ਡਿਪਟੀ ਕਮਿਸ਼ਨਰ ਵੱਲੋਂ 2 ਅਕਤੂਬਰ ਨੂੰ ਚਲਾਏ ਜਾਣ ਵਾਲੇ ਜਨ ਅੰਦੋਲਨ ਸਵੱਛਤਾ ਪ੍ਰੋਗਰਾਮ ਸਬੰਧੀ ਕੀਤੀ ਗਈ ਰੀਵਿਊ ਮੀਟਿੰਗ
ਡਿਪਟੀ ਕਮਿਸ਼ਨਰ ਵੱਲੋਂ 2 ਅਕਤੂਬਰ ਨੂੰ ਚਲਾਏ ਜਾਣ ਵਾਲੇ ਜਨ ਅੰਦੋਲਨ ਸਵੱਛਤਾ ਪ੍ਰੋਗਰਾਮ ਸਬੰਧੀ ਕੀਤੀ ਗਈ ਰੀਵਿਊ ਮੀਟਿੰਗ
2 ਅਕਤੂਬਰ ਨੂੰ ਪ੍ਰਸ਼ਾਸਨਿਕ ਅਧਿਕਾਰੀ ਕਰਨਗੇ ਸ਼੍ਰਮਦਾਨ, ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਦੇ ਵਾਰਡਾਂ, ਮੇਨ ਰੋਡ ਤੇ ਹਾਈਵੇ ਤੇ ਖ਼ੁਦ ਕਰਨਗੇ ਪ੍ਰਸ਼ਾਸਨਿਕ ਅਧਿਕਾਰੀ ਸਫਾਈ-ਡਿਪਟੀ ਕਮਿਸ਼ਨਰ
ਫਿਰੋਜ਼ਪੁਰ 25 ਸਤੰਬਰ 2019 ( ) 2 ਅਕਤੂਬਰ 2019 ਨੂੰ ਮਹਾਤਮਾ ਗਾਂਧੀ ਜੀ ਦੀ 150 ਵੀਂ ਜੈਯੰਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀਆਂ/ਕਰਮਚਾਰੀ ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਦੇ ਸਾਰੇ ਵਾਰਡਾਂ, ਮੇਨ ਰੋਡ ਤੇ ਹਾਈਵੇ ਤੇ ਖ਼ੁਦ ਸਫ਼ਾਈ ਕਰਕੇ ਸ਼੍ਰਮਦਾਨ ਕਰਨਗੇ, ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ, ਕਾਲਜ ਤੇ ਸਮਾਜ ਸੇਵੀ ਸੰਸਥਾਵਾਂ ਵੀ ਭਾਗ ਲੈਣਗੀਆਂ। ਇਸ ਸਬੰਧੀ ਡਿਪਟੀ ਕਮਿਸ਼ਨਰ ਚੰਦਰ ਗੈਂਦ ਵੱਲੋਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਰਿਵੀਊ ਮੀਟਿੰਗ ਕੀਤੀ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਐਸਐਸਪੀ ਵਿਵੇਕ ਸ਼ੀਲ ਸੋਨੀ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਵਾਰਡ ਅੰਦਰ ਇੱਕ ਵਿਭਾਗ, ਇੱਕ ਸਕੂਲ/ਕਾਲਜ, ਇੱਕ ਐੱਨ.ਜੀ.ਓ/ਸਮਾਜ ਸੇਵੀ ਸੰਸਥਾ, ਉਸ ਵਾਰਡ ਦੇ ਇਲਾਕੇ ਦੀ ਸਫ਼ਾਈ ਕਰਨਗੇ ਅਤੇ ਵਿਭਾਗ ਦੇ ਮੁਖੀ ਉਸ ਵਾਰਡ ਦਾ ਬਤੌਰ ਨੋਡਲ ਅਫਸਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਸਮਾਂ ਸਵੇਰੇ 6 ਵਜੇਂ ਤੋਂ 9 ਵਜੇਂ ਤੱਕ ਹੋਵੇਗਾ ਅਤੇ ਸਮੂਹ ਵਲੰਟੀਅਰ ਨੂੰ ਸੇਫ਼ਟੀ ਮਾਸਕ ਅਤੇ ਦਸਤਾਨੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਮੂਹ ਵਿਭਾਗਾਂ ਤੇ ਵਲੰਟੀਅਰ ਵੱਲੋਂ ਏਰੀਆ ਦੀ ਸਫ਼ਾਈ, ਪਲਾਸਟਿਕ ਲਿਫ਼ਾਫ਼ੇ ਦੀ ਲਿਫ਼ਟਿੰਗ ਅਤੇ ਸੁੰਦਰੀਕਰਨ ਦਾ ਕੰਮ ਕੀਤਾ ਜਾਵੇਗਾ ਅਤੇ ਵੱਖ-ਵੱਖ ਵਾਰਡਾਂ ਵਿੱਚ ਗਾਰਬੇਜ਼ ਦੀ ਲਿਫ਼ਟਿੰਗ ਲਈ ਨਗਰ ਕੌਂਸਲ ਫਿਰੋਜ਼ਪੁਰ ਅਤੇ ਕੰਟੋਨਮੈਂਟ ਬੋਰਡ ਵੱਲੋਂ ਵਹੀਕਲ ਮੁਹੱਈਆ ਕਰਵਾਇਆ ਜਾਵੇਗਾ। ਪ੍ਰੋਗਰਾਮ ਦੌਰਾਨ ਕਿਸੇ ਪ੍ਰਕਾਰ ਦਾ ਪਲਾਸਟਿਕ ਕੈਰੀ ਬੈਗਜ਼, ਪਲਾਸਟਿਕ ਕਰਾਕਰੀ, ਥਰਮੋਕੋਲ, ਸਿੰਗਲ ਯੂਜ਼ ਪਲਾਸਟਿਕ, ਪਲਾਸਟਿਕ ਦੀ ਪਾਣੀ ਦੀ ਬੋਤਲ ਅਤੇ ਫਲੈਕਸ ਆਦਿ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ, ਸਕੂਲਾਂ ਤੇ ਕਾਲਜਾਂ ਅਤੇ ਐਨਜੀਓਜ਼ ਨੂੰ ਆਪਸੀ ਤਾਲਮੇਲ ਵਿਚ ਰਿਹ ਕੇ ਇਹ ਕੰਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਨ ਲਈ ਆਖਿਆ।