ਟ੍ਰੈਫ਼ਿਕ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਪੁਲਿਸ ਵਿਭਾਗ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ– ਐਸ.ਪੀ (ਐਚ)
ਫ਼ਿਰੋਜ਼ਪੁਰ 17 ਮਾਰਚ (ਏ.ਸੀ.ਚਾਵਲਾ) ਚੇਅਰਮੈਨ ਜ਼ਿਲ•ਾ ਪੱਧਰੀ ਸਾਂਝ (ਕਮਿਊਨਿਟੀ ਪੌਲਸਿੰਗ ) ਐਡਵਾਈਜ਼ਰੀ ਬੋਰਡ-ਕਮ ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਸ੍ਰੀ ਹਰਦਿਆਲ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਲਖਵੀਰ ਸਿੰਘ ਐਸ.ਪੀ.(ਐਚ) ਦੀ ਪ੍ਰਧਾਨਗੀ ਹੇਠ ਅਤੇ ਜ਼ਿਲ•ਾ ਸਾਂਝ ਕੇਂਦਰ ਇੰਚਾਰਜ ਸ੍ਰੀ ਸੁਖਵੰਤ ਸਿੰਘ ਐਸ.ਆਈ , ਸ:ਥ ਗੁਰਜੀਤ ਸਿੰਘ ਦੀ ਅਗਵਾਈ ਵਿਚ ਸੀ.ਪੀ.ਆਰ ਸੀ ਦੇ ਸਮੂਹ ਅਹੁਦੇਦਾਰ /ਮੈਂਬਰਾਂ ਦੀ ਸ਼ਹਿਰ ਅਤੇ ਛਾਉਣੀ ਦੀ ਟ੍ਰੈਫ਼ਿਕ ਸਮੱਸਿਆ ਅਤੇ ਵੱਧ ਰਹੇ ਨਸ਼ਿਆਂ ਦੇ ਰੁਝਾਨ ਦੀ ਸਮੱਸਿਆ ਦੇ ਹੱਲ ਸਬੰਧੀ ਮੀਟਿੰਗ ਕੀਤੀ ਗਈ ।ਸ੍ਰੀ ਲਖਵੀਰ ਸਿੰਘ ਐਸ.ਪੀ (ਐਚ) ਫ਼ਿਰੋਜ਼ਪੁਰ ਨੇ ਦੱਸਿਆ ਕਿ ਕਾਲਜ ਅਤੇ ਸਕੂਲਾਂ ਵਿਚ ਛੁੱਟੀ ਦੇ ਸਮੇਂ ਵੱਧ ਤੋ ਵੱਧ ਪੁਲਿਸ ਕਰਮਚਾਰੀ ਡਿਊਟੀ ਲਈ ਤਾਇਨਾਤ ਕੀਤੇ ਜਾਣਗੇ ਤਾਂ ਕਿ ਲੜਕੀਆਂ ਪ੍ਰਤੀ ਹੋਰ ਰਹੇ ਜੁਰਮਾਂ ਤੇ ਰੋਕ ਲਾਈ ਜਾ ਸਕੇ ।ਉਨ•ਾਂ ਕਿਹਾ ਕਿ ਲੋਕ ਸੇਵਾ ਅਧਿਕਾਰ 2011 ਸਬੰਧੀ ਸਾਂਝ ਕੇਂਦਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਵੱਧ ਤੋ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿਉਂਕਿ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਪ੍ਰਤੀ ਜਾਣਕਾਰੀ ਨਹੀਂ ਹੈ ।ਉਨ•ਾਂ ਮੀਟਿੰਗ ਵਿਚ ਹਾਜ਼ਰ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਹਰ ਕਿਸਮ ਦੀ ਸਮੱਸਿਆਵਾਂ ਦੇ ਹੱਲ ਲਈ ਪੁਲਿਸ ਵਿਭਾਗ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।