Ferozepur News

ਟਿਕਟ ਮਸ਼ੀਨਾਂ,ਟਾਇਰ,ਸਪੇਅਰ ਪਾਰਟ,ਤਨਖਾਹਾਂ ਦੇਣ ਤੋਂ ਕੰਗਾਲ ਟਰਾਂਸਪੋਰਟ ਵਿਭਾਗ -ਰੇਸ਼ਮ ਸਿੰਘ ਗਿੱਲ

ਮੋਹਾਲੀ ਬੱਸ ਸਟੈਂਡ ਦੀ ਆੜ੍ ਵਿੱਚ ਚੰਡੀਗੜ੍ਹ ਤੋਂ ਬਾਹਰ ਕੱਢਣਾ ਚਾਹੁੰਦੇ ਪੰਜਾਬ ਦੀਆਂ ਸਰਕਾਰੀ ਬੱਸਾਂ-ਜਤਿੰਦਰ ਸਿੰਘ

ਟਿਕਟ ਮਸ਼ੀਨਾਂ,ਟਾਇਰ,ਸਪੇਅਰ ਪਾਰਟ,ਤਨਖਾਹਾਂ ਦੇਣ ਤੋਂ ਕੰਗਾਲ ਟਰਾਂਸਪੋਰਟ ਵਿਭਾਗ -ਰੇਸ਼ਮ ਸਿੰਘ ਗਿੱਲ

ਮੋਹਾਲੀ ਬੱਸ ਸਟੈਂਡ ਦੀ ਆੜ੍ ਵਿੱਚ ਚੰਡੀਗੜ੍ਹ ਤੋਂ ਬਾਹਰ ਕੱਢਣਾ ਚਾਹੁੰਦੇ ਪੰਜਾਬ ਦੀਆਂ ਸਰਕਾਰੀ ਬੱਸਾਂ-ਜਤਿੰਦਰ ਸਿੰਘ

ਸਰਕਾਰੀ ਬੱਸਾਂ ਨਹੀਂ ਬੱਸਾਂ ਹਨ ਤਾਂ ਟਾਇਰ ਨਹੀਂ ਟਾਇਰ ਹਨ ਤਾਂ ਮਸ਼ੀਨਾਂ ਨਹੀਂ ਰੱਬ ਆਸਰੇ ਟਰਾਂਸਪੋਰਟ ਵਿਭਾਗ -ਮੁੱਖਪਾਲ ਸਿੰਘ

ਟਿਕਟ ਮਸ਼ੀਨਾਂ,ਟਾਇਰ,ਸਪੇਅਰ ਪਾਰਟ,ਤਨਖਾਹਾਂ ਦੇਣ ਤੋਂ ਕੰਗਾਲ ਟਰਾਂਸਪੋਰਟ ਵਿਭਾਗ -ਰੇਸ਼ਮ ਸਿੰਘ ਗਿੱਲ

ਫਿਰੋਜ਼ਪੁਰ, ਮਾਰਚ 3, 2025; ਅੱਜ ਮਿਤੀ 3-3-2025 ਨੂੰ ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਬ੍ਰਾਂਚ ਫਿਰੋਜ਼ਪੁਰ ਡਿਪੂ ਵਲੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ,ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਤਿੰਨ ਸਾਲ ਬੀਤ ਚੁੱਕੇ ਹਨ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਸਮੇਤ ਟਰਾਂਸਪੋਰਟ ਵਿਭਾਗ ਦੀਆਂ ਮੰਗਾਂ ਦਾ ਹੱਲ ਕੱਢਣ ਲਈ ਮੁੱਖ ਮੰਤਰੀ ਪੰਜਾਬ ਵਲੋਂ ਕਮੇਟੀ ਬਣਾਈ ਗਈ ਸੀ ਜਿਸ ਦਾ ਹੁਣ ਤੱਕ ਹੱਲ ਨਹੀਂ ਕੱਢਿਆ ਗਿਆ.

