ਦਫਤਰੀ ਕਾਮਿਆਂ ਮੰਗਾਂ ਨੂੰ ਲੈ ਕੇ ਕਾਲੇ ਬਿੱਲੇ ਲਗਾ ਕੇ ਕੀਤੀ ਰੋਸ ਰੈਲੀ
ਫਿਰੋਜ਼ਪੁਰ 17 ਮਾਰਚ (ਏ. ਸੀ. ਚਾਵਲਾ) : ਸਟੇਟ ਮਨਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਦਫਤਰੀ ਕਾਮਿਆਂ ਵਲੋਂ ਮੰਗਾਂ ਦੇ ਹੱਕ ਵਿਚ ਕਾਲੇ ਬਿੱਲੇ ਲਗਾ ਕੇ ਜ਼ਿਲ•ਾ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਮਨੋਹਰ ਲਾਲ, ਜਨਰਲ ਸਕੱਤਰ ਦੀਪਕ ਮਿੱਡਾ ਨੇ ਦੱਸਿਆ ਕਿ ਜਿੰਨੀ ਦੇਰ ਤੱਕ ਉਨ•ਾਂ ਦੀਆਂ ਵਿੱਤੀ ਅਤੇ ਹੋਰ ਜਾਇਜ਼ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਦੀਪਕ ਮਿੱਡਾ ਨੇ ਦੱਸਿਆ ਕਿ ਸਰਕਾਰ ਵਲੋਂ ਤਰਸ ਦੇ ਆਧਾਰ ਤੇ ਨੌਕਰੀ ਨੂੰ ਬੰਦ ਕੀਤਾ ਜਾ ਰਿਹਾ ਹੈ, ਸੁਪਰਡੈਂਟ ਸੀਨੀਅਰ ਸਹਾਇਕ ਦੀ ਗਰੇਡ ਪੇ ਵਿਚ ਵਿਤਕਰਾ ਕੀਤਾ ਜਾ ਰਿਹਾ ਹੈ, ਖਜ਼ਾਨਾ ਦਫਤਰ ਦੇ ਸਹਾਇਕ ਖਜ਼ਾਨਚੀ, ਬੁੱਕ ਬਾਈਂਡਰ, ਸਿਹਤ ਵਿਭਾਗ ਦੇ ਕੰਪਿਊਟਰ ਦੀ ਗ੍ਰੇਡ ਪੇ ਵਿਚ ਸੋਧ ਕਰਨੀ ਸਬੰਧੀ ਮੰਗਾਂ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ। ਦੀਪਕ ਮਿੱਡਾ ਨੇ ਆਖਿਆ ਕਿ ਇਨ•ਾਂ ਮੰਗਾਂ ਨੂੰ ਪੂਰਾ ਕਰਨ ਲਈ ਸਰਕਾਰ ਤੋਂ ਲੰਮੇਂ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਜੇਕਰ ਸਰਕਾਰ ਨੇ ਗੱਲਬਾਤ ਦਾ ਕੋਈ ਰਾਹ ਨਾ ਕੱਢਿਆ ਤਾਂ ਉਹ 16 ਮਾਰਚ ਤੋਂ 19 ਮਾਰਚ ਤੱਕ ਕਾਲੇ ਬਿੱਲੇ ਲਗਾ ਕੇ ਰੋਸ ਕੱਢਿਆ ਜਾਵੇਗਾ ਅਤੇ 20 ਮਾਰਚ ਨੂੰ ਸਰਕਾਰ ਦੀ ਅਰਥੀ ਫੂਕੀ ਜਾਵੇਗੀ। ਇਸ ਰੈਲੀ ਵਿਚ ਹੋਰਨਾਂ ਤੋਂ ਇਲਾਵਾ ਅਜਮੇਰ ਸਿੰਘ ਚੇਅਰਮੈਨ, ਕੇ. ਐਲ. ਗਾਬਾ ਸਰਪ੍ਰਸਤ, ਵਿਨੋਦ ਗੋਇਲ ਸਰਪ੍ਰਸਤ, ਵਰਿੰਦਰ ਸ਼ਰਮਾ ਪ੍ਰਧਾਨ ਦਫਤਰ ਡਿਪਟੀ ਕਮਿਸ਼ਨਰ, ਪ੍ਰਦੀਪ ਕੁਮਾਰ ਪ੍ਰਧਾਨ ਭੂਮੀ ਰੱਖਿਆ, ਸੁਬੇਗ ਸਿੰਘ ਖਜ਼ਾਨਾ ਦਫਤਰ, ਰਾਜ ਸਿੰਘ ਬਹੁਤਕਨੀਕੀ ਕਾਲਜ, ਸ਼ਵਿੰਦਰ ਸਿੰਘ ਖਾਰਾ ਆਬਕਾਰੀ ਤੇ ਕਰ ਵਿਭਾਗ, ਪਿੱਪਲ ਸਿੰਘ ਕੋਆਪਰੇਟਿਵ ਵਿਭਾਗ, ਸ਼੍ਰੀਮਤੀ ਭੁਪਿੰਦਰ ਕੌਰ ਪ੍ਰਧਾਨ ਸਿੱਖਿਆ ਵਿਭਾਗ, ਤਰੁਣ ਚੱਢਾ ਸਿੱਖਿਆ ਵਿਭਾਗ, ਪਰਮਜੀਤ ਸਿੰਘ ਪੀ. ਡਬਲਯੂ ਡੀ. ਵਿਭਾਗ ਅਤੇ ਗੋਬਿੰਦ ਮੁਟਨੇਜਾ ਖੁਰਾਕ ਸਪਲਾਈ ਦਫਤਰ ਨੇ ਵੀ ਸੰਬੋਧਨ ਕੀਤਾ।