Ferozepur News
ਡਿਪਟੀ ਕਮਿਸ਼ਨਰ ਵੱਲੋਂ ਦਰਿਆ ਦੇ ਬੰਨ੍ਹ ਦੀ ਮਜ਼ਬੂਤ ਲਈ ਚੱਲ ਰਹੇ ਕੰਮਾਂ ਦਾ ਜਾਇਜ਼ਾ
ਡਿਪਟੀ ਕਮਿਸ਼ਨਰ ਵੱਲੋਂ ਦਰਿਆ ਦੇ ਬੰਨ੍ਹ ਦੀ ਮਜ਼ਬੂਤ ਲਈ ਚੱਲ ਰਹੇ ਕੰਮਾਂ ਦਾ ਜਾਇਜ਼ਾ
ਗੱਟੀ ਰਾਜੋ ਕੀ ਦੇ ਲੋਕਾਂ ਦੀ ਪੁੱਲ ਰਾਹੀ ਆਵਾਜਾਈ ਜਲਦੀ ਬਾਹਲ਼ ਕੀਤੀ ਜਾਵੇਗੀ–ਖਰਬੰਦਾ
ਲੋਕਾਂ ਦੀ ਸਹੂਲਤ ਲਈ ਰਾਹਤ ਕੈਂਪ ਦੀ ਸਥਾਪਨਾ
ਫਿਰੋਜ਼ਪੁਰ 14 ਅਗਸਤ ( Harish Monga) ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਅੱਜ ਸਿੰਚਾਈ, ਡਰੇਨਜ਼, ਮਾਲ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਦਰਿਆ ਸਤਲੁੱਜ ਨਾਲ ਲੱਗਦੇ ਪਿੰਡ ਗੱਟੀ ਰਾਜੋ ਕੀ, ਹਜ਼ਾਰਾ, ਟੇਂਡੀ ਵਾਲਾ ਆਦਿ ਦਾ ਦੌਰਾ ਕੀਤਾ ਗਿਆ ਅਤੇ ਗੱਟੀ ਰਾਜੋਂ ਕੀ ਪਿੰਡ ਨੂੰ ਜੋੜਨ ਵਾਲੇ ਦਰਿਆ ਸਤਲੁੱਜ ਦੀ ਫਾਟ (ਕਰੀਕ) ਤੇ ਬਣੇ ਆਰਜ਼ੀ ਪੁਲ ਦੇ ਹੋਏ ਨੁਕਸਾਨ ਦਾ ਜਾਇਜਾਂ ਲੈ ਕੇ ਅਧਿਕਾਰੀਆਂ ਨੂੰ ਇਸ ਦੀ ਤੁਰੰਤ ਮੁਕੰਮਲ ਸ਼ੁਰੂ ਕਰਨ ਦੇ ਆਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਫਾਟ (ਕਰੀਕ) ਵਿਚ ਪਾਣੀ ਦਰਿਆ ਸਤਲੁੱਜ ਵਿਚ ਜਿਆਦਾ ਪਾਣੀ ਆਉਣ ਤੇ ਹੀ ਆਉਂਦਾ ਹੈ ਤੇ ਇਥੋਂ ਦੇ ਲੋਕ ਸਾਰਾ ਸਾਲ ਸੜਕ ਰਾਹੀ ਹੀ ਇਕ-ਦੂਜੇ ਪਾਸੇ ਆਉਦੇ ਜਾਦੇ ਹਨ। ਲੋਕਾਂ ਦੀ ਸਹੂਲਤ ਲਈ ਸੜਕ ਨਾਲ ਇਕ ਆਰਜ਼ੀ ਪੁਲ ਵੀ ਬਣਾਇਆ ਗਿਆ ਹੈ। ਜਿਸ ਦਾ ਇਕ ਪਾਸਾ ਜਿਆਦਾ ਪਾਣੀ ਹੋਣ ਕਾਰਨ ਨੁਕਸਾਨਿਆਂ ਗਿਆ ਹੈ। ਉਨ੍ਹਾਂ ਕਿਹਾ ਕਿਉਂਕਿ ਇਹ ਖੇਤਰ ਦਰਿਆ ਦਾ ਏਰੀਆ ਹੈ, ਪਰ ਲੋਕਾਂ ਦੀ ਅਵਾਜ਼ਾਰੀ ਲਈ ਇਸ ਆਰਜ਼ੀ ਪੁੱਲ ਦੀ ਮੁਰੰਮਤ ਕਰਕੇ ਲੋਕਾਂ ਦਾ ਲਾਂਘਾ ਜਲਦੀ ਬਹਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਰਾਹਤ ਕੈਂਪ ਵੀ ਕੰਮ ਕਰ ਰਿਹਾ ਹੈ ਜਿਸਦੀ ਨਿਗਰਾਨੀ ਐਸ.ਡੀ.ਐਮ ਫਿਰੋਜ਼ਪੁਰ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੋਕਾਂ ਦੀ ਸਿਹਤ ਸਬੰਧੀ ਜਾਂਚ ਲਈ ਖੇਤਰ ਵਿਚ ਲੋੜ ਅਨੁਸਾਰ ਮੈਡੀਕਲ ਕੈਂਪ ਲਗਾਉਣ। ਇਸੇ ਤਰ੍ਹਾਂ ਪਸ਼ੂ ਪਾਲਨ ਵਿਭਾਗ ਵੀ ਜਾਂਚ ਕੈਂਪ ਲਗਾਏਗਾ। ਇਸ ਉਪਰੰਤ ਉਨ੍ਹਾਂ ਪਿੰਡ ਟੇਂਡੀ ਵਾਲਾ ਵਿਖੇ ਦਰਿਆ ਦੇ ਬੰਨ੍ਹ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਕੰਮਾਂ ਦਾ ਨਰੀਖਣ ਵੀ ਕੀਤਾ। ਉਨ੍ਹਾਂ ਕਿਹਾ ਕਿ ਬੰਨ੍ਹ ਦੀ ਮਜ਼ਬੂਤੀ ਨਾਲ 4 ਪਿੰਡਾਂ ਨੂੰ ਪਾਣੀ ਤੋਂ ਬਚਾਇਆ ਜਾ ਸਕੇਗਾ।
ਇਸ ਮੌਕੇ ਸ੍ਰੀ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜ਼ਪੁਰ, ਸ੍ਰੀ.ਪ੍ਰਦੀਪ ਚਾਵਲਾ ਸਿਵਲ ਸਰਜਨ ਫਿਰੋਜ਼ਪੁਰ, ਸ੍ਰ.ਭਪਿੰਦਰ ਸਿੰਘ ਤਹਿਸੀਲਦਾਰ ਫਿਰੋਜ਼ਪੁਰ, ਸ੍ਰੀ.ਧਾਲੀਵਾਲ ਐਕਸੀਅਨ ਨਹਿਰੀ ਵਿਭਾਗ, ਸ੍ਰ.ਬਲਦੇਵ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਸ੍ਰ.ਜਸਵੰਤ ਸਿੰਘ ਵੜੈਚ ਬੀ.ਡੀ.ਪੀ.ਓ ਫਿਰੋਜ਼ਪੁਰ, ਸ੍ਰ. ਭਪਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ ਪਾਵਰਕਾਮ, ਸ੍ਰੀ.ਮਨਪ੍ਰੀਤਮ ਸਿੰਘ ਐਸ.ਡੀ.ਓ ਲੋਕ ਨਿਰਮਾਣ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।