ਤਮ ਸਿੰਘ ਖਾਲਸਾ ਮਾਛੀਵਾੜਾ ਸਰਕਲ ਪ੍ਰਧਾਨ ਸਦਰ ਫਿਰੋਜ਼ਪੁਰ ਤੇ ਕਾਤਲਾਨਾਂ ਹਮਲੇ ਦੀ ਨਿਖੇਧੀ -ਭੁੱਲਰ
ਪ੍ਰੀਤਮ ਸਿੰਘ ਖਾਲਸਾ ਮਾਛੀਵਾੜਾ ਸਰਕਲ ਪ੍ਰਧਾਨ ਸਦਰ ਫਿਰੋਜ਼ਪੁਰ ਤੇ ਕਾਤਲਾਨਾਂ ਹਮਲੇ ਦੀ ਨਿਖੇਧੀ,:-ਭੁੱਲਰ
ਫਿਰੋਜ਼ਪੁਰ ਅਕਤੂਬਰ, 19 2021( ) ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਜ਼ਿਲ੍ਹਾ ਫਿਰੋਜ਼ਪੁਰ ਦੀ ਹਗਾਮੀ ਮੀਟਿੰਗ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਵਲੋਂ ਪਾਰਟੀ ਦੇ ਦਫ਼ਤਰ ਫਿਰੋਜ਼ਪੁਰ ਕੈਟ ਵਿੱਚ ਕੀਤੀ ਗਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਲ ਸਦਰ ਫਿਰੋਜ਼ਪੁਰ ਦੇ ਪ੍ਰਧਾਨ ਪ੍ਰੀਤਮ ਸਿੰਘ ਖਾਲਸਾ ਮਾਛੀਵਾੜਾ ਦੇ ਉਪਰ ਕਾਤਲਾਨਾਂ ਹਮਲਾ ਕਰਨ ਦੀ ਨਿਖੇਧੀ ਕੀਤੀ ਗਈ ।ਗਲਤ ਅਨਸਰਾਂ ਵੱਲੋਂ ਸ਼ਰੇਆਮ ਦੁਕਾਨ ਅੱਗੇ ਖਲੋ ਕੇ ਪਰੀਤਮ ਸਿੰਘ ਨੂੰ ਗੋਲੀਆਂ ਮਾਰੀਆਂ ਗਈਆਂ ਦੁਕਾਨ ਅੱਗੇ ਸ਼ੀਸ਼ਾ ਲੱਗਾ ਹੋਣ ਕਾਰਨ ਗੋਲੀ ਸ਼ੀਸ਼ਾ ਤੋੜਦੀ ਹੋਈ ਉਹਨਾਂ ਦੀ ਕੁਰਸੀ ਨੂੰ ਚੀਰਦੀ ਹੋਈ ਪਾਰ ਹੋ ਗਈ ਅਤੇ ਪ੍ਰੀਤਮ ਸਿੰਘ ਮਾਛੀਵਾੜਾ ਵਾਲ ਵਾਲ ਬਚ ਗਏ ।
ਜ਼ਿਲ੍ਹਾ ਫਿਰੋਜ਼ਪੁਰ ਵਿੱਚ ਵਾਰਦਾਤਾਂ ਖਾਸ ਕਰਕੇ ਹਲਕਾ ਫਿਰੋਜ਼ਪੁਰ ਸ਼ਹਿਰੀ ਵਿੱਚ ਸ਼ਰੇਆਮ ਇਤਨੀਆਂ ਵਧ ਗਈਆਂ ਹਨ ਇੰਜ ਲਗਦਾ ਜਿਵੇਂ ਇਹਨਾਂ ਵਾਰਦਾਤਾਂ ਪਿਛੇ ਸਿਆਸੀ ਸ਼ਹਿ ਹੈ ਕਿਉਂ ਕਿ ਸਿਆਸੀ ਲੋਕ ਬੱਚਿਆਂ ਤੋ ਗ਼ਲਤ ਕੰਮ ਕਰਵਾ ਕੇ ਫਿਰ ਉਹਨਾਂ ਨੂੰ ਗੈਂਗਸਟਰ ਬਣਾ ਕੇ ਮਰਵਾ ਦਿੰਦੇ ਹਨ ਜਿਸ ਤਰ੍ਹਾਂ ਜੈਪਾਲ ਸਿੰਘ ਭੁੱਲਰ ਨੂੰ ਮਰਵਾ ਦਿੱਤਾ ਗਿਆ ।ਸਾਡਾ ਪ੍ਰਸ਼ਾਸਨ ਇਹਨਾਂ ਲੀਡਰਾਂ ਦੀਆਂ ਕਠਪੁਤਲੀਆਂ ਬਣ ਚੁੱਕਾ ਹੈ। ਫਿਰੋਜ਼ਪੁਰ ਦੇ ਥਾਣਿਆਂ ਦੀ ਨਫਰੀ ਵਧਾਉਣ ਦੀ ਜਗਾਹ ਲੀਡਰਾਂ ਦੀ ਨਫਰੀ ਵਧਾਈ ਹੋਈ ਹੈ ਜਿਸ ਕਾਰਨ ਥਾਣਿਆਂ ਵਿੱਚ ਗਲਤ ਅਨਸਰਾਂ ਨੂੰ ਫੜਣ ਵਾਸਤੇ ਪੁਲੀਸ ਕੋਲ਼ ਮੁਲਾਜ਼ਮ ਨਹੀਂ ਹੈ।ਜਦੋ ਪੁਲੀਸ ਮੁਲਾਜਮ ਕੋਈ ਗਲਤ ਅਨਸਰਾਂ ਨੂੰ ਫੜਦੀ ਹੈ ਤਾਂ ਉਸੇ ਵਕਤ ਲੀਡਰਾਂ ਦੇ ਫੋਨ ਆ ਜਾਦੇ ਹਨ ਅਤੇ ਉਹਨਾਂ ਨੂੰ ਛੱਡਣਾ ਪੈਦਾ ਹੋ ।
ਅਸੀਂ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਵਲੋਂ ਸੀ ਐਮ ਚਰਨਜੀਤ ਸਿੰਘ ਚੰਨੀ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਲੀਡਰਾਂ ਨੂੰ ਨੱਥ ਪਾਈ ਜਾਵੇ। ਕਿਤੇ ਇਹ ਨਾ ਹੋਵੇ ਕਿ ਲੋਕਾਂ ਨੂੰ ਇਹਨਾਂ ਲੀਡਰਾਂ ਨੂੰ ਸਬਕ ਸਿਖਾਉਣ ਪਵੇ। ਅਸੀਂ ਸਮੂਹ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਤੋਂ ਮੰਗ ਕਰਦੇ ਹਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ ਤੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ।
ਇਸ ਸਮੇਂ ਹਾਜ਼ਰ ਤੇਜਿੰਦਰ ਸਿੰਘ ਦਿਉਲ, ਜਤਿੰਦਰ ਸਿੰਘ ਥਿੰਦ, ਜਗਜੀਤ ਸਿੰਘ, ਪ੍ਰੀਤਮ ਸਿੰਘ, , ਗੁਰਵਿੰਦਰ ਸਿੰਘ ਮਹਾਲਮ, ਗੁਰਜੀਤ ਸਿੰਘ, ਅਵਤਾਰ ਸਿੰਘ ਖਾਲਸਾ, ਅਜੀਤ ਸਿੰਘ ਰਾਣਾ, , ਜਸਵੰਤ ਸਿੰਘ ਆਦਿ ਨੇ ਵੀ ਇਸ ਘਟਨਾ ਦੀ ਨਿਖੇਦੀ ਕੀਤੀ ।