ਡੀ.ਸੀ ਦਫਤਰ ਵਿਖੇ ਰੁਜ਼ਗਾਰ ਸੈਲ ਦੀ ਸਥਾਪਨਾ ਹੋਵੇਗੀ— ਖਰਬੰਦਾ
ਫਿਰੋਜ਼ਪੁਰ 10 ਮਾਰਚ (ਏ. ਸੀ.ਚਾਵਲਾ) ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਜਿਲ•ੇ ਦੇ ਸਮੂਹ ਬੈਂਕਰਜ਼ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਸ਼ੁਰੂ ਕਰਨ ਲਈ ਦਿੱਤੇ ਜਾ ਰਹੇ ਕਰਜ਼ਿਆਂ ਦੀ ਸਮੀਖਿਆ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਖਰਬੰਦਾ ਨੇ ਬੈਂਕਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੇਰੁਜ਼ਗਾਰਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਪਹਿਲ ਦੇ ਆਧਾਰ ਤੇ ਕਰਜ਼ੇ ਮੁਹੱਈਆ ਕਰਵਾਏ ਜਾਣ ਤੇ ਇਸ ਕੰਮ ਵਿਚ ਅਣਗਹਿਲੀ ਜਾਂ ਦੇਰੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਇਨ•ਾਂ ਕਰਜ਼ਿਆਂ ਸਬੰਧੀ ਸਮੀਖਿਆ ਹੁਣ ਬਲਾਕ ਪੱਧਰ ਤੇ ਬੀ.ਡੀ.ਪੀ.ਓਜ਼ ਵੱਲੋਂ ਬਲਾਕ ਦੇ ਬੈਕ ਅਧਿਕਾਰੀਆਂ ਨਾਲ ਕੀਤੀ ਜਾਵੇਗੀ ਤੇ ਇਸ ਉਪਰੰਤ ਉਨ•ਾਂ ਨੂੰ ਰਿਪੋਰਟ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੰਮ ਦੀ ਜਿਲ•ਾ ਪੱਧਰ ਤੇ ਸਮੀਖਿਆ ਲਈ ਉਨ•ਾਂ ਦੇ ਦਫਤਰ ਵਿਖੇ ਇਕ ਰੋਜ਼ਗਾਰ ਸੈਲ ਸਥਾਪਿਤ ਕੀਤਾ ਜਾਵੇਗਾ ਜਿਸਨੂੰ ਸ੍ਰੀ ਰਾਜਿੰਦਰ ਕਟਾਰੀਆ ਸਹਾਇਕ ਡਾਇਰੈਕਟਰ ਮੱਛੀ ਪਾਲਨ ਅਤੇ ਸ੍ਰੀ.ਵੀਰਪ੍ਰਤਾਪ ਸਿੰਘ ਗਿੱਲ ਡੇਅਰੀ ਵਿਭਾਗ ਕੋਆਰਡੀਨੇਟ ਕਰਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੇਰੁਜ਼ਗਾਰਾਂ ਨੂੰ ਬੈਕ ਕਰਜ਼ਿਆਂ ਦੇ ਰੀਵਿਊ ਸਬੰਧੀ 20 ਮਾਰਚ ਨੂੰ ਬਲਾਕ ਗੁਰੂਹਰਸਹਾਏ ਅਤੇ ਮਮਦੋਟ ਦੇ ਬੀ.ਡੀ.ਪੀ.ਓ ਦਫਤਰ ਵਿਖੇ, 24 ਮਾਰਚ ਨੂੰ ਬਲਾਕ ਫਿਰੋਜ਼ਪੁਰ ਅਤੇ ਘੱਲ ਖੁਰਦ ਦੇ ਬੀ.ਡੀ.ਪੀ.ਓ ਦਫਤਰ ਵਿਖੇ ਅਤੇ 25 ਮਾਰਚ ਨੂੰ ਬਲਾਕ ਜੀਰਾ ਅਤੇ ਮਖੂ ਦੇ ਬੀ.ਡੀ.ਪੀ.ਓ ਦਫਤਰ ਵਿਖੇ ਮੀਟਿੰਗਾਂ ਕੀਤੀਆ ਜਾਣਗੀਆਂ। ਇਸ ਮੌਕੇ ਸ੍ਰੀਮਤੀ ਨੀਲਮਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜ਼ਪੁਰ, ਸ੍ਰ.ਜਸਪਾਲ ਸਿੰਘ ਐਸ.ਡੀ.ਐਮ ਗੁਰੂਹਰਸਹਾਏ, ਮਿਸ ਜਸਲੀਨ ਕੋਰ ਸਹਾਇਕ ਕਮਿਸ਼ਨਰ (ਜਨ:), ਸ੍ਰੀ.ਜੇ.ਐਸ ਧਾਲੀਵਾਲ ਐਲ.ਡੀ.ਐਮ, ਸ੍ਰੀ.ਵੀਰਪ੍ਰਤਾਪ ਸਿੰਘ ਗਿੱਲ ਡੇਅਰੀ ਵਿਭਾਗ, ਸ੍ਰੀ ਰਾਜਿੰਦਰ ਕਟਾਰੀਆ ਸਹਾਇਕ ਡਾਇਰੈਕਟਰ ਮੱਛੀ ਪਾਲਨ ਤੋ ਇਲਾਵਾ ਸਾਰੇ ਬਲਾਕਾਂ ਦੇ ਬੀ.ਡੀ.ਓਜ਼ ਅਤੇ ਬੈਂਕ ਅਧਿਕਾਰੀ ਹਾਜਰ ਸਨ।