Ferozepur News

ਤੰਬਾਕੂ ਅਤੇ ਸਿਗਰਟਨੋਸ਼ੀ ਦੇ ਚਲਾਨ ਕੱਟੇ

ਤੰਬਾਕੂ ਅਤੇ ਸਿਗਰਟਨੋਸ਼ੀ ਦੇ ਚਲਾਨ ਕੱਟੇ

ਗੁਰੂਹਰਸਹਾਏ, 7 ਅਪ੍ਰੈਲ (ਪਰਮਪਾਲ ਗੁਲਾਟੀ)- ਪੰਜਾਬ ਸਰਕਾਰ ਵਲੋਂ ਤੰਬਾਕੂਨੋਸ਼ੀ ਤੇ ਸਿਗਰਟਨੋਸ਼ੀ ਸਬੰਧੀ ਲਗਾਈ ਗਈ ਰੋਕ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਥਾਨਕ ਸਿਵਲ ਹਸਪਤਾਲ ਦੇ ਐਸ.ਐਮ.ਓ ਜਜਬੀਰ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਬੱਸ ਅੱਡਾ ਗੋਲੂ ਕਾ ਮੋੜ ਵਿਖੇ ਜਨਤਕ ਜਗ•ਾਂ &#39ਤੇ ਤੰਬਾਕੂਨੋਸ਼ੀ ਅਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਇਸ ਟੀਮ ਵਿਚ ਸ਼ਾਮ ਲਾਲ ਸੁਪਰਵਾਈਜ਼ਰ ਅਤੇ ਚਿਮਨ ਸਿੰਘ ਸੁਪਰਵਾਈਜ਼ਰ ਨੇ ਜਨਤਕ ਥਾਵਾਂ &#39ਤੇ  ਵੱਖ-ਵੱਖ ਵਿਅਕਤੀਆਂ ਦੇ ਤੰਬਾਕੂ ਸੇਵਨ ਕਰਨ ਤੇ ਸਿਗਰਟ ਪੀਣ ਕਰਕੇ ਜ਼ੁਰਮਾਨੇ ਕੀਤੇ ਗਏ ਅਤੇ ਪੰਜ ਵਿਅਕਤੀਆਂ ਨੂੰ ਤਾੜਨਾ ਕੀਤੀ ਗਈ।

Related Articles

Back to top button