ਇਸ ਤੋ ਇਲਾਵਾ ਡਿਪਟੀ ਕਮਿਸ਼ਨਰ ਦੇ ਪੱਧਰ ਤੇ ਹੱਲ ਹੋਣ ਵਾਲੇ ਮਸਲਿਆ ਬਾਰੇ ਉਨ•ਾਂ ਨਾਲ ਵੱਖਰੇ ਤੌਰ ਤੇ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਸ੍ਰੀ ਇੰਦਰ ਸਿੰਘ ਗੋਗੀਆ ਕਮੇਟੀ ਸਕੱਤਰ ਕਮ-ਐਨ.ਜੀ.ਓ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ, ਐਨ.ਜੀ.ਓ. ਕਮੇਟੀ ਦੇ ਹੋਰ ਮੈਂਬਰਾਂ ਏ.ਸੀ. ਚਾਵਲਾ, ਹਰੀਸ਼ ਮੌਗਾ , ਜੀ.ਐਸ. ਵਿਰਕ , ਬਲਵਿੰਦਰ ਪਾਲ ਸ਼ਰਮਾ, ਰਣਜੀਤ ਸਿੰਘ, ਭਗਵਾਨ ਸਿੰਘ , ਅਭਿਸ਼ੇਕ ਅਰੋੜਾ , ਸਤਨਾਮ ਸਿੰਘ ,ਪੀ.ਸੀ ਕੁਮਾਰ ਨੇ ਆਪਣੇ -ਆਪਣੇ ਵਿਚਾਰ / ਸੁਝਾਉ ਪੇਸ਼ ਕੀਤੇ । ਟ੍ਰੈਫ਼ਿਕ ਅਤੇ ਵੱਧ ਰਹੇ ਨਸ਼ਿਆਂ ਸਮੱਸਿਆ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ ।ਕਮੇਟੀ ਮੈਂਬਰਾਂ ਵੱਲੋਂ ਸ਼ਹਿਰ ਦੀ ਟ੍ਰੈਫ਼ਿਕ ਸਬੰਧੀ ਪਿਛਲੀ ਮੀਟਿੰਗ ਦੌਰਾਨ ਜੋ ਮਸਲੇ ਉਠਾਏ ਗਏ ਸਨ ਉਨ•ਾਂ ਦਾ ਕਾਫ਼ੀ ਹੱਦ ਤੱਕ ਹੱਲ ਹੋਣ ਤੇ ਕਮੇਟੀ ਮੈਂਬਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ । ਇਸ ਮੀਟਿੰਗ ਵਿਚ ਹੋਰਨਾਂ ਤੋ ਇਲਾਵਾ ਜ਼ਿਲ•ਾ ਟ੍ਰੈਫ਼ਿਕ ਇੰਚਾਰਜ ਐਸ.ਆਈ ਸਤਨਾਮ ਸਿੰਘ, ਸ:ਥ ਬਲਦੇਵ ਕ੍ਰਿਸ਼ਨ , ਜੇ.ਐਸ. ਬਤਾਲੀਆਂ , ਭਾਗ ਸਿੰਘ ਸਾਬਕਾ ਸਰਪੰਚ ,ਰਜਨੀਸ਼ ਅਰੋੜਾ , ਡਾ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ,ਡਾ ਪ੍ਰਦੀਪ ਅਗਰਵਾਲ ਐਸ.ਐਮ.ਓ ਫ਼ਿਰੋਜ਼ਪੁਰ, ਸ੍ਰੀ ਰਜਿੰਦਰ ਦੂਆ ਮੱਲਾਵਾਲਾ , ਨੰਦ ਕਿਸ਼ੋਰ ,ਐਡਵੋਕੇਟ ਅਸ਼ਵਨੀ ਸ਼ਰਮਾ, ਪ੍ਰਦੀਪ ਦਿਉੜਾ ਉਪ ਜ਼ਿਲ•ਾ ਸਿੱਖਿਆ ਅਫ਼ਸਰ , ਡਾ: ਪ੍ਰਵੀਨ ਗੋਇਨ ,ਹੰਸ ਰਾਜ ਦਫਤਰ ਨਗਰ ਕੌਂਸਲ ਫ਼ਿਰੋਜ਼ਪੁਰ, ਸ੍ਰੀ ਰਕੇਸ਼ ਕੁਮਾਰ ਅਰੋੜਾ ਤਹਿਸੀਲ ਭਲਾਈ ਅਫ਼ਸਰ ਫ਼ਿਰੋਜ਼ਪੁਰ ਤੋ ਇਲਾਵਾ ਸਬ-ਡਵੀਜਨ ਪੱਧਰ ਦੇ ਸਾਂਝ ਕੇਂਦਰਾਂ / ਥਾਣੇ ਪੱਧਰ ਦੇ ਆਊਟ ਰੀਚ ਸੈਂਟਰਾਂ ਦੇ ਇੰਚਾਰਜ ਅਤੇ ਕਮੇਟੀ ਮੈਂਬਰ ਵੀ ਹਾਜ਼ਰ ਸਨ।