ਮਿਤੀ 17-2-2025 ਨੂੰ ਮਾਨਯੋਗ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਐਡਵੋਕੇਟ ਜਨਰਲ ਪੰਜਾਬ, ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਸੀ 10 ਦਿਨਾਂ ਵਿੱਚ ਕੈਬਨਿਟ ਵਿੱਚ ਲਿਆਉਣ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਵਿਭਾਗ ਵਲੋਂ ਹੁਣ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਤਾਂ ਇੱਕ ਪਾਸੇ ਮੌਜੂਦਾ ਸਥਿਤੀ ਵਿੱਚ ਤਿੰਨ ਸਾਲਾਂ ਤੋਂ ਇੱਕ ਵੀ ਨਵੀਂ ਬੱਸ ਨਹੀਂ ਪਾਈ ਗਈ 400 ਦੇ ਕਰੀਬ ਬੱਸਾਂ ਕੰਡਮ ਹੋ ਚੁੱਕੀਆਂ ਹਨ ਪੀ ਆਰ ਟੀ ਸੀ ਵਿੱਚ ਜਿਹੜੀਆਂ ਬੱਸਾਂ ਪਾਈਆਂ ਗਈਆਂ ਹਨ ਉਹ ਕਿਲੋਮੀਟਰ ਸਕੀਮ ਤਹਿਤ ਪਾਈਆਂ ਗਈਆਂ ਹਨ.

ਦੂਸਰੇ ਪਾਸੇ ਪੰਜਾਬ ਰੋਡਵੇਜ਼ ਵਿੱਚ ਇੱਕ ਵੀ ਨਵੀਂ ਬੱਸ ਨਹੀਂ ਪਾਈ ਹੁਣ ਵਿਭਾਗ ਦਾ ਟਾਇਰਾਂ ਸਪੇਅਰਪਾਰਟ ਦੀ ਘਾਟ ਕਾਰਨ ਬਹੁਤ ਬੂਰਾ ਹਾਲ ਹੈ ਸਥਿਤੀ ਅਜਿਹੀ ਹੈ ਕਿ 2022 ਤੋਂ 2023 ਤੱਕ 568 ਬੱਸਾਂ ਇੱਕ ਸਾਲ ਖੜੀਆਂ ਰਹੀਆਂ ਹੁਣ ਵੀ ਅਜਿਹੀ ਸਥਿਤੀ ਬਣਦੀ ਜਾਂ ਰਹੀ ਹੈ ਸਾਰੇ ਪੰਜਾਬ ਦੇ ਡਿਪੂਆਂ ਵਿੱਚ ਬੱਸਾਂ ਖੜੀਆਂ ਹੋਈਆਂ ਹਨ ਜੇਕਰ ਬੱਸਾਂ ਠੀਕ ਹਨ ਤਾਂ ਟਿਕਟਾਂ ਕੱਟਣ ਵਾਲੀਆਂ ਟਿਕਟ ਮਸ਼ੀਨਾਂ ਹੀ ਨਹੀਂ ਹਨ ਜਿਸ ਕਾਰਨ ਰੋਜ਼ਾਨਾ ਕਈ ਰੂਟ ਮਿਸ ਹੋ ਰਹੇ ਹਨ ਬੱਸਾਂ ਦੀ ਘਾਟ ਕਾਰਨ ਲੋਕਾਂ ਨੂੰ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ.

