Ferozepur News

ਡਿਪਟੀ ਕਮਿਸ਼ਨਰ ਨੇ ਡਾ. ਮਧੂ ਪ੍ਰਾਸ਼ਰ ਦੀ ਮਾਤਾ ਦੇ ਦੇਹਾਂਤ ਹੋਣ ‘ਤੇ ਕੀਤਾ ਦੁੱਖ ਸਾਂਝਾ

ਡਿਪਟੀ ਕਮਿਸ਼ਨਰ ਨੇ ਡਾ. ਮਧੂ ਪ੍ਰਾਸ਼ਰ ਦੀ ਮਾਤਾ ਦੇ ਦੇਹਾਂਤ ਹੋਣ ‘ਤੇ ਕੀਤਾ ਦੁੱਖ ਸਾਂਝਾ

ਡਿਪਟੀ ਕਮਿਸ਼ਨਰ ਨੇ ਡਾ. ਮਧੂ ਪ੍ਰਾਸ਼ਰ ਦੀ ਮਾਤਾ ਦੇ ਦੇਹਾਂਤ ਹੋਣ 'ਤੇ ਕੀਤਾ ਦੁੱਖ ਸਾਂਝਾ
ਫ਼ਿਰੋਜ਼ਪੁਰ, 6 ਦਸੰਬਰ 2019:  ਡਿਪਟੀ ਕਮਿਸ਼ਨਰ ਸ੍ਰੀ ਚੰਦਰ ਗੈਂਦ ਸ਼ੁੱਕਰਵਾਰ ਨੂੰ ਦੇਵ ਸਮਾਜ ਕਾਲਜ ਪ੍ਰਬੰਧਨ ਦੀ ਸਚਿਵ ਡਾ. ਮਧੂ ਪ੍ਰਾਸ਼ਰ ਨਾਲ ਉਨ੍ਹਾਂ ਦੀ ਮਾਤਾ ਸਵਰਗਵਾਸ ਕ੍ਰਿਸ਼ਨਾ ਮਹਿਤਾ ਦੇ ਦੇਹਾਂਤ ‘ਤੇ ਸ਼ੋਕ ਵਿਅਕਤ ਕਰਨ ਲਈ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਗਏ। ਡਿਪਟੀ ਕਮਿਸ਼ਨਰ ਨੇ ਸਵਰਗਵਾਸ ਕ੍ਰਿਸ਼ਨਾ ਮਹਿਤਾ ਦੇ ਦੇਹਾਂਤ ਤੇ ਦੁੱਖ ਸਾਂਝਾ ਕਰਦੇ ਹੋਏ ਮਧੂ ਪ੍ਰਾਸ਼ਰ ਪਰਿਵਾਰ ਦੇ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਦੱਸਿਆ । ਡਿਪਟੀ ਕਮਿਸ਼ਨਰ ਨੇ ਇਸ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਪ੍ਰਾਥਨਾ ਕਰਦੇ ਹਨ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਣ ਅਤੇ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ ਕਰਦੇ ਹਨ।
ਇਸ ਮੌਕੇ ਡਾ. ਮਧੂ ਪ੍ਰਾਸ਼ਰ ਨੇ ਡਿਪਟੀ ਕਮਿਸ਼ਨਰ ਨੂੰ ਆਪਣੀ ਮਾਤਾ ਸਵਰਗਵਾਸੀ ਕ੍ਰਿਸ਼ਨਾ ਮਹਿਤਾ ਦੇ ਬਾਰੇ ਵਿਚ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਚਾਰਾਂ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਅਤੇ ਉਹ ਪੂਰੇ ਪ੍ਰਾਸ਼ਰ ਪਰਿਵਾਰ ਦੇ ਲਈ ਪ੍ਰੇਰਨਾ ਸਰੋਤ ਰਹੀ ਹੈ।

Related Articles

Back to top button