Ferozepur News

ਤਰਸੇਮ ਲਾਲ 2021 ਤੋਂ ਇਨਸਾਫ ਲਈ ਆਪ ਹੀ ਮੋਬਾਈਲ ਚੋਰ ਫੜਾ ਕੇ, ਆਪ ਹੀ ਪੁਲਿਸ ਦੇ ਚੱਕਰਾਂ ਵਿਚ

ਇਨਸਾਫ ਲਈ ਲਾ ਰਿਹਾ ਗੁਹਾਰ

ਤਰਸੇਮ ਲਾਲ 2021 ਤੋਂ ਇਨਸਾਫ ਲਈ ਆਪ ਹੀ ਮੋਬਾਈਲ ਚੋਰ ਫੜਾ ਕੇ, ਆਪ ਹੀ ਪੁਲਿਸ ਦੇ ਚੱਕਰਾਂ ਵਿਚ

ਤਰਸੇਮ ਲਾਲ 2021 ਤੋਂ ਇਨਸਾਫ ਲਈ ਆਪ ਹੀ ਮੋਬਾਈਲ ਚੋਰ ਫੜਾ ਕੇ, ਆਪ ਹੀ ਪੁਲਿਸ ਦੇ ਚੱਕਰਾਂ ਵਿਚ

ਇਨਸਾਫ ਲਈ ਲਾ ਰਿਹਾ ਗੁਹਾਰ

ਫ਼ਿਰੋਜਪੁਰ, ਮਈ 30, 2024: ਫਿਰੋਜ਼ਪੁਰ ‘ਚ ਇਕ ਅਜਿਹਾ ਮਾਮਲਾ ਸਾਮਣੇ ਆਇਆ ਹੈ ਜਿਸਨੇ ਪੁਲਿਸ ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ ।ਅੱਜ ਫਿਰੋਜ਼ਪੁਰ ਦੇ ਪ੍ਰੈੱਸ ਕਲੱਬ ਵਿੱਚ ਤਰਸੇਮ ਲਾਲ ਨਾਮਕ ਇੱਕ ਵਿਅਕਤੀ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਜਾਣਕਾਰੀ ਦਿੰਦਿਆਂ ਉਸਨੇ ਦਸਿਆ ਕਿ 2021  ਵਿਚ ਜ਼ੀਰਾ ਵਿਖੇ ਉਸ ਕੋਲੋਂ  ਚੋਰਾਂ ਨੇ ਮੋਬਾਈਲ ਫੋਨ ਖੋਹ ਲਿਆ ਸੀ , ਅਤੇ ਬੜੀ ਮਿਹਨਤ ਨਾਲ ਉਸਨੇ  ਚੋਰਾਂ ਦਾ ਪਿੱਛਾ ਕਰ ਚੋਰਾਂ  ਨੂੰ ਕਾਬੂ ਕਰ ਪੁਲਿਸ ( ਏ ਐਸ ਆਈ ਅੰਗਰੇਜ਼ ਸਿਘ) ਹਵਾਲੇ ਕੀਤਾ  ਅਤੇ ਵੀਡੀਓ ਵੀ ਬਣਾਈ ਪਰ ਉਲਟਾ ਪੁਲਿਸ ਨੇ ਉਸ (ਤਰਸੇਮ )ਨੂੰ  ਹੀ ਭੰਬਲਭੂਸੇ ਚ ਪਾ ਦਿੱਤਾ।

ਤਰਸੇਮ ਲਾਲ ਦੇ ਕਹਿਣ ਮੁਤਾਬਿਕ  ਏ ਐਸ ਆਈ ਅੰਗਰੇਜ਼ ਸਿਘ ਨੇ ਚੋਰਾਂ ਦੀ ਮੌਕੇ ਤੇ ਗਿਰਫਤਾਰੀ ਨਹੀਂ ਪਾਈ ਅਤੇ ਮੇਰੇ ਵਾਰ  ਵਾਰ ਪੁੱਛਣ ਤੇ ਅਤੇ ਆਪਣਾ ਮੋਬਾਈਲ ਵਾਪਿਸ ਮੰਗਣ ਤੇ ਮੇਨੂ ਸਵੇਰੇ ਆਉਣ ਨੂੰ ਕਿਹਾ ।ਅਗਲੀ ਸਵੇਰੇ ਜਦ ਮੈਂ  ਥਾਣੇ ਗਿਆ  ਤਾਂ ਏ ਐਸ ਆਈ ਅੰਗਰੇਜ਼ ਸਿੰਘ ਨੇ ਇਕ ਦਰਖਾਸਤ ਪਹਿਲਾਂ ਹੀ ਲਿਖਵਾ ਰੱਖੀ ਸੀ ਜਿਸ ਪਰ ਇਹ ਲਿਖਿਆ ਗਿਆ ਸੀ ਕਿ ਦੋ ਆਦਮੀ ਮੇਰਾ ਮੋਬਾਇਲ ਖੋਹ ਕੇ ਫਰਾਰ ਹੋ ਗਏ ਹਨ ਪਰ ਗ੍ਰਿਫਤਾਰੀ ਅਜੇ ਬਾਕੀ ਹੈ, ਜਦੋ ਕਿ ਮੈਂ ਖੋਹ ਕਰਨ ਵਾਲੇ ਆਦਮੀ ਮੌਕੇ ਪਰ ਫੜ ਦਿੱਤੇ ਸਨ, ਇਸ ਬਾਰੇ ਜਦੋ ਮੈ ਅੰਗਰੇਜ਼ ਸਿੰਘ ਨੂੰ ਕਿਹਾ ਕਿ ਇਹ ਤਾਂ ਗਲਤ ਹੈ ਤੇ ਅੰਗਰੇਜ਼ ਸਿਘ ਕਹਿਣ ਲੱਗਾ ਕੇ ਤੈਨੂੰ ਤੇਰਾ ਮੋਬਾਇਲ ਮਿਲ ਜਾਵੇਗਾ ਤੂੰ ਸਾਨੂੰ ਆਪਣਾ ਕੰਮ ਕਰਨ ਦੇ ਤੈ ਨਾਲ ਹੀ ਅੰਗਰੇਜ਼ ਸਿੰਘ ਨੇ ਮੈਨੂੰ  ਮਾਲ ਖਾਨੇ ਵਿਚੋ ਚੋਰੀ ਕੀਤਾ ਮੋਬਾਈਲ  ਹੱਥ ਫੜਾ ਦਿੱਤਾ ਜੋ ਕਿਸੇ ਦਾ ਸੀ ਅਤੇ  ਉਸ ਵਿਅਕਤੀ ਨੇ ਆਪਣਾ ਫੋਨ ਪਛਾਣ ਲਿਆ ਅਤੇ ਤਲਵੰਡੀ ਭਾਈ ਥਾਣੇ ਵਿੱਚ ਉਸਦੇ ਖਿਲਾਫ਼ ਦਰਖਾਸਤ ਦੇ ਦਿੱਤੀ ।

