Ferozepur News
ਠੰਡੀ ਚਾਹ – ਗੁਰਪਰੀਤ ਛਾਬੜਾ


ਠੰਡੀ ਚਾਹ
ਕੱਲ ਦਫਤਰ ਦੀ ਕੰਨਟੀਨ ਤੇ ਬੜਾ ਸ਼ਰ ਸ਼ਰਾਬਾ ਸੀ, ਕੋਈ ਕੁਝ ਆਖ ਰਿਹਾ ਸੀ ਤੇ ਕੋਈ ਕੁਝ,ਇਕ ਨੇ ਤਾਂ ਇਥੋਂ ਤੱਕ ਆਖ ਦਿੱਤਾ ਬਾਈ ਜੀ ਏਸ ਵਾਰ ਤਾਂ ਵੋਟਰਾਂ ਨੇ ਅੱਤ ਚੁੱਕੀ ਫਿਰਦੀਆਂ ਪਾਰਟੀਆਂ ਬੜੀ ਵਧੀਆ ਕੀਤੀ ,ਸੁਆਦ ਆ ਗਿਆ, ਇਕ ਆਖ ਰਿਹਾ ਸੀ ,ਹੁਣ ਪੰਜਾਬ ਦਾ ਆਕਾਸ਼ ਪੂਰਾ ਕਲੀਅਰ ਹੋ ਗਿਆ ਨਾ ਬਾਦਲ ਰਿਹਾ, ਨਾ ਚੰਨ,…,.ਤੇ ਅੱਜ ਕੰਨਟੀਨ ਚ ਚਾਹ ਮੂਹਰੇ ਰੱਖਕੇ ਬੈਠੇ ਖਾਮੋਸ਼ ਕਰਮਚਾਰੀ ਖਵਰੇ ਉਦਾਸ ਕਿਉੰ ਦਿਖ ਰਹੇ ਸਨ,ਇਕ ਨੇ ਹੀਲਾ ਕਰ ਪੁਛ ਹੀ ਲਿਆ,ਔ ਕੀ ਹੋਇਆ ਚਾਹ ਨੀ ਪੀਂਦੇ,ਠੰਡੀ ਪਈ ਹੁੰਦਈ, ਔਹ ਯਾਰਾ ਹੁਣ ਤਾਂ ਠੰਡੀ ਚਾਹ ਹੀ ਪੀਣੀ ਪੈਣੀ ਏ, ਆਖਦੇ ਨੇ ਏਸ ਨਵੀ ਸਰਕਾਰ ਨੇ ਸਾਰੇ ਦਫਤਰਾਂ ਵਿਚੱ ਏਨਾ ਕੰਮ ਕਰ ਦੇਣਾ,ਕਿ ਲੋਕੀ ਸੋਖੇ ਹੋ ਜਾਣਗੇ ਤੇ ਆਪਾ ਔਖੇ, ਕੋਈ ਨਾ ਬਾਈ ਆਪਾਂ ਬੜੀ ਗਰਮ ਗਰਮ ਚਾਹ ਪੀ ਲਈ ਹੈ ਹੁਣ ਠੰਡੀ ਪੀਣ ਦੀ ਆਦਤ ਆਪੇ ਹੌਲੀ 2 ਪੈ ਜਾਵੇਗੀ,……ਠੰਡੀ ਚਾਹ ਦਾ ਲੰਮਾ ਘੁਟ,ਠੰਡੇ ਸਾਹ ਨਾਲੋ ਵੀ ਠੰਡਾ ਸੀ
ਗੁਰਪਰੀਤ ਛਾਬੜਾ
ਫਿਰੋਜ਼ਪੁਰ