ਸਰਕਾਰੀ ਬੱਸਾਂ ਉਵਰਲੋਡ ਰਹਿਦੀਆਂ ਹਨ 52 ਸੀਟਾ ਵਾਲ਼ੀ ਬੱਸ ਵਿੱਚ 120-25 ਸਵਾਰੀਆਂ ਹੁੰਦੀਆਂ ਹਨ ਯੂਨੀਅਨ ਵਲੋਂ ਲਗਾਤਾਰ ਸਰਕਾਰੀ ਬੱਸਾਂ ਵਧਾਉਣ ਸਮੇਤ ਟਿਕਟ ਮਸ਼ੀਨਾਂ ਦੀ ਮੰਗ ਕੀਤੀ ਜਾ ਰਹੀ ਹੈ 2022 ਵਿੱਚ ਡਾਇਰੈਕਟਰ ਸ਼੍ਰੀ ਮਤੀ ਅਮਨਦੀਪ ਕੌਰ ਸਮੇਂ ਡਾਇਰੈਕਟਰ ਦਫ਼ਤਰ ਵਲੋਂ ਟਿਕਟ ਮਸ਼ੀਨਾਂ ਖਰੀਦ ਲਈ ਗਈ ਹੈ ਕਿਹਾ ਗਿਆ ਸੀ ਪ੍ਰੰਤੂ 3 ਸਾਲ ਬੀਤ ਜਾਣ ਦੇ ਬਾਵਜੂਦ ਟਿਕਟ ਮਸ਼ੀਨਾਂ ਨਹੀਂ ਖਰੀਦੀਆਂ ਗਈਆਂ ਅਤੇ ਡੀਜ਼ਲ,ਟਾਇਰ,ਸਪੇਰਪਾਰਟ,ਟਿਕਟ ਮਸ਼ੀਨਾਂ ਦੀ ਘਾਟ ਕਾਰਨ ਸੈਂਕੜੇ ਟਾਇਮ ਮਿਸ ਹੋ ਰਹੇ ਹਨ ਜਿਸ ਵੱਲ ਕਿਸੇ ਅਧਿਕਾਰੀ ਦਾ ਕੋਈ ਧਿਆਨ ਨਹੀਂ ਹੈ ਵਾਰ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਕੋਈ ਮੀਟਿੰਗ ਜਾ ਹੱਲ ਨਹੀਂ ਕੱਢਿਆ ਜਾ ਰਿਹਾ.

ਸੀ.ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਕੈਸ਼ੀਅਰ ਜਸਵੀਰ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਕਿਸੇ ਵੀ ਮੰਗ ਨੂੰ ਸਿਰੇ ਨਹੀਂ ਲਗਾਈਆਂ ਗਿਆ ਪਨਬੱਸ ਦੇ ਅਧਿਕਾਰੀਆਂ ਵਲੋਂ ਮੋਹਾਲੀ ਬੱਸ ਸਟੈਂਡ ਦੇ ਹੁਕਮਾਂ ਤੋਂ ਪੰਜਾਬ ਸਰਕਾਰ ਦੀ ਚੰਡੀਗੜ੍ਹ ਪ੍ਰਤੀ ਨੀਤੀ ਕਲੀਅਰ ਹੋ ਰਹੀ ਹੈ ਜਿਵੇਂ ਪਹਿਲਾਂ ਚੰਡੀਗੜ੍ਹ 17 ਸੈਕਟਰ ਤੋਂ 43 ਵਿੱਚ ਬੱਸਾਂ ਲਿਆਂਦੀਆਂ ਗਈਆਂ ਹੁਣ ਇੱਕ ਪ੍ਰਕਿਰਿਆ ਤਹਿਤ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਹੋਲੀ ਹੋਲੀ ਚੰਡੀਗੜ੍ਹ 43 ਤੋਂ ਮੋਹਾਲੀ ਲਿਆਉਣ ਲਈ ਮੁਲਾਜ਼ਮਾਂ ਤੇ ਦਬਾਅ ਬਣਾਈਆਂ ਜਾ ਰਿਹਾ ਹੈ ਜਿਸ ਤਹਿਤ ਮੋਹਾਲੀ ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਵਿਖੇ ਜਾਣ ਲਈ ਚੱਕਰ ਕੱਟ ਕੇ ਸਮਾਂ ਖਰਾਬ ਕਰਕੇ ਸਾਰੇ ਟਾਇਮ ਮਿਸ ਹੋ ਜਾਣ ਪਰ ਮੋਹਾਲੀ ਜਾਣ ਲਾਜ਼ਮੀ ਕੀਤਾ ਗਿਆ ਹੈ ਕੋਈ ਸਾਰਥਿਕ ਹੱਲ ਨਹੀਂ ਕੱਢਿਆ ਜਾ ਰਿਹਾ ਜਿਸ ਤੋਂ ਸ਼ੰਕਾ ਜ਼ਾਹਰ ਹੁੰਦੀ ਹੈ ਚੰਡੀਗੜ੍ਹ ਦੇ ਆਪਣੇ ਅਧਿਕਾਰਾਂ ਨੂੰ ਖਤਮ ਕਰਨ ਦੀਆਂ ਚਾਲਾਂ ਨੂੰ ਮੁਲਾਜ਼ਮਾਂ ਅਤੇ ਪੰਜਾਬ ਦੇ ਲੋਕ ਕਦੇ ਵੀ ਸਫਲ ਨਹੀਂ ਹੋਣ ਦੇਣਗੇ

