Ferozepur News
ਡਿਜੀਟਲ ਲਾਈਫ਼ ਸਰਟੀਫਿਕੇਟ ਲਈ ਪੈਨਸ਼ਨਰ ਸਾਬਕਾ ਸੈਨਿਕ, ਵਿਧਵਾਵਾਂ, ਆਸ਼ਰਿਤਾਂ, ਨਾਨ ਪੈਨਸ਼ਨਰਾਂ ਦਾ ਅਧਾਰ ਕਾਰਡ ਨਾਲ ਲਿੰਕਡ ਹੋਣਾ ਜ਼ਰੂਰੀ ਹੈ।
ਡਿਜੀਟਲ ਲਾਈਫ਼ ਸਰਟੀਫਿਕੇਟ ਸਬੰਧੀ ਪੈਨਸ਼ਨਰ ਸਾਬਕਾ ਸੈਨਿਕਾਂ/ਵਿਧਵਾਵਾਂ, ਆਸ਼ਰਿਤਾਂ, ਨਾਨ ਪੈਨਸ਼ਨਰ ਆਪਣੇ ਆਧਾਰ ਕਾਰਡ ਦੀ ਰਜਿਸਟ੍ਰੇਸ਼ਨ ਕਰਵਾਉਣ– ਬੋਪਾਰਾਏ
ਫ਼ਿਰੋਜਪੁਰ 27 ਫਰਵਰੀ 2015( ) ਡਿਜੀਟਲ ਲਾਈਫ਼ ਸਰਟੀਫਿਕੇਟ ਲਈ ਪੈਨਸ਼ਨਰ ਸਾਬਕਾ ਸੈਨਿਕ, ਵਿਧਵਾਵਾਂ, ਆਸ਼ਰਿਤਾਂ, ਨਾਨ ਪੈਨਸ਼ਨਰਾਂ ਦਾ ਅਧਾਰ ਕਾਰਡ ਨਾਲ ਲਿੰਕਡ ਹੋਣਾ ਜ਼ਰੂਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫ਼ਟੀਨੈਂਟ ਕਰਨਲ (ਰਿਟਾ) ਜਸਬੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਉਪਰੋਕਤ ਵਰਗਾ ਦੇ ਲੋਕ ਆਪਣੇ ਆਧਾਰ ਕਾਰਡ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਤੁਰੰਤ ਆਧਾਰ ਕਾਰਡ, ਸ਼ਨਾਖ਼ਤੀ ਕਾਰਡ, ਡਿਸਚਾਰਜ ਬੁੱਕ, ਪੈਨਸ਼ਨ ਬੁੱਕ ਪੀ.ਪੀ.ਓ. ਲੈ ਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵਿਖੇ ਪਹੁੰਚ ਕਰਨ। ਉਨ੍ਹਾਂ ਬਾਕੀ ਪੈਨਸ਼ਨਰਜ਼ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਜ਼ਿਲ੍ਹਿਆਂ ਵਿਚ ਪਹੁੰਚ ਕੇ ਦਸਤਾਵੇਜ਼ ਜਮਾਂ ਕਰਵਾਉਣ।