ਡੀ.ਪੀ.ਆਈ. ਸੈਕੰਡਰੀ ਦੇ ਦਫ਼ਤਰ ਦੀ ਮੱਠੀ ਕਾਰਗੁਜਾਰੀ ਕਾਰਨ ਅਧਿਆਪਕ ਨਿਰਾਸ਼ਾ ਦੇ ਆਲਮ 'ਚ
ਐਸੋਸੀਏੇਸ਼ਨ ਫਾਰ ਇੰਗਲਿਸ਼ ਟੀਚਿੰਗ ਪੰਜਾਬ ਦੀ ਸਿੱਖਿਆ ਵਿਭਾਗ ਨਾਲ ਮੀਟਿੰਗ
– ਡੀ.ਪੀ.ਆਈ. ਸੈਕੰਡਰੀ ਦੇ ਦਫ਼ਤਰ ਦੀ ਮੱਠੀ ਕਾਰਗੁਜਾਰੀ ਕਾਰਨ ਅਧਿਆਪਕ ਨਿਰਾਸ਼ਾ ਦੇ ਆਲਮ 'ਚ
– ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਵਿਚ ਹੀ ਮਸਲੇ ਦਾ ਹੱਲ ਸੰਭਵ
– ਅੰਗਰੇਜੀ ਵਿਸ਼ੇ ਦੀਆਂ ਤਰੱਕੀਆਂ ਦੇ ਮਸਲੇ ਦਾ ਹੱਲ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ 'ਚ ਹੀ ਸੰਭਵ
– ਸਿੱਖਿਆ ਅਧਿਕਾਰੀਆਂ ਵਲੋਂ ਰੂਲਜ਼ ਦੀ ਅਣਹੋਂਦ ਦਾ ਰੇੜਕਾ ਜਾਰੀ
ਗੁਰੂਹਰਸਹਾਏ, 15 ਜੁਲਾਈ (ਪਰਮਪਾਲ ਗੁਲਾਟੀ)- ਐਸੋਸੀਏਸ਼ਨ ਫਾਰ ਇੰਗਲਿਸ਼ ਟੀਚਿੰਗ ਪੰਜਾਬ ਦੁਆਰਾ ਰਾਜ ਦੇ 6432 ਸਰਕਾਰੀ ਸਕੂਲਾਂ ਵਿਚ ਅੰਗਰੇਜੀ ਦੀ ਪੁਖਤਾ ਪੜ•ਾਈ ਲਈ ਕੀਤੀ ਜਾ ਰਹੀ ਜੱਦੋ ਜਹਿਦ ਦੇ ਤਹਿਤ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਐਮ.ਐਲ.ਏ, ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਜਿਸ ਵਿਚ ਪੁਖਤਾ ਪੜ•ਾਈ ਦੀ ਘਾਟ ਕਾਰਨ ਅੰਗਰੇਜੀ ਦਾ ਵਿਸ਼ਾ ਪੰਜਾਬੀ ਨੌਜਵਾਨਾਂ ਵਾਸਤੇ ਹਊਆ ਬਣਿਆ ਹੋਇਆ ਹੈ। ਜਿਸ ਕਾਰਨ ਅੰਗਰੇਜੀ ਵਿਸ਼ੇ ਵਿਚੋਂ ਫੇਲ• ਹੋਣ ਦੇ ਡਰੋਂ ਪੜ•ਾਈ ਅੱਧ ਵਿਚਾਲੇ ਛੱਡ ਤੁਰਦੇ ਹਨ ਅਤੇ ਵੱਖ ਵੱਖ ਨੌਕਰੀਆਂ ਦੇ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਨ ਤੋਂ ਅਸਫ਼ਲ ਰਹਿੰਦੇ ਹਨ। ਇਸ ਵਿਸ਼ੇ ਤੇ ਗੰਭੀਰ ਚਿੰਤਾਂ ਦਾ ਪ੍ਰਗਟਾਵਾ ਕਰਦਿਆ ਐਸੋਸੀਏਸ਼ਨ ਵਲੋਂ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਘੱਟੋਂ-ਘੱਟ ਇਕ ਅੰਗਰੇਜੀ ਅਧਿਆਪਕ ਦੇਣ ਦੇ ਨਾਲ-ਨਾਲ ਵਿਭਾਗ ਵਿਚ ਪਿਛਲੇ 16 ਸਾਲਾਂ ਤੋਂ ਸੇਵਾ ਨਿਭਾਅ ਰਹੇ ਉਚੱ ਸਿੱਖਿਆ ਯਾਫਤਾ 400 ਈ.ਟੀ.ਟੀ. ਅਧਿਆਪਕਾਂ ਨੂੰ ਅੰਗਰੇਜੀ ਮਾਸਟਰ ਕਾਡਰ ਵਿਚ ਤਰੱਕੀਆਂ ਦੇਣ ਲਈ ਮੰਗ ਕੀਤੀ ਜਾ ਰਹੀ ਹੈ, ਜਿਸ ਨਾਲ ਸਰਕਾਰੀ ਖਜਾਨੇ 'ਤੇ ਕੋਈ ਵਾਧੂ ਭਾਰ ਨਹੀਂ ਪਵੇਗਾ। ਇਸ ਤੋਂ ਇਲਾਵਾ ਇਸ ਸਬੰਧੀ ਮਾਨਯੋਗ ਹਾਈਕੋਰਟ ਵਲੋਂ ਵੀ 400 ਦੇ ਕਰੀਬ ਈ.ਟੀ.ਟੀ. ਅਧਿਆਪਕਾਂ ਨੂੰ ਅੰੰਗਰੇਜੀ ਵਿਸ਼ੇ ਦੇ ਮਾਸਟਰ ਕਾਡਰ ਵਿਚ ਤਰੱਕੀਆ ਦੇਣ ਦਾ ਵੀ ਦਬਾਅ ਬਣਾਇਆ ਹੋਇਆ ਹੈ। ਸਿੱਖਿਆ ਮੰਤਰੀ ਮੈਡਮ ਅਰੁਣਾ ਚੌਧਰੀ ਦੁਆਰਾ ਅੰਗਰੇਜੀ ਵਿਸ਼ੇ ਵਿਚ ਨਿੱਜੀ ਦਿਲਚਸਪੀ ਕਾਰਨ ਡੀ.ਪੀ.ਆਈ. ਸੈਕੰਡਰੀ ਵਲੋਂ ਐਸੋਸੀਏਸ਼ਨ ਨੂੰ ਪੈਨਲ ਮੀਟਿੰਗ ਵਾਸਤੇ ਸੱਦਾ ਭੇਜਿਆ ਗਿਆ।
ਐਸੋਸੀਏਸ਼ਨ ਦੇ ਕਨਵੀਨਰ ਕੁਸ਼ਲ ਸਿੰਘੀ ਨੇ ਪ੍ਰੈਸੱ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਸੱਦੇ ਦੇ ਅੰਤਰਗਤ 22 ਜਿਲਿ•ਆ ਦੇ ਪ੍ਰਤੀਨਿਧਾਂ ਦੁਆਰਾ ਵੱਖ-ਵੱਖ ਵਫ਼ਦਾਂ ਵਿਚ ਸਿੱਖਿਆ ਸਕੱਤਰ, ਡੀ.ਪੀ.ਆਈ. ਸੈਕੰਡਰੀ ਅਤੇ ਡੀ.ਪੀ.ਆਈ. ਪ੍ਰਾਇਮਰੀ ਨੂੰ ਇਸ ਅਹਿਮ ਮਸਲੇ ਤੋਂ ਜਾਣੂ ਕਰਵਾਇਆ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੁਆਰਾ ਮਸਲੇ ਨੂੰ ਤੁਰੰਤ ਸਮਝਦਿਆ ਡੀ.ਪੀ.ਆਈ. ਸੈਕੰਡਰੀ ਨੂੰ ਅੰਗਰੇਜੀ ਵਿਸ਼ੇ ਦੀਆਂ ਤਰੱਕੀਆਂ ਵਿਚ ਹੋ ਰਹੀ ਬੇਲੋੜੀ ਦੇਰੀ ਦਾ ਕਾਰਨ ਦੱਸਣ ਲਈ ਨੋਟਿਸ ਜਾਰੀ ਕੀਤਾ। ਐਸੋਸੀਏਸ਼ਨ ਦੇ ਦੂਸਰੇ ਵਫ਼ਦ ਵਿਚ ਡੀ.