Ferozepur News

ਡਿਪਟੀ ਕਮਿਸ਼ਨਰ ਵੱਲੋਂ ਰਾਜ ਪੱਧਰੀ ਇੰਸਪਾਇਅਰ ਐਵਾਰਡ ਜੇਤੂ ਨੰਨੇ ਬਾਲ ਵਿਗਿਆਨੀ ਸਨਮਾਨਿਤ

snapਫਿਰੋਜ਼ਪੁਰ 23 ਨਵੰਬਰ (ਏ.ਸੀ.ਚਾਵਲਾ) ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੌਲੋਜੀ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਪੰਜਵੇ ਰਾਜ    ਪੱਧਰੀ ਇੰਸਪਾਇਅਰ ਅਵਾਰਡ ਵਿੱਚ ਫਿਰੋਜ਼ਪੁਰ ਦੇ ਵਿਦਿਆਰਥੀਆਂ ਨੇ ਤਿੰਨ ਇਨਾਮ ਜਿੱਤ ਕੇ   ਜ਼ਿਲੇ ਦਾ ਮਾਨ ਵਧਾਇਆ ਹੈ ਅਤੇ ਮੈ ਇਨ•ਾਂ ਹੋਣਹਾਰ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਲਈ ਜਿੱਤ ਲਈ ਸੁੱਭ ਇੱਛਾਵਾਂ ਦਿੰਦਾ ਹਾ। ਇਹ ਪ੍ਰਗਟਾਵਾ ਅੱਜ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਇਜੀ: ਡੀ.ਪੀ.ਐਸ ਖਰਬੰਦਾ  ਨੇ ਤਿੰਨੇ ਵਿਦਿਆਰਥੀਆਂ ਸਰਕਾਰੀ ਮਿਡਲ  ਸਕੂਲ ਪੰਜੇ ਕੇ ਉਤਾੜ, ਤੋਂ ਚੰਦਨ ਕੁਮਾਰ, ਸਰਕਾਰੀ ਮਿਡਲ ਸਕੂਲ, ਜੈਮਲਵਾਲਾ ਤੋਂ ਅਕਾਸ਼ ਦੀਪ, ਅਤੇ ਐਸ.ਐਸ.ਐਮ. ਸ਼ੀ.ਸ਼ੈ:ਸਕੂਲ ਕੱਸੋਆਨਾ ਤੋਂ ਗੁਰਸੇਵਕ ਸਿੰਘ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨ ਮੌਕੇ ਕੀਤਾ। ਇਸ ਮੌਕੇ ਉਨ•ਾਂ ਨੇ ਵਿਦਿਆਰਥੀਆਂ ਨਾਲ ਉਨ•ਾਂ ਵੱਲੋਂ ਜੇਤੂ ਪ੍ਰੋਜੇਕਟਸ ਬਾਰੇ  ਵਿਸਥਾਰ ਨਾਲ ਚਰਚਾ ਕੀਤੀ ਅਤੇ ਇਸ ਨੂੰ ਹੋਰ ਬਿਹਤਰ ਕਰਨ ਲਈ ਸੁਝਾਅ ਦਿੱਤੇ। ਇਸ ਮੌਕੇ  ਉਪ ਜ਼ਿਲ•ਾ ਸਿੱਖਿਆ ਅਫਸਰ ਸ਼੍ਰੀ ਪ੍ਰਦੀਪ ਦਿਉੜਾ, ਡੀ. ਐਸ. ਐਸ.ਸ਼੍ਰੀ ਰਾਜੇਸ਼ ਮਹਿਤਾ ਅਤੇ ਸ਼੍ਰੀ  ਸੁਮਿਤ ਗਲਹੋਤਰਾ ਡਿਪਟੀ ਡੀ.ਐਸ.ਐਸ. ਨੇ ਦੱਸਿਆਂ ਕਿ ਜੇਤੂ ਵਿਦਿਆਰਥੀ ਆਈ ਆਈ ਟੀ  ਨਵੀਂ ਦਿੱਲੀ ਵਿਖੇ ਪੰਜਾਬ ਦੀ ਨੁਮਾਇੰਦਗੀ ਕਰਨਗੇ। ਸਾਇੰਸ ਮਾਸਟਰ ਕਮਲ ਸ਼ਰਮਾ ਨੇ ਦੱਸਿਆ  ਕਿ ਲੈਜ਼ਰ ਤਕਨੀਕ ਅਤੇ ਉਰਜ਼ਾ ਨੂੰ ਸੰਭਾਲਨ ਦੇ ਇਨ•ਾਂ ਪ੍ਰੋਜੇਕਟਾ ਤੇ ਵੱਡੇ ਪੱਧਰ ਤੇ ਲਾਗੂ ਕਰਨ    ਬਾਰੇ ਵੀ ਉਨ•ਾਂ ਨੂੰ ਕਿਹਾ ਹੈ ਅਤੇ ਉਨ•ਾਂ ਨੇ ਜੇਤੂ ਸਕੂਲਾਂ ਵਿੱਚ ਵਿਗਿਆਨ ਵਿਸ਼ੇ ਨੂੰ ਹੋਰ ਵਧਾਵਾ ਦੇਣ ਲਈ ਖੁਦ ਵਿਜ਼ਟ ਕਰਨ ਲਈ ਭਰੋਸਾ ਦਿੱਤਾ। ਇਸ ਮੌਕੇ ਡੀ.ਐਸ.ਐਸ. ਟੀਮ ਸ਼੍ਰੀ ਸੁਧਰ ਸ਼ਰਮਾ,  ਰਾਜ ਕੁਮਾਰ , ਰੈਨੂੰ ਵਿਜ਼ , ਉਮੇਸ਼ ਕੁਮਾਰ, ਦਵਿੰਦਰ ਨਾਥ, ਸੰਦੀਪ ਕੰਬੋਜ਼,   ਹਰਨੇਕ ਸਿੰਘ ਜੈਮਲ ਵਾਲਾ, ਰਿੰਕਲ ਮੂੰਜਾਲ, ਗੁਰਪ੍ਰੀਤ ਸਿੰਘ ਪੀਰ ਇਸਮਾਈਲ ਖਾਂ, ਗੁਰਮੀਤ ਸਿੰਘ, ਕਮਲ ਗੋਇਲ,  ਅੰਕੂਲ ਪੰਛੀ ਆਦਿ ਨੇ ਬੱਚਿਆ ਨੂੰ ਆਪਣੀਆਂ ਸ਼ੁਭ ਇੱਛਾਵਾਂ ਦਿੱਤੀਆਂ।

Related Articles

Back to top button