ਡਰਾਇਵਰ ਯੂਨੀਅਨ ਦੀ ਹੋਈ ਮੀਟਿੰਗ
ਪ੍ਰੈਸ ਨੋਟ
ਫਿਰੋਜ਼ਪੁਰ 6 ਫਰਵਰੀ ( ) ਡਰਾਇਵਰ ਯੂਨੀਅਨ ਦੀ ਡੀ.ਸੀ.ਕੰਪਲੈਕਸ ਪੀ.ਡਬਲਯੂ ਡੀ.ਯੂਨੀਅਨ ਦੇ ਦਫਤਰ ਵਿੱਚ ਮੀਟਿੰਗ ਹੋਈ। ਜਿਸ ਵਿਚ ਵੱਖ-ਵੱਖ ਡਰਾਇਵਰਾਂ ਵੱਲੋ ਹਿੱਸਾ ਲਿਆ ਗਿਆ ।
ਇਸ ਮੌਕੇ ਸਿੰਘ ਭੰਗੂ ਜਿਲਾ• ਪ੍ਰਧਾਨ ਪੰਜਾਬ ਸਰਕਾਰ ਡਰਾਇਵਰ ਅਤੇ ਟੈਕਨੀਕਲ ਅਪਲਾਈਜ਼ ਯੂਨੀਅਨ ਫਿਰੋਜ਼ਪੁਰ ਨੇ ਦੱਸਿਆ ਕਿ ਜਿਲ•ਾ ਫਿਰੋਜ਼ਪੁਰ ਦੀ ਵਿਸ਼ੇਸ ਇੱਕਤਰਤਾ ਹੋਏ ਜਿਸ ਵਿਚ ਪੰਜਾਬ ਸਰਕਾਰ ਵਲੋ ਪੱਤਰ ਸਰਕਾਰੀ ਗੱਡੀਆਂ ਕਿਰਾਏ ਤੇ ਲੈਣ ਸਬੰਧੀ ਜੱਥੇਬੰਦੀ ਵਲੋ ਵਿਚਾਰਾ ਕੀਤੀਆਂ ਗਈਆਂ। ਉਨ•ਾਂ ਦੱਸਿਆ ਕਿ ਇਸ ਸਬੰਧੀ ਵੱਖ ਵੱਖ ਆਗੂਆ ਨੇ ਸਰਕਾਰ ਦੇ ਇਸ ਪੱਤਰ ਦੀ ਜੋਰਦਾਰ ਨਿਖੇਧੀ ਕੀਤੀ ਤੇ ਸਰਕਾਰ ਨੂੰ ਮਾਰੂ ਫੈਸਲੇ ਲੈਣ ਤੋ ਗੁਰੇਜ਼ ਕਰਨ ਦੀ ਚਿਤਾਵਨੀ ਦਿੱਤੀ ਗਈ।
ਇਸ ਮੰਗ ਤੇ ਸ੍ਰ:ਕੁਲਵੰਤ ਸਿੰਘ ਸੂਬਾ ਪ੍ਰਧਾਨ ਦੇ ਆਦੇਸ਼ ਮੁਤਾਬਕ ਮਿਤੀ 11 ਫਰਵਰੀ 2015 ਦਿਨ ਬੁੱਧਵਾਰ ਨੂੰ ਸਵੇਰੇ 9:00 ਵਜੇ ਤੋ ਸ਼ਾਮ 5:00 ਵਜੇ ਤੱਕ ਜੱਥੇਬੰਦੀ ਵਲੋ ਡੀ.ਸੀ.ਦਫਤਰ ਸਾਹਮਣੇ ਭੁੱਖ ਹੜਤਾਲ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਵਿਚ 6 ਜਿਲ•ੇ ਫਿਰੋਜ਼ਪੁਰ, ਫਾਜਿਲਕਾ, ਫਰੀਦਕੋਟ, ਮੁਕਤਸਰ ਸਾਹਿਬ,ਮੋਗਾ ਅਤੇ ਬਠਿੰਡਾ ਭੁੱਖ ਹੜਤਾਲ ਤੇ ਬੈਠਣਗੇ। ਉਨ•ਾਂ ਦੱਸਿਆ ਕਿ ਆਏ ਆਗੂਆ ਵਲੋ ਭਰਭੂਰ ਸਮਰਥਨ ਦੇਣ ਲਈ ਕਿਹਾ ਅਤੇ ਵੱਧ ਤੋ ਵੱਧ ਜਥੇਬੰਦੀ ਦੇ ਕਾਰਕੁੰਨਾ ਨੂੰ ਸਾਮਲ ਹੋਣ ਦਾ ਸੱਦਾ ਦਿੱਤਾ।
ਹੋਰਨਾ ਤੋ ਇਲਾਵਾ ਵੱਖ ਵੱਖ ਵਿਭਾਗਾ ਦੇ ਸਰਕਾਰੀ ਡਰਾਇਵਰ ਇੱਕਠੇ ਹੋਏ ਜਿਸ ਵਿਚ ਸਾਧੂ ਸਿੰਘ,ਬਲਵੀਰ ਸਿੰਘ ਕੰਬੋਜ਼,ਬਲਕਾਰ ਸਿੰਘ ਮਾੜੀ ਮੇਘਾ ਸਲਾਹਕਾਰ,ਸ੍ਰ: ਪ੍ਰੀਤਮ ਸਿੰਘ ਵਾਈਸ ਪ੍ਰਧਾਨ,ਸਤਵੰਤ ਸਿੰਘ ਜਿਲਾ ਸਕੱਤਰ ਸ੍ਰ:ਜੋਗਿੰਦਰ ਸਿੰਘ ਉਪ ਪ੍ਰਧਾਨ ਹੀਰਾ ਲਾਲ ਪ੍ਰੈਸ ਸਕੱਤਰ/ਸਕਤਰ,ਅਸ਼ਰਫ ਅਲੀ,ਇੰਦਰ ਭੂਸ਼ਨ ਪ੍ਰਸ਼ਾਦ,ਇੰਦਰਜੀਤ,ਸਵਰਨ ਸਿੰਘ,ਰਣਵੀਰ ਪੱਪੂ,ਗੁਰਚਰਨ ਸਿੰਘ,ਚਮਕੋਰ ਸਿੰਘ ਆਦਿ ਇੱਕਠੇ ਹੋਏ ਅਤੇ ਪੰਜਾਬ ਸਰਕਾਰ ਨੂੰ ਸਖਤ ਸ਼ਬਦਾਂ ਵਿੱਚ ਜਿਲ•ਾ ਪ੍ਰਧਾਨ ਗੁਰਜਿੰਦਰ ਸਿੰਘ ਭੰਗੂ, ਨੇ ਚਿਤਾਵਨੀ ਦਿੱਤੀ ਕਿ ਸਰਕਾਰ ਮਾਰੂ ਫੈਸਲੇ ਵਾਪਸ ਲਵੇ ਨਹੀਂ ਤਾਂ ਮੁਲਾਜ਼ਮ ਵਰਗ ਸੜਕਾਂ ਤੇ ਆਉਣ ਤੋ ਗੁਰੇਜ਼ ਨਹੀਂ ਕਰਨਗੇ ।