ਪੀ.ਆਈ. ਸੈਕੰਡਰੀ ਦੇ ਦਫ਼ਤਰ ਪੈਨਲ ਮੀਟਿੰਗ ਦੌਰਾਨ ਅੰਗਰੇਜੀ ਵਿਸ਼ੇ ਨਾਲ ਸਬੰਧਤ ਕਲਾਸ-ਸੀ ਦੇ ਰੂਲਜ਼ ਸੋਧਣ ਬਾਰੇ ਕੀਤੀ ਜਾ ਰਹੀ ਦੇਰੀ ਤੇ ਭਾਰੀ ਰੋਸ ਪ੍ਰਗਟਾਇਆ ਗਿਆ। ਐਸੋਸੀਏਸ਼ਨ ਵਲੋਂ ਸਿੱਖਿਆ ਅਧਿਕਾਰੀਆਂ ਨੂੰ ਰੂਲਜ਼ ਸੋਧਣ ਦਾ ਰੇੜਕਾ ਖ਼ਤਮ ਕਰਨ ਵਿਚਾਰ-ਵਿਟਾਂਦਰਾ ਕੀਤਾ। ਇਸ ਸਬੰਧੀ ਉਹਨਾਂ ਦੁਆਰਾ ਸਿੱਖਿਆ ਮੰਤਰੀ ਨਾਲ ਜਲਦੀ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ। ਐਸੋਸੀਏਸ਼ਨ ਨੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਤੋਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਦੇ ਉਚੱ-ਅਧਿਕਾਰੀ ਇਸ ਮਸਲੇ ਦੇ ਹੱਲ ਲਈ ਰੂਲਜ਼ ਦੀ ਅਣਹੋਂਦ ਦਾ ਖੱਪਾ ਆਪਣੀਆ ਪ੍ਰਸ਼ਾਸ਼ਨਿਕ ਸ਼ਕਤੀਆਂ ਰਾਹੀਂ ਦਿਸ਼ਾ ਨਿਰਦੇਸ਼ਾ ਰਾਹੀਂ ਜਾਰੀ ਕਰਕੇ 400 ਈ.ਟੀ.ਟੀ. ਅਧਿਆਪਕਾਂ ਨੂੰ ਅੰਗਰੇਜੀ ਮਾਸਟਰ ਕਾਡਰ ਵਾਸਤੇ ਤਰੱਕੀਆਂ ਦਾ ਰਾਹ ਪੱਧਰਾ ਕਰਨ, ਕਿਉਂਕਿ ਮਾਨਯੋਗ ਹਾਈਕੋਰਟ ਦੁਆਰਾ ਲਗਾਏ ਗਏ ਸਟੇਅ ਕਾਰਨ ਦੂਸਰੇ ਵਿਸ਼ਿਆ ਦੀ ਤਰੱਕੀ ਨਹੀਂ ਹੋ ਸਕੀ। ਜਿਸ ਕਾਰਨ ਅਧਿਆਪਕ ਵਰਗ ਵਿਚ ਸਿੱਖਿਆ ਵਿਭਾਗ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ।
ਐਸੋਸੀਏਸ਼ਨ ਵਲੋਂ ਅਪੀਲ ਕਰਦਿਆਂ ਪੰਜਾਬ ਦੇ ਸਰਕਾਰੀ ਸਕੁਲਾਂ ਨੂੰ ਅਜੋਕੇ ਤਕਨਾਲੋਜੀ ਦੇ ਜ਼ਮਾਨੇ ਵਿਚ ਸਮੇਂ ਦਾ ਹਾਣੀ ਬਣਾਉਣ ਲਈ ਅੰਗਰੇਜੀ ਦੀ ਪ੍ਰਭਾਵਸ਼ਾਲੀ ਪੜ•ਾਈ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।