ਜਰਨਲ ਸਕੱਤਰ ਮੁੱਖਪਾਲ ਸਿੰਘ,ਸਹਾ ਕੈਸ਼ੀਅਰ ਅਜੈ ਕੁਮਾਰ ਨੇ ਕਿਹਾ ਕਿ ਪਨਬੱਸ ਵਿੱਚ ਠੇਕੇਦਾਰ ਦਾਤਾਰ ਸਕਿਊਰਟੀ ਗਰੁੱਪ ਵਲੋਂ ਪੂਰੇ ਪੰਜਾਬ ਦੇ 12-13 ਕਰੋੜ ਰੁਪਏ ਦੀ ਲੁੱਟ ਕੀਤੀ ਗਈ ਹੈ ਨਾਲ ਹੀ ਪਨਬੱਸ ਅਤੇ ਪੀ ਆਰ ਟੀ ਸੀ ਵਿੱਚ ਕੱਚੇ ਮੁਲਾਜ਼ਮਾਂ ਉਪਰ ਮੈਂਡੀਕਲ ਸਹੂਲਤਾਂ ਬੰਦ ਹੋ ਚੁੱਕੀਆਂ ਹਨ,ਨਵੇਂ ਠੇਕੇਦਾਰਾ ਰਾਹੀਂ ਲੁੱਟ ਕਰਵਾਈ ਜਾ ਰਹੀ ਹੈ ਮੁਲਾਜ਼ਮਾਂ ਦੇ ਏਰੀਅਲ ਦੀ ਦੂਸਰੀ ਕਿਸ਼ਤ ਜਨਵਰੀ ਵਿੱਚ ਆਉਣੀ ਸੀ ਜਿਸ ਨੂੰ ਨਹੀਂ ਪਾਈਆਂ ਗਿਆ ਆਗੂਆਂ ਕਿਹਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਮੰਨੀਆਂ ਮੰਗਾਂ ਅਤੇ ਰਹਿੰਦੀਆਂ ਮੰਗਾਂ ਨੂੰ ਪੂਰਾ ਕਰਨ ਸਮੇਤ ਫ੍ਰੀ ਸਫ਼ਰ ਸਹੂਲਤਾਂ ਦੇ 700-800 ਕਰੋੜ ਰੁਪਏ ਜੋਂ ਬਕਾਇਆ ਹੈ ਦੇਣ ਅਤੇ ਟਰਾਂਸਪੋਰਟ ਵਿਭਾਗ ਵਿੱਚ ਨਵੀਆਂ ਸਰਕਾਰੀ ਬੱਸਾਂ ਪਾਉਣ,ਸਪੇਰਪਾਰਟ,ਟਾਇਰ,ਟਿਕਟ ਮਸ਼ੀਨਾਂ ਅਤੇ ਮੋਹਾਲੀ ਬੱਸ ਸਟੈਂਡ ਤਹਿਤ ਚੰਡੀਗੜ੍ਹ ਬੱਸ ਸਟੈਂਡ ਦੇ ਹੱਕਾਂ ਪ੍ਰਤੀ ਸਾਰੀਆਂ ਮੰਗਾਂ ਤੇ ਜੇਕਰ ਸਰਕਾਰ ਅਤੇ ਵਿਭਾਗ ਵਲੋਂ ਜਲਦੀ ਮੀਟਿੰਗ ਬੁਲਾ ਕੇ ਹੱਲ ਨਾ ਕੱਢਿਆ ਗਿਆ ਤਾਂ ਯੂਨੀਅਨ ਵਲੋਂ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਹੱਕਾਂ ਦੀ ਲੜਾਈ ਜਲਦੀ ਸ਼ੁਰੂ ਕੀਤਾ ਜਾਵੇ।

Related Articles

Leave a Reply

Your email address will not be published. Required fields are marked *

Back to top button