ਨੂੰ ਵਰਦੀਆ ਨਵੇਂ ਰੇਟਾਂ ਤੇ ਤੁਰੰਤ ਦਿੱਤੀਆਂ ਜਾਣ, ਦਰਜਾ-4 ਕਰਮਚਾਰੀਆ ਨੂੰ ਯੋਗਤਾ ਅਨੁਸਾਰ ਪੱਦ-ਉਨਤ ਕੀਤਾ ਜਾਵੇ, ਆਸ਼ਾ ਵਰਕਰ ਭੱਤੇ ਵਿਚ ਵਾਧਾ ਕੀਤਾ ਜਾਵੇ ਅਤੇ ਦਰਜਾ-4 ਦਾ ਪੇ ਸਕੇਲ ਦਿੱਤਾ ਜਾਵੇ।