Ferozepur News

ਡੀ ਟੀ ਐੱਫ ਪੰਜਾਬ ਵੱਲੋਂ ਫਰਵਰੀ ਮਹੀਨੇ ਦੀ ਤਨਖਾਹ ਈ ਹਸਤਾਖਰਾਂ ਹੇਠ ਜਾਰੀ ਕੀਤੇ ਜਾਣ ਦੀ ਮੰਗ 

ਫਰਵਰੀ ਮਹੀਨੇ ਦੀ ਤਨਖਾਹ ਡਿਜੀਟਲ ਹਸਤਾਖਰਾਂ ਹੇਠ ਮਿਲਣ ਕਾਰਣ ਦੇਰੀ ਦੀ ਸੰਭਾਵਨਾ 

ਫਰਵਰੀ ਮਹੀਨੇ ਦੀ ਤਨਖਾਹ ਡਿਜੀਟਲ ਹਸਤਾਖਰਾਂ ਹੇਠ ਮਿਲਣ ਕਾਰਣ ਦੇਰੀ ਦੀ ਸੰਭਾਵਨਾ
ਡੀ ਟੀ ਐੱਫ ਪੰਜਾਬ ਵੱਲੋਂ ਫਰਵਰੀ ਮਹੀਨੇ ਦੀ ਤਨਖਾਹ ਈ ਹਸਤਾਖਰਾਂ ਹੇਠ ਜਾਰੀ ਕੀਤੇ ਜਾਣ ਦੀ ਮੰਗ

ਡੀ ਟੀ ਐੱਫ ਪੰਜਾਬ ਵੱਲੋਂ ਫਰਵਰੀ ਮਹੀਨੇ ਦੀ ਤਨਖਾਹ ਈ ਹਸਤਾਖਰਾਂ ਹੇਠ ਜਾਰੀ ਕੀਤੇ ਜਾਣ ਦੀ ਮੰਗ 

ਫ਼ਿਰੋਜ਼ਪੁਰ 24 ਫਰਵਰੀ, 2025; ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ 18 ਫਰਵਰੀ ਨੂੰ ਪੰਜਾਬ ਭਰ ਦੇ ਜਿਲ੍ਹਾ ਖਜ਼ਾਨਾ ਅਫਸਰਾਂ ਨੂੰ ਪੱਤਰ ਜਾਰੀ ਕਰਦਿਆਂ ਫਰਵਰੀ ਮਹੀਨੇ ਤੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਉਨ੍ਹਾਂ ਦੇ ਡੀਡੀਓ ਦੇ ਡਿਜੀਟਲ ਹਸਤਾਖਰਾਂ ਹੇਠ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ ਜਿਸ ਨਾਲ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਨੂੰ ਫਰਵਰੀ ਮਹੀਨੇ ਦੀਆਂ ਤਨਖਾਹਾਂ ਦੇਰੀ ਨਾਲ ਮਿਲਣ ਦਾ ਖਦਸ਼ਾ ਪੈਦਾ ਹੋ ਗਿਆ ਹੈ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਮਲਕੀਤ ਸਿੰਘ ਹਰਾਜ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਈ ਹਸਤਾਖਰਾਂ ਹੇਠ ਜਾਰੀ ਹੋ ਰਹੀਆਂ ਹਨ ਪਰ ਵਿੱਤ ਵਿਭਾਗ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਤਨਖਾਹਾਂ ਡਿਜੀਟਲ ਹਸਤਾਖਰਾਂ ਹੇਠ ਜਾਰੀ ਹੋਣਗੀਆਂ।
ਡਿਜੀਟਲ ਹਸਤਾਖਰਾਂ ਲਈ ਪੰਜਾਬ ਇਨਫੋਟੈਕ ਤੋਂ ਇੱਕ ਡੀਐਸਸੀ (ਡਿਜੀਟਲ ਸਿਗਨੇਚਰ ਸਰਟੀਫਿਕੇਟ)/ਡੋਂਗਲ ਜਾਰੀ ਕਰਾਉਣੀ ਪਵੇਗੀ ਜਿਸ ਦੀ ਵੱਖ ਵੱਖ ਸਮੇਂ ਲਈ ਨਿਰਧਾਰਤ ਫੀਸ ਡੀਡੀਓ ਨੂੰ ਜਮ੍ਹਾਂ ਕਰਾਉਣੀ ਪਵੇਗੀ। ਡੀਡੀਓ ਇੱਕ ਬਿਨੈ ਪੱਤਰ ਨਾਲ ਆਪਣੇ ਲੋੜੀਦੇ ਦਸਤਾਵੇਜ ਨਾਲ ਲਗਾ ਕੇ ਅਤੇ ਨਿਰਧਾਰਤ ਫੀਸ ਦੇ ਕੇ ਪੰਜਾਬ ਇਨਫੋਟੈਕ ਤੋਂ  ਡੀਐਸਸੀ/ਡੋਂਗਲ ਪ੍ਰਾਪਤ ਕਰ ਸਕੇਗਾ।
ਆਗੂਆਂ ਨੇ ਕਿਹਾ ਕਿ ਡੀਐਸਸੀ/ਡੋਂਗਲ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਕਾਫੀ ਗੁੰਝਲਦਾਰ ਹੈ ਅਤੇ ਇਸ ਕਾਰਣ ਪੰਜਾਬ ਭਰ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਣ ਵਿੱਚ ਦੇਰੀ ਹੋ ਸਕਦੀ ਹੈ। ਆਗੂਆਂ ਨੇ ਤਨਖਾਹਾਂ ਦੇਰੀ ਨਾਲ ਮਿਲਣ ਦੀ ਹਾਲਤ ਵਿੱਚ ਅਗਾਂਊ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੀ ਹਾਲਤ ਵਿੱਚ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੇ ਰੋਸ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਇੱਕ ਨਿੱਜੀ ਕੰਪਨੀ( ਪੰਜਾਬ ਇਨਫੋਟੈਕ) ਨੂੰ ਡਿਜੀਟਲ ਸਿਗਨੇਚਰ ਸਰਟੀਫਿਕੇਟ/ ਡੋਂਗਲ ਜਾਰੀ ਕਰਨ ਲਈ ਅਧਿਕਾਰਿਤ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਇਸ ਤਰ੍ਹਾਂ ਸਰਕਾਰ ਵੱਲੋਂ ਨਿੱਜੀਕਰਨ ਨੂੰ ਉਤਸ਼ਾਹਿਤ ਕਰਨਾ ਗੈਰ ਵਾਜਬ ਹੈ।
ਉਨ੍ਹਾਂ ਮੰਗ ਕੀਤੀ ਕਿ ਫਰਵਰੀ ਮਹੀਨੇ ਦੀਆਂ ਤਨਖਾਹਾਂ ਪਹਿਲਾਂ ਤੋਂ ਚੱਲ ਰਹੇ ਈ ਹਸਤਾਖਰਾਂ ਹੇਠ ਹੀ ਜਾਰੀ ਕੀਤੀਆਂ ਜਾਣ ਅਤੇ ਸਰਕਾਰ ਕਿਸੇ ਸਰਕਾਰੀ ਏਜੰਸੀ ਰਾਹੀਂ ਆਪਣੇ ਕੋਲੋਂ ਰਾਸ਼ੀ ਦਾ ਭੁਗਤਾਨ ਕਰਕੇ ਡੀ ਐੱਸ ਸੀ ਜਾਰੀ ਕਰਵਾਏ।

Related Articles

Leave a Reply

Your email address will not be published. Required fields are marked *

Back to top button