ਤੰਬਾਕੂਨੋਸ਼ੀ ਨਾਲ ਹੋਣ ਵਾਲੇ ਨੁਕਸਾਨ ਬਾਰੇ ਕੀਤਾ ਜਾਗਰੂਕ
ਫਿਰੋਜ਼ਪੁਰ 30 ਮਈ (ਏ.ਸੀ.ਚਾਵਲਾ)ਜਗਜੀਤ ਸਿੰਘ ਚਾਹਲ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੌਮੀ ਸੇਵਾ ਯੋਜਨਾ ਯੂਨਿਟ ਅਤੇ ਸੰਜੀਵਨੀ ਈਕੋ ਕਲੱਬ ਸਰਕਾਰੀ ਸੈਕੰਡਰੀ ਸਕੂਲ(ਲ), ਫਿਰੋਜ਼ਪੁਰ ਦੇ ਵਿਹੜੇ ਵਿੱਚ ਪ੍ਰਿੰਸੀਪਲ ਗੁਰਚਰਨ ਸਿੰਘ ਦੀ ਯੋਗ ਅਗਵਾਈ ਹੇਠ ਸਵੇਰ ਦੀ ਸਭਾ ਵਿੱਚ ਦੋ ਦਿਨਾਂ ਤੋਂ ਚੱਲ ਰਹੇ ਤੰਬਾਕੂਨੋਸ਼ੀ ਜਾਗਰੂਕਤਾ ਪ੍ਰੋਗਰਾਮ ਅਧੀਨ ਪ੍ਰੋਗਰਾਮ ਅਧੀਨ ਪ੍ਰੋਗਰਾਮ ਅਫ਼ਸਰ ਜਗਦੀਪ ਪਾਲ ਸਿੰਘ ਅਤੇ ਮਨਜੀਤ ਸਿੰਘ ਵੱਲੋਂ ਸਵੇਰ ਦੀ ਸਭਾ ਵਿੱਚ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਵਿਸਥਾਰ ਵਿੱਚ ਜਾਗਰੂਕ ਕੀਤਾ। ਭਾਰਤ ਵਿੱਚ ਤੰਬਾਕੂ ਦੀ ਵਰਤੋਂ ਨਾਲ ਮਰਨ ਵਾਲਿਆਂ ਦੀ ਸੰਖਿਆ 3100 ਪ੍ਰਤੀ ਸਾਲ ਲਗਭਗ ਹੋ ਚੁੱਕੀ ਹੈ, ਭਾਵੇਂ ਇਸ ਦੀ ਰੋਕਥਾਮ ਦੇ ਲਈ ਸਰਕਾਰ ਨੇ ਕਾਨੂੰਨ ਬਣਾਇਆ ਹੋਇਆ ਹੈ, ਜਿਸ ਵਿੱਚ ਸਜ਼ਾ ਅਤੇ ਜੁਰਮਾਨਾ ਵੀ ਰੱਖਿਆ ਗਿਆ ਹੈ ਫਿਰ ਵੀ ਇਸ ਦੀ ਵਰਤੋਂ ਹੋ ਰਹੀ ਹੈ। ਜਗਦੀਪ ਪਾਲ ਸਿੰਘ ਨੇ ਦੂਸਰੇ ਦਿਨ ਤੰਬਾਕੂਨੋਸ਼ੀ ਤੇ ਭਾਸ਼ਣ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਕ੍ਰਮਵਾਰ 12 ਅਤੇ 35 ਵਲੰਟੀਅਰ ਨੇ ਭਾਗ ਲਿਆ। ਇਸ ਵਿੱਚ 6ਵੀਂ ਤੋਂ 8ਵੀਂ ਤੱਕ ਅਤੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੇ ਦੋ ਗਰੁੱਪ ਬਣਾਏ ਗਏ। ਇਸ ਸਮਾਗਮ ਦੇ ਇਨਾਮ ਵੰਡ ਸਮਾਰੋਹ ਵਿੱਚ ਡਾ: ਤਰੁਨ ਪਾਲ ਸੋਢੀ, ਜ਼ਿਲ•ਾ ਟੀ.ਬੀ. ਅਫ਼ਸਰ, ਅਤੇ ਮਨਿੰਦਰ ਕੌਰ, ਜ਼ਿਲ•ਾ ਮੀਡੀਆ ਅਫ਼ਸਰ ਸ਼ਾਮਲ ਹੋਏ।