ਕੁਝ ਸਮਾਂ ਬਾਦ ਇਕ ਦਿਨ ਪੁਲਿਸ ਥਾਨਾ ਤਲਵੰਡੀਭਾਈ ਤੋ ਏ ਐਸ ਆਈ ਮੇਜਰ ਸਿੰਘ ਦਾ ਮੈਨੂੰ ਫੋਨ ਆਇਆ ਕਿ ਜੋ ਤੇਰੇ ਪਾਸ ਮੋਬਾਇਲ ਹੈ ਉਹ ਚੋਰੀ ਦਾ ਹੈ ਤੇ ਤੂੰ ਥਾਨੇ ਆ ਜਾ ਜਿਸ ਤੇ ਮੈ ਜੀਰਾ ਥਾਨਾ ਵਾਲੀ ਸਾਰੀ ਉਕਤ ਵਾਰਦਾਤ ਏ ਐਸ ਆਈ ਮੇਜਰ ਸਿੰਘ ਨੂੰ ਫੋਨ ਪਰ ਹੀ ਦਸ ਦਿੱਤੀ ਜਿਸ ਤੇ ਮੈਨੂੰ ਏ ਐਸ ਆਈ ਮੇਜਰ ਸਿੰਘ ਨੇ ਤਲਵੰਡੀ ਭਾਈ ਥਾਨਾ ਵਿਖੇ ਹਾਜਰ ਹੋ ਕੇ ਫੋਨ ਜਮਾਂ ਕਰਾਉਣ ਲਈ ਕਿਹਾ ਜਿਸ ਤੇ ਮੈ ਫੋਨ ਜਮਾਂ ਕਰਾਉਣ ਲਈ  ਜਦੋ ਏ ਐਸ ਆਈ ਮੇਜਰ ਸਿੰਘ ਪਾਸ ਪੁਲਿਸ ਥਾਨਾ ਤਲਵੰਡੀਭਾਈ ਵਿਖੇ ਗਿਆ ਤਾਂ ਏ ਐਸ ਆਈ ਮੇਜਰ ਸਿੰਘ ਨੇ ਬਿਨਾਂ ਮੇਰੀ ਕੋਈ ਗੱਲ ਸੁਣੇ ਮੇਰੀ ਕੁਟ ਮਾਰ ਕਰਨੀ ਸੁਰੂ ਕਰ ਦਿੱਤੀ ਅਤੇ ਮੇਰੇ ਨਾਲ ਅਨਮਨੁੱਖੀ ਤਸੱਤਦ ਕੀਤਾ ।  ਜਦ ਤਰਸੇਮ ਸਿੰਘ ਵਲੋਂ  ਇਸ ਬਾਰੇ ਜੀਰਾ ਦੇ ਏ ਐਸ ਆਈ ਨਾਲ ਗੱਲਬਾਤ ਕੀਤੀ ਤਾਂ ਇਸ ਮਾਮਲੇ ਨੂੰ ਦਬਾਉਣ ਲਈ ਉਸਨੂੰ ਪੈਸਿਆਂ ਦਾ ਲਾਲਚ ਦਿੱਤਾ ਗਿਆ ਪਰ ਉਸਨੇ ਪੈਸੇ ਨਹੀਂ ਲਏ।
ਇਸ ਪੂਰੇ ਮਾਮਲੇ ਨੂੰ ਲੈ ਕੇ ਉਹ ਕਈ ਵਾਰ ਪੁਲਿਸ ਦੇ ਉੱਚ ਅਧਿਕਾਰੀਆਂ ਅੱਗੇ ਗੁਹਾਰ ਲਗਾ ਚੁੱਕਾ ਹੈ। ਕਿ ਉਸਨੂੰ ਇਨਸਾਫ਼ ਦਿੱਤਾ ਜਾਵੇ ਅਤੇ ਉਕਤ ਪੁਲਿਸ ਅਧਿਕਾਰੀਆਂ ਖਿਲਾਫ ਉਸ ਨਾਲ ਧੱਕੇਸ਼ਾਹੀ ਕਰਨ ਦੇ ਸੰਬੰਧ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ,  ਪਰ  ਅਜੇ ਤਕ ਉਸਨੂੰ ਕੋਈ ਇਨਸਾਫ਼ ਨਹੀਂ ਮਿਲ ਪਾਇਆ ।

Related Articles

Leave a Reply

Your email address will not be published. Required fields are marked *

Back to top button