Ferozepur News

ਡਿਪਟੀ ਕਮਿਸ਼ਨਰ ਨੇ ਕੋਵਿਡ-19 ਦੇ ਰਾਹਤ ਕੰਮਾਂ ਲਈ ਦਾਨੀ ਸਜਨਾਂ ਨੂੰ ਰੈੱਡਕਰਾਸ ਕੋਵਿਡ-19 ਫੰਡ ਵਿਚ ਵੱਧ ਤੋਂ ਵੱਧ ਦਾਨ ਦੇਣ ਲਈ ਕੀਤੀ ਅਪੀਲ  

ਡਿਪਟੀ ਕਮਿਸ਼ਨਰ ਨੇ ਕੋਵਿਡ-19 ਦੇ ਰਾਹਤ ਕੰਮਾਂ ਲਈ ਦਾਨੀ ਸਜਨਾਂ ਨੂੰ ਰੈੱਡਕਰਾਸ ਕੋਵਿਡ-19 ਫੰਡ ਵਿਚ ਵੱਧ ਤੋਂ ਵੱਧ ਦਾਨ ਦੇਣ ਲਈ ਕੀਤੀ ਅਪੀਲ

ਡਿਪਟੀ ਕਮਿਸ਼ਨਰ ਨੇ ਕੋਵਿਡ-19 ਦੇ ਰਾਹਤ ਕੰਮਾਂ ਲਈ ਦਾਨੀ ਸਜਨਾਂ ਨੂੰ ਰੈੱਡਕਰਾਸ ਕੋਵਿਡ-19 ਫੰਡ ਵਿਚ ਵੱਧ ਤੋਂ ਵੱਧ ਦਾਨ ਦੇਣ ਲਈ ਕੀਤੀ ਅਪੀਲ  
ਫਿਰੋਜਪੁਰ ,  30 ਮਾਰਚ, 2020:ਕਰੋਨਾ ਵਾਇਰਸ  ਦੇ ਖਿਲਾਫ ਚੱਲ ਰਹੀ ਜੰਗ ਵਿੱਚ ਲੋਕਾਂ ਤੱਕ ਮਦਦ ਪਹੁੰਚਾੳਣ ਦੀ ਮੁਹਿੰਮ ਨੂੰ ਮਜਬੂਤੀ ਪ੍ਰਦਾਨ ਕਰਨ ਲਈ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਦਾਨੀ ਸਜਨਾਂ ਨੂੰ ਜਿਲਾ ਰੇਡਕਰਾਸ ਸੋਸਾਇਟੀ ਦੇ ਕੋਵਿਡ-19 ਫੰਡ ਵਿਚ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ ਕੀਤੀ ਹੈ ।
ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ  ਨੇ ਕੋਵਿਡ-19 ਰਾਹਤ ਫੰਡ ਦੀ ਡਿਟੇਲ ਸਾਂਝੀ ਕਰਦਿਆਂ ਕਿਹਾ ਕਿ  ਜਰੂਰਤਮੰਦ ਲੋਕਾਂ ਤੱਕ ਰਾਸ਼ਨ,  ਬੀਮਾਰ ਲੋਕਾਂ ਤੱਕ ਦਵਾਈਆਂ ਅਤੇ ਅਤੇ ਹੋਰ ਜਰੂਰੀ ਵਸਤਾਂ ਪਹੁੰਚਾਣ ਲਈ ਜਿਲਾ ਰੇਡਕਰਾਸ ਸੋਸਾਇਟੀ  ਵੱਲੋਂ ਕੋਵਿਡ – 19 ਰਾਹਤ ਫੰਡ ਤਿਆਰ ਕੀਤਾ ਗਿਆ ਹੈ ।  ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਸਾਰਿਆਂ ਦੀ ਇਹ ਜ਼ਿੰਮੇਦਾਰੀ ਬਣਦੀ ਹੈ ਕਿ ਵੱਧ -ਚੜ ਕੇ ਸਹਿਯੋਗ ਕਰੀਏ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਮਦਦ ਪਹੁੰਚਾਈ ਜਾ ਸਕੇ । ਉਨ੍ਹਾਂ ਕਿਹਾ ਕਿ ਦਾਨੀ ਸਜਨ ਰੈੱਡ ਕਰਾਸ ਦੇ ਐਚਡੀਐਫਸੀ ਬੈਂਕ ਫਿਰੋਜ਼ਪੁਰ ਦੇ ਅਕਾਉਂਟ ਨੰਬਰ 50100320316941,  ਆਈਐਫਐਸਸੀ ਕੋਡ ਐਚਡੀਐਫਸੀ0000301 ਵਿੱਚ ਆਪਣਾ ਸਹਿਯੋਗ  ਦੇ ਸੱਕਦੇ ਹਨ।
ਉਨ੍ਹਾਂ ਅੱਗੇ  ਕਿਹਾ ਕਿ ਕਰਫਿਉ ਵਰਗੇ ਹਾਲਾਤਾਂ ਵਿੱਚ ਦਿਹਾੜੀਦਾਰ,  ਰਿਕਸ਼ਾ ਚਾਲਕ,  ਰੇਹੜੀ ਚਾਲਕ,  ਮਜਦੂਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ,  ਜੋਕਿ ਰੋਜਾਨਾ ਦੀ ਕਮਾਈ ਨਾਲ ਆਪਣੇ ਪਰਵਾਰ ਨੂੰ ਰੋਟੀ ਖਵਾਉਂਦੇ ਹਨ। ਬੇਸ਼ੱਕ ਸਰਕਾਰ  ਵੱਲੋਂ ਲੋਕਾਂ ਤੱਕ ਜਰੂਰੀ ਵਸਤਾਂ ਪਹੁੰਚਾਣ ਲਈ ਕਈ ਕਦਮ ਚੁੱਕੇ ਗਏ ਹਨ ਪਰ ਫਿਰ ਵੀ ਸਾਮਾਜਕ ਪੱਧਰ ਉੱਤੇ ਸਾਡੀ ਵੀ ਜਿੰਮੇਵਾਰੀ ਹੈ ਕਿ ਅਸੀ ਜਰੂਰਤਮੰਦ ਲੋਕਾਂ ਲਈ ਅੱਗੇ ਆਇਏ । ਇਸੇ ਲਈ ਜਿਲਾ ਪਧਰ ਤੇ ਇਸ ਫੰਡ ਨੂੰ ਤਿਆਰ ਕੀਤਾ ਗਿਆ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੇ ਰਾਹਤ ਕਾਰਜ ਲਈ ਬਣਾਏ ਉਪਰੋਕਤ ਅਕਾਊਂਟ ਵਿਚ ਵੱਧ ਤੋਂ ਵੱਧ ਦਾਨ ਕਰਨ ਤਾਂ ਜੋ ਹਰ ਜ਼ਰੂਰਤਮੰਦ ਇਨਸਾਨ ਦੀ ਮੱਦਦ ਕੀਤੀ ਜਾ ਸਕੇ। ਇਸ ਰਾਹਤ ਫੰਡਾਂ ਲਈ ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਵੱਲੋਂ ਵੀ ਆਪਣੀ 5 ਦਿਨਾਂ ਦੀ ਤਨਖਾਹ ਦਾਨ ਦਿੱਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button