ਜਗਦੀਪ ਪਾਲ ਸਿੰਘ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਭਾਰਤ ਦੇ ਵੱਖ ਵੱਖ ਸੂਬਿਆ ਵਿੱਚ ਇਸ ਦੀ ਵਰਤੋਂ ਵੱਧ ਰਹੀ ਹੈ । ਚੀਨ, ਅਮਰੀਕਾ ਤੋਂ ਬਾਅਦ ਭਾਰਤ ਦਾ ਤੀਸਰਾ ਨੰਬਰ ਹੈ। ਸਰਕਾਰ ਵੱਲੋਂ ਇਸ ਦੀ ਰੋਕਥਾਮ ਲਈ ਆਪਣੇ ਬਜਟ ਵਿੱਚ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ ।ਇੱਕ ਸਰਵੇ ਦੇ ਅਨੁਸਾਰ 38% ਹਿੱਸਾ ਤੰਬਾਕੂ ਦੀ ਵਰਤੋਂ, 16% ਹਿੱਸਾ ਸ਼ਰਾਬ, 20% ਹਿੱਸਾ ਗੁਟਕਾ, ਪਾਨ ਅਤੇ ਚੁਟਕੀ ਦੀ ਵਰਤੋਂ ਕਰਦਾ ਹੈ।ਇਸ ਦੀ ਵਰਤੋਂ 10 ਤੋਂ 15 ਸਾਲ ਦੀ ਉਮਰ ਵਿੱਚ ਸ਼ੁਰੂ ਹੋ ਜਾਂਦੀ ਹੈ।ਇੱਕ ਸਿਗਰਟ ਪੀਣ ਨਾਲ 8 ਮਿੰਟ ਉਮਰ ਘੱਟ ਜਾਂਦੀ ਹੈ।ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ। ਔਰਤ ਦੀ ਕੁੱਖ ਵਿੱਚ ਹਰ ਸਾਲ 25 ਲੱਖ ਅਜਿਹੇ ਬੱਚੇ ਪੈਦਾ ਹੋ ਰਹੇ ਹਨ ਜੋ ਅਪਾਹਜ ਹਨ। ਇਸ ਲਈ ਵਿਸ਼ਵ ਵਿੱਚ 31 ਮਈ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ। ਸਮਾਗਮ ਵਿੱਚ 130 ਵਲੰਟੀਅਰਜ਼ ਸ਼ਾਮਲ ਹੋਵੇ। 6ਵੀਂ ਤੋਂ 8ਵੀਂ ਤੱਕ ਕ੍ਰਮਵਾਰ ਅਕਾਸ਼ਦੀਪ, ਅਨਮੋਲ ਅਤੇ ਵਿਸ਼ਾਲ ਤੇ +2 ਤੱਕ ਜਗਦੀਪ ਸ਼ਰਮਾ, ਨਵਜੋਤ ਬਗੰੜ, ਮੋਹਿਤ ਅਤੇ ਸੂਰਜ ਨੇ 30 ਚਾਰਟ ਮੇਕਿੰਗ ਵਿੱਚ, ਗੌਰਵ ਪਾਲ, ਸੁਖਬੀਰ ਸਿੰਘ ਅਤੇ ਵਿਨੈ ਕੁਮਾਰ ਨੇ ਭਾਸ਼ਣ ਪ੍ਰਤੀਯੋਗਤਾ ਵਿੱਚ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਜੱਜਾਂ ਦੀ ਭੂਮਿਕਾ ਕ੍ਰਮਵਾਰ ਲੈਕਚਰਾਰ ਕਮਲੇਸ਼ ਰਾਣੀ, ਸੁਰਿੰਦਰ ਕੌਰ, ਸਤਪਾਲ ਸਿੰਘ ਅਤੇ ਯੋਗਰਾਜ ਸਿੰਘ ਅਤੇ ਰਜੇਸ ਮਹਿਤਾ ਲੈਕਚਰਾਰ ਅਰਵਿੰਦ ਧਵਨ ਨੇ ਵੀ ਤੰਬਾਕੂਨੋਸ਼ੀ ਬਾਰੇ ਜਾਗਰੂਕ ਕੀਤਾ, ਅੰਤ ਵਿੱਚ ਵਲੰਟੀਅਰ ਨੂੰ ਤੰਬਾਕੂ ਦਾ ਸੇਵਨ ਨਾ ਕਰਨ ਅਤੇ ਜੇ ਕੋਈ ਇਸ ਦੀ ਵਰਤੋਂ ਤੁਹਾਡੇ ਸਾਹਮਣੇ ਕਰਦਾ ਹੈ ਤਾਂ ਉਸ ਨੂੰ ਸਮਝਾ ਕੇ ਇਸ ਵਰਤੋਂ ਨਾਲ ਹੋਣ ਵਾਲੀਆ ਬਿਮਾਰੀਆਂ ਬਾਰੇ ਜਾਗਰੂਕ ਕਰਵਾਇਆ।